36 ਹਜ਼ਾਰ ਬੇਟਿਕਟਿਆਂ ਤੋਂ ਵਸੂਲੇ 2.51 ਕਰੋੜ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Mon, 02 Mar 2026 07:18 PM (IST)
Updated Date: Mon, 02 Mar 2026 07:19 PM (IST)
ਜਾਗਰਣ ਸੰਵਾਦਦਾਤਾ, ਜਲੰਧਰ : ਰੇਲਵੇ ਨੇ 36,282 ਯਾਤਰੀਆਂ ਨੂੰ ਬਿਨਾਂ ਟਿਕਟ ਤੇ ਗ਼ਲਤ ਢੰਗ ਤਰੀਕੇ ਨਾਲ ਯਾਤਰਾ ਕਰਦਿਆਂ ਫੜਨ ’ਤੇ 2.51 ਕਰੋੜ ਰੁਪਏ ਦਾ ਜੁਰਮਾਨਾ ਵਸੂਲ ਕੀਤਾ ਹੈ। ਪਿਛਲੇ ਸਾਲ ਫਰਵਰੀ ਵਿਚ 1.94 ਕਰੋੜ ਰੁਪਏ ਦਾ ਜੁਰਮਾਨਾ ਵਸੂਲ ਕੀਤਾ ਗਿਆ ਸੀ। ਇਸ ਤਰ੍ਹਾਂ ਜਾਂਚ ਟੀਮਾਂ ਨੇ ਇਸ ਵਾਰ ਫਰਵਰੀ ’ਚ 29 ਫ਼ੀਸਦੀ ਵੱਧ ਜੁਰਮਾਨਾ ਵਸੂਲਿਆ ਹੈ। ਟੀਮਾਂ ਨੇ ਬਿਨਾਂ ਟਿਕਟ ਯਾਤਰਾ ਕਰਨ ਵਾਲਿਆਂ, ਗ਼ਲਤ ਢੰਗ ਯਾਤਰਾ ਕਰਨ ਵਾਲਿਆਂ ਦੇ ਨਾਲ-ਨਾਲ ਬਿਨਾਂ ਬੁੱਕ ਕੀਤੇ ਸਾਮਾਨ ਤੇ ਧੂੰਆਂਨੋਸ਼ੀ ਨਾਲ ਸਬੰਧਤ ਸਾਰੇ ਮਾਮਲਿਆਂ 'ਤੇ ਕਾਰਵਾਈ ਕੀਤੀ ਹੈ। ਨਾਲ ਹੀ ਐਂਟੀ ਲਿਟਰਿੰਗ ਐਕਟ ਤਹਿਤ ਗੰਦਗੀ ਫੈਲਾਉਣ ਵਾਲੇ 344 ਯਾਤਰੀਆਂ ਤੋਂ 57 ਹਜ਼ਾਰ ਰੁਪਏ ਜੁਰਮਾਨਾ ਵੀ ਵਸੂਲ ਕੀਤਾ ਗਿਆ ਹੈ।
ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਦੱਸਿਆ ਕਿ ਯਾਤਰੀਆਂ ’ਚ ਟਿਕਟ ਲੈ ਕੇ ਯਾਤਰਾ ਕਰਨ, ਸਫਾਈ ਬਣਾਈ ਰੱਖਣ ਤੇ ਰੇਲਵੇ ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਨਿਰੰਤਰ ਟਿਕਟ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ। ਸੀਨੀਅਰ ਮੰਡਲ ਵਣਜ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਨੇ ਕਿਹਾ ਕਿ ਇਹ ਉਪਲੱਬਧੀ ਮੰਡਲ ਦੇ ਟਿਕਟ ਚੈਕਿੰਗ ਸਟਾਫ ਦੀ ਸਰਗਰਮੀ, ਸਮਰਪਣ ਤੇ ਲਗਾਤਾਰ ਕੋਸ਼ਿਸ਼ਾਂ ਦਾ ਨਤੀਜਾ ਹੈ। ਫਿਰੋਜ਼ਪੁਰ ਮੰਡਲ ਭਵਿੱਖ ਵਿਚ ਵੀ ਟਿਕਟ ਜਾਂਚ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਜਾਰੀ ਰੱਖੇਗਾ।