ਦਸੰਬਰ ’ਚ ਬੇਟਿਕਟਿਆਂ ਤੋਂ ਰੇਲਵੇ ਨੇ ਵਸੂਲੇ 2.56 ਕਰੋੜ
ਰੇਲਵੇ ਨੇ ਦਸੰਬਰ ’ਚ ਚੈਕਿੰਗ ਦੌਰਾਨ 2.56 ਕਰੋੜ ਦੀ ਜੁਰਮਾਨੇ ਵਜੋਂ ਕੀਤੀ ਵਸੂਲੀ
Publish Date: Fri, 02 Jan 2026 08:01 PM (IST)
Updated Date: Fri, 02 Jan 2026 08:05 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਉੱਤਰੀ ਰੇਲਵੇ ਦੇ ਫਿਰੋਜ਼ਪੁਰ ਮੰਡਲ ਵੱਲੋਂ ਦਸੰਬਰ 2025 ’ਚ ਵੱਖ-ਵੱਖ ਰੇਲ ਗੱਡੀਆਂ ਦੀ ਕੀਤੀ ਗਈ ਚੈਕਿੰਗ ਦੌਰਾਨ 36,516 ਬਿਨਾ ਟਿਕਟ ਤੇ ਸਟੇਸ਼ਨ ਤੇ ਗੰਦੀ ਫੈਲਾਉਣ ਦੇ ਮਾਮਲਿਆਂ ’ਚ ਰੇਲ ਯਾਤਰੀਆਂ ਨੂੰ ਫੜ ਕੇ 2.56 ਕਰੋੜ ਰੁਪਏ ਦੀ ਵਸੂਲੀ ਜੁਰਮਾਨੇ ਵਜੋਂ ਕੀਤੀ ਗਈ। ਫਿਰੋਜ਼ਪੁਰ ਰੇਲਵੇ ਮੰਡਲ ਦੇ ਮੈਨੇਜਰ ਸੰਜੀਵ ਕੁਮਾਰ ਅਨੁਸਾਰ ਦਸੰਬਰ 2025 ’ਚ ਚੈਕਿੰਗ ਦੌਰਾਨ ਵਸੂਲੀ ਦਾ 2.55 ਕਰੋੜ ਦਾ ਟੀਚਾ ਮਿਥਿਆ ਗਿਆ ਸੀ ਤੇ ਵਸੂਲੀ ਉਸ ਤੋ ਇਕ ਕਰੋੜ ਵੱਧ ਹੋਈ ਹੈ। ਇਸ ਤਰ੍ਹਾਂ ਸਾਲ 2024 ਦੀ ਤੁਲਨਾ ਇਸ ਵਾਰ 17 ਫੀਸਦੀ ਵੱਧ ਜੁਰਮਾਨੇ ਵਜੋਂ ਵਸੂਲੀ ਹੋਈ ਹੈ। ਰੇਲਵੇ ਪ੍ਰਬੰਧਕ ਨੇ ਕਿਹਾ ਹੈ ਕਿ ਟਿਕਟ ਚੈਕਿੰਗ ਮੁਹਿੰਮ ਜਾਰੀ ਰਹੇਗੀ। ਜ਼ਿਕਰਯੋਗ ਹੈ ਕਿ ਅਪ੍ਰੈਲ 2025 ਤੋਂ ਦਸੰਬਰ 2025 ਤੱਕ ਪਿਛਲੇ 9 ਮਹੀਨਿਆਂ ਦੌਰਾਨ ਬਿਨਾਂ ਟਿਕਟ ਯਾਤਰੀਆਂ ਤੇ ਰੇਲ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ 23.97 ਕਰੋੜ ਜੁਰਮਾਨੇ ਵਜੋਂ ਵਸੂਲੇ ਗਏ।