ਮੈਡੀਕਲ ਜਾਂਚ ਕੈਂਪ ਦਾ 250 ਮਰੀਜ਼ਾਂ ਨੇ ਲਿਆ ਲਾਹਾ
ਮੁਫਤ ਮੈਡੀਕਲ ਕੈਂਪ ’ਚ 250 ਮਰੀਜ਼ਾਂ ਨੇ ਲਿਆ ਲਾਹਾ
Publish Date: Sun, 19 Apr 2026 06:45 PM (IST)
Updated Date: Mon, 20 Apr 2026 04:07 AM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰੂ ਨਾਨਕ ਚੈਰੀਟੇਬਲ ਹਸਪਤਾਲ, ਪ੍ਰੀਤ ਨਗਰ ਸੋਢਲ ਰੋਡ ਵੱਲੋਂ ਗੁਰਦੁਆਰਾ ਸਾਹਿਬ ’ਚ ਜਥੇਦਾਰ ਕੁਲਦੀਪ ਸਿੰਘ ਭਾਟੀਆ ਤੇ ਰਜਿੰਦਰ ਕੌਰ ਦੀ ਯਾਦ ’ਚ ਪਰਮਜੀਤ ਸਿੰਘ ਹੀਰਾ ਭਾਟੀਆ ਦੇ ਸਮੂਹ ਪਰਿਵਾਰ ਨੇ ਮੁਫਤ ਮੈਡੀਕਲ ਕੈਂਪ ਲਗਵਾਇਆ। ਜਿਸ ’ਚ ਅੱਖਾਂ ਤੇ ਦੰਦਾਂ ਦਾ ਮੁਫ਼ਤ ਚੈਕਅੱਪ, ਜਨਰਲ ਮੈਡੀਕਲ ਚੈਕਅੱਪ, ਫਿਜੀਓਥੈਰੇਪੀ ਤੇ ਹੋਮਿਓਪੈਥੀ ਦਾ ਮੁਫ਼ਤ ਮੈਡੀਕਲ ਚੈਕਅਪ ਕੈਂਪ ਲਗਵਾਇਆ ਗਿਆ। ਇਸ ਮੌਕੇ ਪਰਮਜੀਤ ਸਿੰਘ ਹੀਰਾ ਭਾਟੀਆ, ਕੰਵਲਜੀਤ ਸਿੰਘ ਸੇਠੀ ਪ੍ਰਧਾਨ, ਅਰਵਿੰਦਰ ਸਿੰਘ ਰੇਰੂ ਜਨਰਲ ਸਕੱਤਰ, ਤਜਿੰਦਰ ਸਿੰਘ, ਹਰਮੀਤ ਸਿੰਘ ਸੇਠੀ, ਖੁਸ਼ਹਾਲ ਸਿੰਘ, ਮਨਜਿੰਦਰ ਸਿੰਘ ਬੱਲ, ਪਨੀਤ ਸਿੰਘ ਸਚਦੇਵਾ, ਬਲਪ੍ਰੀਤ ਸਿੰਘ ਚਾਵਲਾ, ਮੱਖਣ ਸਿੰਘ ਅੱਡਾ ਟਾਂਡਾ, ਕੰਵਲਜੀਤ ਸਿੰਘ ਓਬਰਾਏ ਪ੍ਰਧਾਨ, ਹਰਜਿੰਦਰ ਸਿੰਘ, ਜੋਗਿੰਦਰ ਸਿੰਘ ਲਾਇਲਪੁਰੀ, ਮਨਜੀਤ ਸਿੰਘ ਠੂਕਰਾਲ, ਗੁਰਦੇਵ ਸਿੰਘ ਗੋਲਡੀ, ਪਰਮਪ੍ਰੀਤ ਸਿੰਘ ਵਿੱਟੀ, ਮਾਇਕ ਖੋਸਲਾ, ਦਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ। ਇਸ ਕੈਂਪ ’ਚੋਂ 250 ਮਰੀਜ਼ਾਂ ਨੇ ਲਾਹਾ ਪ੍ਰਾਪਤ ਕੀਤਾ। ਦਵਾਈਆਂ ਤੇ ਐਨਕਾਂ ਮੁਫਤ ਦਿੱਤੀਆਂ ਗਈਆਂ। ਕੈਂਪ ਦੌਰਾਨ ਚੁਣੇ ਗਏ 15 ਮਰੀਜ਼ਾਂ ਦਾ ਅੱਖਾਂ ਦਾ ਮੁਫਤ ਆਪ੍ਰੇਸ਼ਨ ਵੀ ਕੀਤਾ ਜਾਵੇਗਾ।