ਧੂਮ ਧਾਮ ਨਾਲ ਮਨਾਇਆ ਸਾਲਾਨਾ ਜਗਰਾਤਾ
ਧੂਮ ਧਾਮ ਨਾਲ ਮਨਾਇਆ 23ਵਾਂ ਸਾਲਾਨਾ ਜਗਰਾਤਾ
Publish Date: Mon, 20 Apr 2026 07:43 PM (IST)
Updated Date: Mon, 20 Apr 2026 07:45 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਜੈ ਮਾਂ ਛਿਨਮਸਤੀਕਾ ਸੇਵਾ ਸੁਸਾਇਟੀ ਵੱਲੋਂ 23ਵਾਂ ਸਾਲਾਨਾ ਜਗਰਾਤਾ ਮਾਤਾ ਚਿੰਤਪੁਰਨੀ ਲਾਲਾ ਜਗਤ ਨਾਰਾਇਣ ਧਰਮਸ਼ਾਲਾ ’ਚ ਕਰਵਾਇਆ ਗਿਆ। ਇਸ ਸਬੰਧੀ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਦੱਸਿਆ ਕਿ ਉਨ੍ਹਾਂ ਦੇ ਦਫਤਰ ਤੋਂ 25 ਬੱਸਾਂ ਦੀ ਰਵਾਨਗੀ ਕੀਤੀ ਗਈ। ਇਸ ਮੌਕੇ ਸਾਬਕਾ ਐੱਮਪੀ ਸੁਸ਼ੀਲ ਕੁਮਾਰ ਰਿੰਕੂ, ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਅਸ਼ੋਕ ਸਰੀਨ ਹਿੱਕੀ, ਅਜੇ ਬੱਬਲ, ਕੰਵਰ ਸਰਤਾਜ ਤੇ ਭਾਜਪਾ ਦੇ ਹੋਰ ਆਗੂ ਪੁੱਜੇ ਤੇ ਬੱਸਾਂ ਦੀ ਰਵਾਨਗੀ ਕੀਤੀ ਗਈ। ਮਾਤਾ ਚਿੰਤਪੁਰਨੀ ਦੇ ਦਰਬਾਰ ਪੁੱਜ ਕੇ ਲਾਲਾ ਜਗਤ ਨਾਰਾਇਣ ਧਰਮਸ਼ਾਲਾ ’ਚ ਜਗਰਾਤੇ ਦਾ ਆਨੰਦ ਮਾਣਿਆ। ਸੰਗਤਾਂ ਨੇ ਮਾਤਾ ਰਾਣੀ ਦੀਆਂ ਭੇਟਾਂ ਸੁਣੀਆਂ। ਮਹੰਤ ਪੱਪੀ ਐਂਡ ਪਾਰਟੀ ਜਲੰਧਰ, ਗੌਤਮ ਜਲੰਧਰੀ ਐਂਡ ਪਾਰਟੀ ਜਲੰਧਰ, ਲਵ ਲਵਿਸ਼ ਐਂਡ ਪਾਰਟੀ ਅੰਮ੍ਰਿਤਸਰ ਵਾਲੇ ਨੇ ਮਾਤਾ ਦਾ ਗੁਣਗਾਨ ਕੀਤਾ। ਸਵੇਰੇ ਭੋਗ ਉਪਰੰਤ ਬੱਸਾਂ ਦੀ ਵਾਪਸੀ ਰਵਾਨਗੀ ਕੀਤੀ ਗਈ। ਇਸ ਮੌਕੇ ਵਰਿੰਦਰ ਕੁਮਾਰ ਰਿੰਪਾ, ਤਰਲੋਚਨ ਸਿੰਘ ਛਾਬੜਾ, ਇੰਦਰਜੀਤ ਸਿੰਘ ਬੱਬਰ, ਸੁਖਜਿੰਦਰ ਸਿੰਘ ਅਲੱਗ, ਗੁਰਮੀਤ ਸਿੰਘ, ਅਮਰਪ੍ਰੀਤ ਸਿੰਘ ਰਿੰਕੂ, ਸੁਰਿੰਦਰ ਸ਼ਰਮਾ, ਜੀਵਨ ਜੋਤੀ ਟੰਡਨ, ਵਿੱਕੀ ਸੂਰੀ, ਰਕੇਸ਼ ਕੁਮਾਰ, ਸਨੀ ਧੰਜਲ, ਸੰਜੂ ਅਬਰੋਲ, ਰਾਹੁਲ ਤਿਵਾੜੀ, ਪਿੰਕੀ ਜੁਲਕਾ, ਦਵਿੰਦਰ ਗੋਲਾ,ਮਨਵਿੰਦਰ ਸਿੰਘ ਨਿਹੰਗ, ਪ੍ਰਿਤਪਾਲ ਸਿੰਘ ਨਿਹੰਗ, ਸੁਭਾਸ਼ ਕਪੂਰ, ਪੁਨੀਸ਼ ਅਰੋੜਾ, ਸੋਨੂੰ ਬਾਬਾ, ਵਿੱਕੀ ਘਈ, ਹੈਪੀ ਸੇਖੜੀ, ਸ਼ਿਵਮ ਟੰਡਨ, ਰਾਜ ਕੁਮਾਰ ਸੂਰੀ, ਸਚਿਨ ਸਰੀਨ, ਪ੍ਰਿੰਸ, ਸਰੋਜ ਪਾਂਡੇ, ਰਿੰਕੂ ਡੀਪੂ, ਨੀਰਜ ਮੱਕੜ, ਡੀਪੂ ਬਾਕਸ, ਦੇਵਾ ਰਣਜੀਤ ਕੌਰ, ਨੀਰਜ ਮਲਹੋਤਰਾ, ਮੁਕੇਸ਼ ਮਲਹੋਤਰਾ, ਰੋਹਿਤ ਆਦਿ ਸ਼ਾਮਲ ਸਨ।