ਨਸ਼ੀਲੇ ਪਦਾਰਥਾਂ ਦੇ ਮਾਮਲਿਆਂ ’ਚ 2 ਨੂੰ ਸਜ਼ਾ
ਜਾਸ, ਜਲੰਧਰ : ਵਧੀਕ
Publish Date: Fri, 10 Apr 2026 07:31 PM (IST)
Updated Date: Fri, 10 Apr 2026 07:32 PM (IST)
ਜਾਸ, ਜਲੰਧਰ : ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਾਜੀਵ ਕੁਮਾਰ ਬੇਰੀ ਦੀ ਅਦਾਲਤ ਨੇ ਨਸ਼ੀਲੇ ਪਦਾਰਥਾਂ ਨਾਲ ਜੁੜੇ ਦੋ ਵੱਖ-ਵੱਖ ਮਾਮਲਿਆਂ ’ਚ ਦੋਸ਼ੀਆਂ ਨੂੰ ਸਜ਼ਾ ਸੁਣਾਈ ਹੈ। ਪਹਿਲੇ ਮਾਮਲੇ ’ਚ ਸਰਬਜੀਤ ਸਿੰਘ ਉਰਫ਼ ਚੀਮਾ, ਜੋ ਪਿੰਡ ਪਾੜਾ ਦਾ ਨਿਵਾਸੀ ਹੈ, ਨੂੰ 18 ਗ੍ਰਾਮ ਨਸ਼ੀਲੇ ਪਦਾਰਥ ਰੱਖਣ ਦਾ ਦੋਸ਼ੀ ਕਰਾਰ ਦਿੱਤਾ ਗਿਆ। ਉਸ ਨੂੰ 3 ਮਹੀਨੇ ਦੀ ਕੈਦ ਤੇ 1000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ। ਇਸ ਸਬੰਧੀ 10 ਦਸੰਬਰ 2017 ਨੂੰ ਥਾਣਾ ਕਰਤਾਰਪੁਰ ’ਚ ਮਾਮਲਾ ਦਰਜ ਕੀਤਾ ਗਿਆ ਸੀ।
ਦੂਜੇ ਮਾਮਲੇ ’ਚ 3 ਕਿੱਲੋ ਚੂਰਾ ਪੋਸਤ ਦੀ ਬਰਾਮਦਗੀ ਦੇ ਕੇਸ ’ਚ ਮੁਕੇਸ਼ ਕੁਮਾਰ ਉਰਫ਼ ਸੋਨੂ, ਜੋ ਟਰਾਂਸਪੋਰਟ ਨਗਰ ਲੁਧਿਆਣਾ ਦਾ ਨਿਵਾਸੀ ਹੈ, ਨੂੰ ਦੋਸ਼ੀ ਠਹਿਰਾਇਆ। ਅਦਾਲਤ ਨੇ ਉਸ ਨੂੰ 40 ਦਿਨ ਦੀ ਕੈਦ ਤੇ 500 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਇਸ ਮਾਮਲੇ ’ਚ ਥਾਣਾ ਡਵੀਜ਼ਨ ਨੰਬਰ 6 ’ਚ 9 ਅਕਤੂਬਰ 2019 ਨੂੰ ਕੇਸ ਦਰਜ ਕੀਤਾ ਗਿਆ ਸੀ।