21ਵਾਂ ਸਾਲਾਨਾ ਜਗਰਾਤਾ ਕਰਵਾਇਆ
21ਵਾਂ ਸਾਲਾਨਾ ਜਗਰਾਤਾ ਕਰਵਾਇਆ
Publish Date: Thu, 12 Feb 2026 07:55 PM (IST)
Updated Date: Thu, 12 Feb 2026 07:56 PM (IST)

ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਸੁਨੀਤਾ ਦੇਵਾ ਸ਼ਕਤੀ ਮੰਦਰ, ਕੰਠ ਕਾਲੋਨੀ, ਭਾਰਗੋ ਨਗਰ ਵੱਲੋਂ 21ਵਾਂ ਸਾਲਾਨਾ ਜਗਰਾਤਾ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਯੁਵਾ ਆਪ ਆਗੂ ਤੇ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਸਪੁੱਤਰ ਅਤੁਲ ਭਗਤ ਨੇ ਸ਼ਮੂਲੀਅਤ ਕੀਤੀ, ਜਦਕਿ ਸਾਬਕਾ ਡਿਪਟੀ ਮੇਅਰ ਸੁਰਿੰਦਰ ਕੌਰ, ਕੌਂਸਲਰ ਤਰਸੇਮ ਸਿੰਘ ਲਖੌਤਰਾ, ਕੌਂਸਲਰ ਪਵਨ ਕੁਮਾਰ, ਕਾਂਗਰਸੀ ਆਗੂ ਅਨਿਲ ਕੌਲ, ਆਪ ਬਲਾਕ ਪ੍ਰਧਾਨ ਗੁਰਨਾਮ ਸਿੰਘ ਤੇ ਦਵਿੰਦਰ ਕੁਮਾਰ ਗੋਲਾ ਨੇ ਵਿਸ਼ੇਸ਼ ਤੌਰ ’ਤੇ ਜਗਰਾਤੇ ’ਚ ਸ਼ਾਮਲ ਹੋ ਕੇ ਮਾਂ ਭਗਵਤੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਅਤੁਲ ਭਗਤ ਨੇ ਸੰਗਤ ਨੂੰ 21ਵੇਂ ਸਾਲਾਨਾ ਜਾਗਰਤੇ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸੱਚੇ ਮਨ ਨਾਲ ਮਾਂ ਦੀ ਅਰਾਧਨਾ ਕਰਨ ਨਾਲ ਹਰ ਮਨੋਕਾਮਨਾ ਪੂਰੀ ਹੁੰਦੀ ਹੈ ਉਨ੍ਹਾਂ ਨੇ ਸੁਨੀਤਾ ਦੇਵੀ ਸ਼ਕਤੀ ਮੰਦਿਰ ਤੇ ਵਿਜੇ ਸਾਗਰ ਵੱਲੋਂ ਸਮਾਜ ਭਲਾਈ ਦੇ ਕੀਤੇ ਜਾਂਦੇ ਕੰਮਾਂ ਦੀ ਵੀ ਸ਼ਲਾਘਾ ਕੀਤੀ। ਜਗਰਾਤੇ ਚ ਦੀਪ ਮਨੀ ਐਂਡ ਪਾਰਟੀ ਜਲੰਧਰ ਵਾਲੇ ਤੇ ਪ੍ਰਸਿੱਧ ਪੰਜਾਬੀ ਗਾਇਕ ਬੂਟਾ ਮੁਹੰਮਦ ਨੇ ਮਾਂ ਦੀ ਮਹਿਮਾ ਦਾ ਗੁਣਗਾਨ ਕੀਤਾ। ਬੂਟਾ ਮੁਹੰਮਦ ਨੇ ‘ਮਾਂ ਸ਼ੇਰਾਂਵਾਲੀ ਦੇ ਨਾਲ’, ‘ਇਸ਼ਕ ਤੇਰੇ ਮੈਨੂੰ ਕਮਲੀ ਕੀਤਾ’, ‘ਅੱਜ ਡੱਮਰੂ ਵਜਾ ਦੇ ਭੋਲਿਆ’ ਗਾ ਕੇ ਸੰਗਤ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਮੁੱਖ ਸੇਵਾਦਾਰ ਵਿਜੈ ਸਾਗਰ ਮੰਦਰ ਤੇ ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਵਿਨੋਦ ਕੁਮਾਰ, ਰਾਜੀਵ ਬੋਧਾ, ਵਿਜੇ ਕੁਮਾਰ, ਹਿਮਾਂਸ਼ੂ, ਓਮ ਪ੍ਰਕਾਸ਼,ਮਮਤਾ, ਸੁਮਨ, ਮੋਨਾ, ਰੱਜ਼ੀ ਆਦਿ ਮੌਜੂਦ ਸਨ। ਉਪਰੰਤ ਅਟੁੱਟ ਲੰਗਰ ਵੀ ਲਗਾਇਆ ਗਿਆ।