ਕੇ ਦੀਪ ਤੇ ਜਗਮੋਹਣ ਕੌਰ ਦੀ ਯਾਦ ’ਚ 18ਵਾਂ ਮੇਲਾ ਸਪੰਨ
ਕੇ ਦੀਪ ਤੇ ਜਗਮੋਹਣ ਕੌਰ ਦੀ ਯਾਦ ’ਚ 18ਵਾਂ ਮੇਲਾ ਸਪੰਨ
Publish Date: Thu, 29 Jan 2026 06:38 PM (IST)
Updated Date: Thu, 29 Jan 2026 06:40 PM (IST)

-ਨਸ਼ਿਆਂ ਵਿਰੁੱਧ ਉੱਠੀ ਆਵਾਜ਼ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਪੰਜਾਬੀ ਗਾਇਕੀ ਦੀ ਪ੍ਰਸਿੱਧ ਜੋੜੀ ਕੇ. ਦੀਪ ਤੇ ਜਗਮੋਹਣ ਕੌਰ ਦੀ ਨਿੱਘੀ ਯਾਦ ’ਚ ਕਰਵਾਇਆ ਗਿਆ 18ਵਾਂ ਕੌਮਾਂਤਰੀ ਸੱਭਿਆਚਾਰਕ ਮੇਲਾ ਪੰਜਾਬੀਅਤ ਦਾ ਪ੍ਰਤੀਕ ਹੋ ਨਿੱਬੜਿਆ। ਗੀਤਕਾਰ ਗੁਰਨਾਮ ਸਿੰਘ ਨਿਧੜਕ ਦੀ ਅਗਵਾਈ ਹੇਠ ਕਰਵਾਏ ਗਏ ਇਸ ਮੇਲੇ ਨੇ ਆਪਣੀ 50 ਮੇਲਿਆਂ ਦੀ ਸ਼ਾਨਦਾਰ ਲੜੀ ਪੂਰੀ ਕਰਦਿਆਂ ਨਵਾਂ ਇਤਿਹਾਸ ਸਿਰਜਿਆ। ਸਮਾਗਮ ਦੌਰਾਨ ਜਿੱਥੇ ਗਾਇਕਾਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ, ਉੱਥੇ ਹੀ ‘ਡੁੱਬਦਾ ਬਚਾ ਲਓ ਪੰਜਾਬ ਓਏ ਪੰਜਾਬੀਓ’ ਦੇ ਹੋਕੇ ਰਾਹੀਂ ਨਸ਼ਿਆਂ ਵਿਰੁੱਧ ਮੁਹਿੰਮ ਵਿੱਢਣ ਦਾ ਸੱਦਾ ਵੀ ਦਿੱਤਾ ਗਿਆ। ਮੇਲੇ ਦਾ ਉਦਘਾਟਨ ਆਪ ਦੇ ਹਲਕਾ ਇੰਚਾਰਜ ਪ੍ਰਮਿੰਦਰ ਸਿੰਘ ਪੰਡੋਰੀ ਵੱਲੋਂ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਇਨਫੋਟੈਕ ਪੰਜਾਬ ਦੇ ਡਾਇਰੈਕਟਰ ਬੀਬੀ ਰਣਜੀਤ ਕੌਰ ਕਾਕੜ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ ਨੇ ਕੀਤੀ। ਮੇਲੇ ਦੀ ਸ਼ੁਰੂਆਤ ਗਾਮਾ ਫ਼ਕੀਰ ਤੇ ਨੀਲੂ ਬੇਗਮ ਦੀ ਜੋੜੀ ਨੇ ‘ਸੋਹਣੀ ਦਾ ਘੜਾ’ ਤੇ ਹੋਰ ਗੀਤ ਪੇਸ਼ ਕਰਕੇ ਕੀਤੀ। ਇਸ ਤੋਂ ਬਾਅਦ ਪ੍ਰਗਟ ਖਾਨ (ਭਤੀਜਾ ਕੁਲਦੀਪ ਮਾਣਕ) ਨੇ ਕਲੀਆਂ ਰਾਹੀਂ ਕੁਲਦੀਪ ਮਾਣਕ ਦੀ ਯਾਦ ਤਾਜ਼ਾ ਕਰਵਾਇਆ। ਗਾਇਕਾ ਨਮਰਤਾ ਸਾਦਿਕਪੁਰੀ ਨੇ ਸਮਾਜਿਕ ਕੁਰੀਤੀਆਂ ਤੇ ਨਸ਼ਿਆਂ ਦੇ ਦਰਦ ਨੂੰ ਬਿਆਨ ਕਰਦਿਆਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਅਸ਼ੋਕ ਗਿੱਲ ਤੇ ਨਿਸ਼ਾਨ ਉੱਚੇਵਾਲਾ ਨੇ ਵੀ ਆਪਣੀ ਬੁਲੰਦ ਆਵਾਜ਼ ਨਾਲ ਮੇਲੇ ’ਚ ਰੰਗ ਭਰਿਆ। ਅੰਤ ’ਚ ਮੁਸਕਾਨ ਕੁਰੈਸ਼ੀ ਨੇ ਜਗਮੋਹਣ ਕੌਰ ਦੇ ਗੀਤਾਂ ਨਾਲ ਦੇਰ ਸ਼ਾਮ ਤੱਕ ਸਰੋਤਿਆਂ ਨੂੰ ਬੰਨ੍ਹ ਕੇ ਰੱਖਿਆ। ਸਮਾਜ ਸੇਵਾ ਦੇ ਖੇਤਰ ’ਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ’ਚ ਡੀਐੱਸਪੀ ਸ਼ਾਹਕੋਟ ਸੁਖਪਾਲ ਸਿੰਘ, ਐੱਸਐੱਚਓ ਬਲਵਿੰਦਰ ਸਿੰਘ ਭੁੱਲਰ, ਫੂਡ ਸਪਲਾਈ ਇੰਸਪੈਕਟਰ ਕੁਲਦੀਪ ਸਿੰਘ, ਸਤਨਾਮ ਸਿੰਘ ਕਮਾਲਕੇ, ਮੁਸਕਾਨ ਕੁਰੈਸ਼ੀ, ਨਿਸ਼ਾਨ ਉੱਚੇਵਾਲਾ, ਦਵਿੰਦਰ ਸਿੰਘ, ਗੁਰਮੇਲ ਸਿੰਘ ਰੇੜਵਾ, ਨਿਰਮਲ ਸਿੰਘ ਮਾਣਕਪੁਰ, ਗੁਰਦੇਵ ਸਿੰਘ ਸੰਘੇੜਾ, ਗਿਆਨੀ ਸੁਖਦੇਵ ਸਿੰਘ ਸ਼ਾਨ ਆਦਿ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐੱਮਐੱਲਏ ਸ਼ਾਹਕੋਟ ਦੇ ਪੀਏ ਸੁਖਦੀਪ ਸਿੰਘ ਸੋਨੂੰ, ਫਾਰਮੇਸੀ ਅਫਸਰ ਤਰਨਦੀਪ ਸਿੰਘ ਰੂਬੀ, ਮਨਦੀਪ ਸਿੰਘ ਝੀਤਾ ਪੀਏ, ਮਨੋਜ ਅਰੋੜਾ ਸ਼ਹਿਰੀ ਪ੍ਰਧਾਨ, ਐੱਮਸੀ ਪ੍ਰਵੀਨ ਗਰੋਵਰ (ਬਲਾਕ ਪ੍ਰਧਾਨ), ਐੱਮਸੀ ਰਾਖੀ ਮੱਟੂ, ਕੁਲਦੀਪ ਸਿੰਘ ਦੀਦ, ਬਲਜਿੰਦਰ ਸਿੰਘ ਖਿੰਡਾ, ਨਵਜੋਤ ਕੌਰ, ਮਨਿੰਦਰ ਸਿੰਘ ਮੌਜੀ, ਰੂਪ ਲਾਲ ਸ਼ਰਮਾ, ਪਰਮਵੀਰ ਸਿੰਘ ਪੰਮਾ ਪ੍ਰਧਾਨ, ਕੁਲਦੀਪ ਸਿੰਘ ਦੁੱਗਲ, ਪਰਮਜੀਤ ਸਿੰਘ ਕੰਨੀਆਂ, ਭਜਨ ਸਿੰਘ, ਗੁਰਦੇਵ ਸਿੰਘ ਸਾਦਿਕਪੁਰੀ, ਸਰਪੰਚ ਗੁਰਮੇਲ ਸਿੰਘ ਈਦਾ, ਅਮਰੀਕ ਸਿੰਘ ਖੀਵਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਅਖੀਰ ’ਚ ਸਭ ਦਾ ਧੰਨਵਾਦ ਕਰਦਿਆਂ ਗੁਰਨਾਮ ਸਿੰਘ ਨਿਧੜਕ ਨੇ ਵਿਸ਼ਵਾਸ ਦਿਵਾਇਆ ਕਿ ਉਹ ਭਵਿੱਖ ’ਚ ਵੀ ਲੱਚਰਤਾ ਰਹਿਤ ਮੇਲੇ ਕਰਵਾ ਕੇ ਪੰਜਾਬ ਦੀ ਸੱਭਿਆਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਰਹਿਣਗੇ।