ਐੱਲਕੇਸੀਟੀਸੀ ’ਚ ਖੇਡ ਮੁਕਾਬਲੇ ਕਰਵਾਏ
ਐੱਲਕੇਸੀਟੀਸੀ ’ਚ 14ਵੀਂ ਸਾਲਾਨਾ ਖੇਡ ਮੁਕਾਬਲੇ-2026 ਕਰਵਾਏ
Publish Date: Fri, 20 Feb 2026 06:35 PM (IST)
Updated Date: Fri, 20 Feb 2026 06:36 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਲਕੇਸੀਟੀਸੀ ਵੱਲੋਂ 14ਵੀਂ ਸਾਲਾਨਾ ਖੇਡ ਮੁਕਾਬਲੇ-2026 ਬੜੇ ਉਤਸ਼ਾਹ ਨਾਲ ਕਰਵਾਏ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਰਾਜਪਾਲ ਸਿੰਘ ਸੰਧੂ (ਆਈਪੀਐੱਸ), ਇੰਸਪੈਕਟਰ ਜਨਰਲ ਆਫ ਪੁਲਿਸ, ਪੀਏਪੀ ਜਲੰਧਰ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਡਾ. ਆਰਐੱਸ ਦਿਓਲ (ਡਾਇਰੈਕਟਰ, ਐੱਲਕੇਸੀਟੀਸੀ) ਦੇ ਸਵਾਗਤੀ ਭਾਸ਼ਣ ਨਾਲ ਹੋਈ। ਮਾਰਚ ਪਾਸਟ ਤੇ ਸਲਾਮੀ ਸਮਾਗਮ ਤੋਂ ਬਾਅਦ ਗੌਰਵ ਸ਼ਰਮਾ ਨੇ ਮੁੱਖ ਮਹਿਮਾਨ ਨਾਲ ਸਹੁੰ ਚੁੱਕੀ। ਇਸ ਉਪਰੰਤ ਮੁੱਖ ਮਹਿਮਾਨ ਨੇ ਖੇਡ ਮੇਲੇ ਦਾ ਉਦਘਾਟਨ ਕੀਤਾ ਤੇ ਆਪਣੇ ਸੰਬੋਧਨ ’ਚ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਨੂੰ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਸਿੱਖਿਆ ਸੰਸਥਾਵਾਂ ਦਾ ਫਰਜ਼ ਹੈ ਕਿ ਵਿਦਿਆਰਥੀਆਂ ਨੂੰ ਖੇਡਾਂ ’ਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਜਾਵੇ। ਵਿਦਿਆਰਥੀਆਂ ਨੇ 100 ਮੀਟਰ ਦੌੜ, ਨਿੰਬੂ ਦੌੜ, ਤਿੰਨ ਲੱਤਾਂ ਦੀ ਦੌੜ, ਮਟਕਾ ਦੌੜ, ਸੈਕ ਦੌੜ, ਲੰਬੀ ਛਾਲ, ਟੱਗ ਆਫ ਵਾਰ, ਬਾਸਕਟਬਾਲ ਤੇ ਸ਼ਾਟ ਪੁਟ ਆਦਿ ਮੁਕਾਬਲਿਆਂ ’ਚ ਹਿੱਸਾ ਲਿਆ। ਅੰਤ ’ਚ ਜੇਤੂ ਵਿਦਿਆਰਥੀਆਂ ਨੂੰ ਮੈਡਲ ਤੇ ਇਨਾਮ ਵੰਡੇ ਗਏ। ਡਾ. ਆਰਐੱਸ ਦਿਓਲ ਨੇ ਧੰਨਵਾਦ ਮਤਾ ਪੇਸ਼ ਕਰਦਿਆਂ ਕਿਹਾ ਕਿ ਖੇਡਾਂ ਵਿਅਕਤੀ ਦੇ ਆਤਮਵਿਸ਼ਵਾਸ ਨੂੰ ਵਧਾਉਂਦੀਆਂ ਹਨ। ਉਨ੍ਹਾਂ ਇੰਜੀਨੀਅਰ ਵਰੁਣ ਸ਼ਰਮਾ (ਖੇਡ ਦਿਵਸ ਦੇ ਸਮੁੱਚੇ ਇੰਚਾਰਜ), ਇੰਜੀਨੀਅਰ ਅਮਨ ਸ਼ਰਮਾ, ਡਾ. ਤਰੁਣਜੀਤ ਸਿੰਘ ਤੇ ਗੁਰਜੀਤ ਸਿੰਘ ਦੇ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ।