ਸ਼ੁੱਧ ਅੰਨ ਮੁਹਿੰਮ ਹੇਠ ਖੁਰਾਕੀ ਪਦਾਰਥਾਂ ਦੇ 15 ਸੈਂਪਲ ਭਰੇ
ਸ਼ੁੱਧ ਅੰਨ ਅਭਿਆਨ ਹੇਠ ਖਾਦ ਪਦਾਰਥਾਂ ਦੇ 15 ਸੈਂਪਲ ਭਰੇ
Publish Date: Thu, 16 Apr 2026 10:46 PM (IST)
Updated Date: Thu, 16 Apr 2026 10:48 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲੋਕਾਂ ਨੂੰ ਘਟੀਆ ਤੇ ਮਿਲਾਵਟੀ ਖਾਣ-ਪੀਣ ਵਾਲੀਆਂ ਚੀਜ਼ਾਂ ਤੋਂ ਬਚਾਉਣ ਲਈ ਸਿਵਲ ਸਰਜਨ ਡਾ. ਰਾਜੇਸ਼ ਗਰਗ ਦੀ ਅਗਵਾਈ ਹੇਠ ਫੂਡ ਸੇਫਟੀ ਵਿਭਾਗ ਵੱਲੋਂ ਸ਼ੁੱਧ ਅੰਨ ਮੁਹਿੰਮ ਤਹਿਤ ਫੂਡ ਸੇਫਟੀ ਆਨ ਵ੍ਹੀਲਜ਼ ਰਾਹੀਂ ਜ਼ਿਲ੍ਹੇ ’ਚ ਜਾਂਚ ਤੇ ਜਾਗਰੂਕਤਾ ਗਤੀਵਿਧੀਆਂ ਨੂੰ ਤੇਜ਼ ਕੀਤਾ ਗਿਆ ਹੈ। ਇਸ ਦੌਰਾਨ ਵਿਭਾਗ ਦੀ ਟੀਮ ਵੱਲੋਂ ਖੁਰਾਕੀ ਪਦਾਰਥਾਂ ਦੇ 15 ਸੈਂਪਲ ਭਰੇ ਗਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਸੁਖਵਿੰਦਰ ਸਿੰਘ ਦੀ ਨਿਗਰਾਨੀ ਹੇਠ ਗੜ੍ਹਾ, ਅਰਬਨ ਐਸਟੇਟ, ਜਲੰਧਰ ਹਾਈਟਸ ਤੇ 66 ਫੁੱਟ ਰੋਡ ਖੇਤਰਾਂ ’ਚ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਦੌਰਾਨ ਪਨੀਰ, ਅੰਡੇ, ਦਹੀਂ ਤੇ ਵਰਤੇ ਗਏ ਕੁਕਿੰਗ ਆਇਲ ਸਮੇਤ 9 ਸੈਂਪਲਾਂ ਦੀ ਮੌਕੇ ’ਤੇ ਹੀ ਜਾਂਚ ਕੀਤੀ ਗਈ। ਇਸ ਦੇ ਨਾਲ ਹੀ ਜੀਜੀਐੱਸਐੱਸਐੱਸ ਨਹਿਰੂ ਗਾਰਡਨ ’ਚ ਵਿਦਿਆਰਥਣਾਂ ਲਈ ਇਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ’ਚ ਫੋਰਟੀਫਾਈਡ ਖਾਦ ਪਦਾਰਥਾਂ, ਯੈਲੋ ਬੁੱਕ, ਪਿੰਕ ਬੁੱਕ ਤੇ ਡਾਰਟ ਬੁੱਕ ਬਾਰੇ ਜਾਣਕਾਰੀ ਦਿੱਤੀ ਗਈ। ਨਾਲ ਹੀ ਮਸਾਲਿਆਂ ਤੇ ਡੇਅਰੀ ਉਤਪਾਦਾਂ ਨਾਲ ਸਬੰਧਤ ਟੈਸਟਾਂ ਦਾ ਲਾਈਵ ਡੈਮੋਨਸਟ੍ਰੇਸ਼ਨ ਵੀ ਕੀਤਾ ਗਿਆ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਤੋਂ ਸਰਸੋਂ ਦਾ ਤੇਲ, ਮਸਾਲੇ, ਪੀਨਟ ਬਟਰ ਪੇਸਟ, ਆਲੂ ਟਿੱਕੀ ਤੇ ਸਪ੍ਰਿੰਗ ਰੋਲ ਦੇ 6 ਇਨਫੋਰਸਮੈਂਟ ਸੈਂਪਲ ਇਕੱਠੇ ਕਰਕੇ ਫੂਡ ਲੈਬ ਖਰੜ ਭੇਜੇ ਗਏ ਹਨ। ਰਿਪੋਰਟ ਮਿਲਣ ਤੋਂ ਬਾਅਦ ਫੂਡ ਸੇਫਟੀ ਐਕਟ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।