ਗੁਰਦੁਆਰਾ ਡੇਰਾ ਸੰਤਗੜ੍ਹ ’ਚ ਰਾਗ ਰਤਨ ਗੁਰਮਤਿ ਸੰਗੀਤ ਸੰਮੇਲਨ ਸੰਪੰਨ
ਗੁ. ਡੇਰਾ ਸੰਤਗੜ੍ਹ ਵਿਖੇ 17ਵਾਂ ਰਾਗ ਰਤਨ ਗੁਰਮਤਿ ਸੰਗੀਤ ਸੰਮੇਲਨ ਸੰਪੰਨ
Publish Date: Mon, 23 Mar 2026 09:40 PM (IST)
Updated Date: Mon, 23 Mar 2026 09:43 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਕੀਰਤਨੀਏ, ਰਾਗ ਕਲਾ ਸਮਰਾਟ ਗਿਆਨੀ ਗੁਰਮੀਤ ਸਿੰਘ ਸ਼ਾਂਤ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਅਗਵਾਈ ’ਚ ਡੇਰਾ ਮੁਖੀ ਸੰਤਗੜ੍ਹ ਸੰਤ ਬਾਬਾ ਭਗਵਾਨ ਸਿੰਘ ਹਰਖੋਵਾਲੀਏ ਦੇ ਸਹਿਯੋਗ ਨਾਲ 17ਵਾਂ ਰਾਗ ਰਤਨ ਗੁਰਮਤਿ ਸੰਗੀਤ ਸੰਮੇਲਨ ਗੁਰਦੁਆਰਾ ਡੇਰਾ ਸੰਤਗੜ੍ਹ, ਸਾਹਮਣੇ ਸਪੋਰਟਸ ਕਾਲਜ, ਕਪੂਰਥਲਾ ਰੋਡ ’ਚ ਕਰਵਾਇਆ ਗਿਆ।
ਸਮਾਗਮ ਸਵੇਰੇ 9 ਤੋਂ ਦੁਪਹਿਰ 12.30 ਵਜੇ ਤੱਕ, ਦੁਪਹਿਰ ਇਕ ਤੋਂ 5 ਵਜੇ ਤੱਕ ਹਫਤਾਵਾਰੀ ਚੌਪਹਿਰਾ ਸਮਾਗਮ ਤੇ ਸ਼ਾਮ 6 ਤੋਂ ਰਾਤ 10.30 ਵਜੇ ਕਰਵਾਏ ਗਏ ਗੁਰਮਤਿ ਸੰਗੀਤ ਸੰਮੇਲਨ ’ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ 17 ਰਾਗਾਂ ’ਚ ਬਾਣੀ ਦਾ ਗਾਇਨ ਭਾਈ ਗੁਰਮੀਤ ਸਿੰਘ ਸ਼ਾਂਤ, ਪਦਮਪ੍ਰੀਤ ਸਿੰਘ ਸ਼ਾਂਤ ਨਵਕਰਨਬੀਰ ਸਿੰਘ ਸ਼ਾਂਤ, ਭਾਈ ਪ੍ਰਭਪ੍ਰੀਤ ਸਿੰਘ ਸ਼ਾਂਤ ਬੰਧੂ, ਕੁਸ਼ਲਦੀਪ ਸਿੰਘ, ਹਰਪ੍ਰੀਤ ਸਿੰਘ, ਪ੍ਰਿੰਸੀਪਲ ਸੁਖਵੰਤ ਸਿੰਘ ਜੰਡਿਆਲਾ, ਭਾਈ ਦਵਿੰਦਰ ਸਿੰਘ ਬੋਦਲਾ ਅੰਸ਼ ਬੰਸ ਭਾਈ ਮਰਦਾਨਾ, ਭਾਈ ਜਸਜੀਤ ਸਿੰਘ ਚੱਕ ਰਾਮੂਵਾਲ, ਭਾਈ ਮਨਜੋਤ ਸਿੰਘ ਦਿਲੀ, ਭਾਈ ਕੁਲਵੰਤ ਸਿੰਘ, ਜਬਰਜੱਸ ਸਿੰਘ, ਡਾ. ਗੁਰਿੰਦਰ ਸਿੰਘ ਬਟਾਲਾ, ਭਾਈ ਪ੍ਰਭਪ੍ਰੀਤ ਸਿੰਘ, ਬੇਗੋਵਾਲ ਬੀਕਰੀ ਬਾਲ ਅਕੈਡਮੀ ਦੇ ਵਿਦਿਆਰਥੀ, ਰਵਨੀਤ ਕੌਰ ਗੁਰਦਾਸਪੁਰ, ਗੁਰਲੀਨ ਦੀਪ ਕੌਰ ਸਾਹਿਬ ਸੰਤ ਜਵਾਲਾ ਸਿੰਘ ਗੁਰਮਤਿ ਸੰਗੀਤ ਸੰਗੀਤ ਅਕੈਡਮੀ ਜਲੰਧਰ ਦੇ ਵਿਦਿਆਰਥੀ, ਬਿਕਰਮਜੀਤ ਸਿੰਘ, ਮਾਧਵੀ ਬਾਵਰਾ, ਮੋਹਨਦੀਪ ਬਾਵਰਾ, ਭਾਈ ਅਮਨਦੀਪ ਸਿੰਘ, ਗੁਰਦੇਵ ਸਿੰਘ ਪਟਿਆਲਾ, ਅਮਨਜੋਤ ਕੌਰ, ਜਸਲੀਨ ਕੌਰ ,ਬਾਬਾ ਸੁਖਚੈਨ ਸਿੰਘ, ਭਾਈ ਜਗਸੀਰ ਸਿੰਘ, ਸੁਰਿੰਦਰ ਸਿੰਘ ਸ਼ਾਂਤ ਉਸਤਾਦ ਗੁਲਾਮ ਅਲੀ ਤੋਂ ਇਲਾਵਾ ਸਿੱਖ ਪੰਥ ਦੇ ਮਹਾਨ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ। ਸਮਾਗਮ ’ਚ ਸੰਤ ਮਹਾਪੁਰਸ਼ ਨਿਹੰਗ ਸਿੰਘ ਜੱਥੇਬੰਦੀਆਂ, ਸਿੰਘ ਸਭਾਵਾਂ, ਸੇਵਾ ਸੁਸਾਇਟੀਆਂ ਨੇ ਹਾਜ਼ਰੀ ਭਰੀ।
ਇਸ ਮੌਕੇ ਉਸਤਾਦ ਪੰਡਿਤ ਰਮਾਕਾਂਤ ਨੂੰ ਰਾਗ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਭਾਈ ਕਰਮਜੀਤ ਸਿੰਘ ਨੂਰ ਨੇ ਕਵਿਤਾ ਰਾਹੀਂ ਆਪਣੀ ਹਾਜ਼ਰੀ ਲਗਵਾਈ। ਸਮਾਗਮ ’ਚ ਸੰਤ ਬਾਬਾ ਭਗਵਾਨ ਸਿੰਘ ਹਰਖੋਵਾਲੀਏ, ਸੁਰਜੀਤ ਸਿੰਘ ਸੇਵਕ, ਰਜਿੰਦਰ ਸਿੰਘ ਮਠਾਰੂ, ਦਮਨਜੀਤ ਸਿੰਘ, ਅਮਨਦੀਪ ਸਿੰਘ ਰੂਪਕ, ਮਨਪ੍ਰੀਤ ਸਿੰਘ ਖਾਲਸਾ, ਹਰਜਿੰਦਰ ਸਿੰਘ ਜਿੰਦਾ, ਜਤਿੰਦਰਪਾਲ ਸਿੰਘ ਮਝੈਲ ਆਦਿ ਹਾਜ਼ਰ ਸਨ। ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਿਆ।