19ਵਾਂ ਮੈਡੀਕਲ ਚੈੱਕਅਪ ਕੈਂਪ ਲਾਇਆ
19 ਫਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ
Publish Date: Sun, 08 Feb 2026 08:33 PM (IST)
Updated Date: Sun, 08 Feb 2026 08:41 PM (IST)
- ਨਰ ਸੇਵਾ ਹੀ ਨਾਰਾਇਣ ਸੇਵਾ ਹੈ : ਮਹਿੰਦਰ ਭਗਤ
ਜਲੰਧਰ : ਸਵ. ਸਤਿੰਦਰਪਾਲ ਸਿੰਘ ਅੱਤਰੀ ਤੇ ਰੋਸ਼ਨ ਲਾਲ ਮਦਾਨ ਦੀ ਯਾਦ ’ਚ 19ਵਾਂ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਵੀਰ ਬਬਰੀਕ ਚੌਕ ਬਸਤੀ ਸ਼ੇਖ ਵਿਖੇ ਲਾਇਆ ਗਿਆ। ਡਾ. ਸੰਜੀਵ ਗੋਇਲ ਹੱਡੀਆਂ ਦੇ ਮਾਹਿਰ, ਡਾ. ਅਰੁਣ ਵਰਮਾ ਅੱਖਾਂ ਦੇ ਮਾਹਿਰ, ਡਾ. ਗੁਰਪ੍ਰੀਤ ਕੌਰ, ਡਾ. ਸਮ੍ਰਿਤੀ ਸ਼ਰਮਾ, ਡਾ. ਲਵਿਸ਼ ਤੇ ਡਾ. ਜੋਤੀ ਸ਼ਰਮਾ ਨੇ ਹੱਡੀਆਂ, ਜੋੜਾ, ਅੱਖਾਂ, ਜ਼ੁਕਾਮ, ਗਲਾ, ਖਾਂਸੀ ਤੇ ਚਮੜੀ ਰੋਗਾਂ ਦੇ ਮਰੀਜ਼ਾਂ ਦਾ ਮੁਫ਼ਤ ਚੈੱਕਅਪ ਕਰ ਕੇ ਦਵਾਈਆਂ ਦਿੱਤੀਆਂ। ਕੈਂਪ ਦੌਰਾਨ ਲਗਭਗ 350 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਕੈਂਪ ’ਚ ਮੁੱਖ ਮਹਿਮਾਨ ਵਜੋਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਅਜਿਹੇ ਕੈਂਪ ਲੋੜਵੰਦ ਲੋਕਾਂ ਲਈ ਲਾਹੇਵੰਦ ਸਾਬਤ ਹੁੰਦੇ ਹਨ। ਨਰ ਸੇਵਾ ਹੀ ਨਾਰਾਇਣ ਸੇਵਾ ਹੈ, ਉਨ੍ਹਾਂ ਨੇ ਫਰੈਂਡਜ਼ ਟਰੈਡਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਕੈਂਪ ਦੌਰਾਨ ਸਾਬਕਾ ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਰਿੰਕੂ, ਰਾਜ ਕੁਮਾਰ ਮਦਾਨ, ਦੂਰਦਰਸ਼ਨ ਜਲੰਧਰ ਤੋਂ ਹਰੀਸ਼ ਚੰਦਰ, ਗੌਰਵ ਮਦਾਨ, ਡੀਐੱਸਪੀ ਮੀਨਾ ਕੁਮਾਰੀ, ਕੌਂਸਲਰ ਮਨੀਸ਼ ਕਲਰੂਪੀਆ, ਐਡਵੋਕੇਟ ਸੰਦੀਪ ਵਰਮਾ, ਕ੍ਰਿਸ਼ਨ ਮੀਨੀਆ, ਗੁਰਜੀਤ ਸਿੰਘ ਪੋਪਲੀ, ਗੁਰਮੀਤ ਚੌਹਾਨ, ਇੰਸਪੈਕਟਰ ਫੂਡ ਸਪਲਾਈ ਕਿਰਨਦੀਪ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਫਰੈਂਡਜ ਟ੍ਰੇਡਰਜ਼ ਵੈੱਲਫੇਅਰ ਐਸੋਸੀਏਸ਼ਨ ਨੇ ਕੈਂਪ ਦੌਰਾਨ 150 ਦੇ ਕਰੀਬ ਬੱਚਿਆਂ ਨੂੰ ਕਾਪੀ, ਪੈੱਨ, ਪੈਨਸਲ ਤੇ ਜ਼ਰੂਰਤ ਦਾ ਸਮਾਨ ਵੀ ਦਿੱਤਾ। ਇਸ ਮੌਕੇ ਫਰੈਂਡਜ ਟ੍ਰੇਡਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਭਾਰਦਵਾਜ, ਚੇਅਰਮੈਨ ਦੀਪਕ ਤਨੇਜਾ, ਉਪ ਪ੍ਰਧਾਨ ਅਦਿਤਿਆ ਸੋਨੀ, ਅਰਵਿੰਦਰ ਮੋਹਨ ਕਾਲਾ, ਸੋਰਭ ਭਾਰਦਵਾਜ, ਬਲਵਿੰਦਰ ਸਿੰਘ, ਅਸ਼ਵਨੀ ਕੁਮਾਰ, ਸੁਰੇਸ਼, ਗੌਰਵ ਸ਼ਰਮਾ, ਰਾਗਵ ਜੰਬਾ, ਆਰਵ ਭਾਰਦਵਾਜ, ਡਾ. ਰਾਜੇਸ਼ ਸੰਦਲ, ਵਿਜੇ ਬਜਾਜ, ਮੁਕੇਸ਼ ਮੇਘ ਤੇ ਮੋਹਿਤ ਭਗਤ ਆਦਿ ਮੌਜੂਦ ਸਨ।