ਅੱਖਾਂ ਦੇ ਕੈਂਪ ’ਚ 215 ਮਰੀਜ਼ਾਂ ਨੇ ਲਿਆ ਲਾਹਾ
ਅੱਖਾਂ ਦੇ ਕੈਂਪ ’ਚ 215 ਮਰੀਜ਼ਾਂ ਨੇ ਲਿਆ ਲਾਹਾ
Publish Date: Sat, 10 Jan 2026 07:36 PM (IST)
Updated Date: Sun, 11 Jan 2026 04:12 AM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਨੇੜਲੇ ਪਿੰਡ ਖੋਸਾ ਵਿਖੇ ਐੱਨਆਰਆਈ ਗੁਰਦੇਵ ਸਿੰਘ ਮਠਾੜੂ ਤੇ ਪਰਿਵਾਰਕ ਜੀਆਂ ਵੱਲੋਂ ਅੱਖਾਂ ਦਾ ਮੁਫ਼ਤ 20 ਵਾਂ ਕੈਂਪ ਡਾ. ਨਿਤਿਨ ਪੁਰੀ ਦੀ ਅਗਵਾਈ ’ਚ ਲਗਾਇਆ ਗਿਆ ਜਿਸ ’ਚ 225 ਮਰੀਜ਼ਾਂ ਵੱਲੋਂ ਆਪਣੀਆਂ ਅੱਖਾਂ ਦਾ ਚੈੱਕ-ਅੱਪ ਕਰਵਾਇਆ ਗਿਆ। ਕੈਂਪ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਗਿਆ ਤੇ ਗੁਰਦੇਵ ਸਿੰਘ ਮਠਾੜੂ ਦੀ ਮਾਤਾ ਜਗੀਰ ਕੌਰ ਵੱਲੋਂ ਫੀਤਾ ਕੱਟ ਕੇ ਕੈਂਪ ਦਾ ਉਦਘਾਟਨ ਕੀਤਾ ਗਿਆ। ਡਾ. ਨਿਤਿਨ ਪੁਰੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਕੈਂਪ ’ਚ 225 ਮਰੀਜ਼ ਆਏ ਸਨ ਜਿਨ੍ਹਾਂ ’ਚੋਂ 122 ਮਰੀਜ਼ਾਂ ਨੂੰ ਐਨਕਾਂ ਲਗਾਈਆਂ ਗਈਆਂ ਤੇ ਕੁੱਝ ਨੂੰ ਲੋੜੀਂਦੀਆਂ ਦਵਾਈਆਂ ਹੀ ਦਿੱਤੀਆਂ ਗਈਆਂ। 25 ਮਰੀਜ਼ਾਂ ਨੂੰ ਅੱਖਾਂ ਦੇ ਉਪ੍ਰੇਸ਼ਨ ਕੀਤੇ ਜਾਣ ਦੇ ਯੋਗ ਪਾਇਆ ਗਿਆ, ਜਿਨ੍ਹਾਂ ਦੇ ਲੋੜੀਂਦੇ ਟੈਸਟ ਕੀਤੇ ਜਾਣ ਉਪਰੰਤ ਉਪ੍ਰੇਸ਼ਨ ਕੀਤੇ ਜਾਣਗੇ। ਪ੍ਰਬੰਧਕਾਂ ਵੱਲੋਂ ਹਾਜ਼ਰ ਸੰਗਤਾਂ ਲਈ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਿਆ। ਇਸ ਮੌਕੇ ’ਤੇ ਸਵਰਨ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਪ੍ਰੀਤ ਸਿੰਘ ਸਰਪੰਚ, ਬਲਵਿੰਦਰ ਸਿੰਘ ਖੋਸਾ, ਸਵਰਨ ਸਿੰਘ ਲੰਬੜਦਾਰ, ਜਸਕਰਨ ਸਿੰਘ, ਜੁਗਿੰਦਰ ਸਿੰਘ ਖੋਖਰ, ਬਲਜੀਤ ਸਿੰਘ ਮੁਜਰਾਲ, ਬਲਦੇਵ ਸਿੰਘ, ਗੁਰਸਿਮਰਨ ਕੌਰ, ਦਿਲਬਾਗ ਸਿੰਘ, ਸੰਤੋਖ ਸਿੰਘ ਤੇ ਜਗੀਰ ਸਿੰਘ ਵੀ ਮੌਜੂਦ ਸਨ।