ਹੈਰੋਇਨ ਸਮੇਤ 2 ਜਣੇ ਚੜ੍ਹੇ ਪੁਲਿਸ ਹੱਥੇ
ਹੈਰੋਇਨ ਸਮੇਤ 2 ਨਸ਼ਾ ਤਸਕਰ ਚੜੇ ਪੁਲਿਸ ਦੇ ਹੱਥੇ
Publish Date: Thu, 05 Mar 2026 08:12 PM (IST)
Updated Date: Thu, 05 Mar 2026 08:14 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸੀਆਈਏ ਸਟਾਫ ਜਲੰਧਰ ਦਿਹਾਤ ਦੀ ਪੁਲਿਸ ਨੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਚਲਾਈ ਗਈ ਮੁਹਿੰਮ ਤਹਿਤ ਗਸ਼ਤ ਦੌਰਾਨ ਦੋ ਨੌਜਵਾਨਾ ਨੂੰ ਕਾਬੂ ਕਰਕੇ ਉਨਾ ਕੋਲੋਂ ਹੈਰੋਇਨ ਬਰਾਮਦ ਕੀਤੀ ਹੈ। ਐੱਸਐੱਸਪੀ ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਪੁਸ਼ਪ ਬਾਲੀ ਦੀ ਅਗਵਾਈ ਹੇਠ ਇੰਸਪੈਕਟਰ ਨਿਰਮਲ ਸਿੰਘ ਪੁਲਿਸ ਪਾਰਟੀ ਸਮੇਤ ਜੰਡੂ ਸਿੰਘਾ ਤੋਂ ਕਪੂਰ ਪਿੰਡ ਡਰੋਲੀ ਕਲਾ ਵੱਲੋਂ ਹੁੰਦੇ ਹੋਏ ਆਦਮਪੁਰ ਵੱਲ ਗਸ਼ਤ ਕਰ ਰਹੇ ਸਨ। ਇਸ ਦੌਰਾਨ ਜਦ ਪੁਲਿਸ ਪਾਰਟੀ ਦੀ ਗੱਡੀ ਹਰਲੀਨ ਵਾਟਰ ਪਾਰਕ ਕੋਲ ਪਹੁੰਚੀ ਤਾਂ ਕਾਲੇ ਰੰਗ ਦੀ ਸਵਿਫਟ ਗੱਡੀ ਨੰਬਰ ਪੀਬੀ-08-ਐੱਫਜੇ-3395 ਖੜ੍ਹੀ ਦੇਖੀ। ਗੱਡੀ ’ਚ ਬੈਠੇ ਨੌਜਵਾਨਾਂ ਨੇ ਪੁਲਿਸ ਦੇਖਦਿਆਂ ਹੀ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ। ਸ਼ੱਕ ਪੈਣ ’ਤੇ ਜਦੋਂ ਨਾਂ ਪੁੱਛਿਆ ਤਾਂ ਸੌਰਵ ਸਹੋਤਾ ਉਰਫ ਲੱਡੂ ਵਾਸੀ ਨਿੰਮਾ ਵਾਲਾ ਪਿੰਡ ਜਮਸ਼ੇਰ ਜਲੰਧਰ ਤੇ ਪ੍ਰਵੀਨ ਉਰਫ ਭੱਬੀ ਵਾਸੀ ਪਿੰਡ ਖੇੜਾ ਜਮਸ਼ੇਰ ਦੱਸਿਆ। ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਉਸਦੇ ਡੈਸ਼ ਬੋਰਡ ’ਚੋਂ ਪੁਲਿਸ ਨੂੰ ਹੈਰੋਇਨ ਮਿਲੀ, ਜਿਸ ਦਾ ਵਜ਼ਨ 300 ਗ੍ਰਾਮ ਸੀ। ਇਸ ’ਤੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਐੱਸਐੱਸਪੀ ਵਿਰਕ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਖਿਲਾਫ ਥਾਣਾ ਪਤਾਰਾ ’ਚ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕਰਕੇ ਅਦਾਲਤ ’ਚੋਂ ਪੁਲਿਸ ਰਿਮਾਂਡ ’ਤੇ ਲਿਆ ਗਿਆ ਹੈ। ਰਿਮਾਂਡ ਦੌਰਾਨ ਪੁਲਿਸ ਉਨ੍ਹਾਂ ਦੇ ਨੈੱਟਵਰਕ ਨੂੰ ਤੋੜਨ ਦੀ ਕੋਸ਼ਿਸ਼ ’ਚ ਲੱਗੀ ਹੋਈ ਹੈ। ਪੁਲਿਸ ਨਸ਼ਾ ਤਸਕਰਾਂ ਦੀ ਜਾਇਦਾਦ ਬਾਰੇ ਵੀ ਜਾਂਚ ਕਰ ਰਹੀ ਹੈ ਜੇ ਨਸ਼ਾ ਵੇਚ ਕੇ ਕੋਈ ਜਾਇਦਾਦ ਬਣਾਈ ਹੋਏਗੀ ਤਾਂ ਉਸ ਨੂੰ ਵੀ ਮੁਕੱਦਮੇ ’ਚ ਅਟੈਚ ਕੀਤਾ ਜਾਵੇਗਾ। ਫਿਲਹਾਲ ਪੁਲਿਸ ਡੂੰਘਾਈ ਨਾਲ ਦੋਵਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ।