ਮਹੇੜੂ ’ਚ 132ਵਾਂ ਛਿੰਝ ਮੇਲਾ 28 ਨੂੰ
ਮਹੇੜੂ ’ਚ 132ਵਾਂ ਸਾਲਾਨਾ ਛਿੰਝ ਮੇਲਾ 28 ਮਾਰਚ ਨੂੰ
Publish Date: Sun, 22 Mar 2026 09:03 PM (IST)
Updated Date: Sun, 22 Mar 2026 09:04 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਤਪੁਰ : ਪਿੰਡ ਮਹੇੜੂ ਵਿਖੇ 132ਵਾਂ ਸਾਲਾਨਾ ਛਿੰਝ ਮੇਲਾ ਸੰਤ ਬਾਬਾ ਬੂਟਾ ਸਿੰਘ ਮੈਮੋਰੀਅਲ ਸਪੋਰਟਸ ਕਲੱਬ ਵੱਲੋਂ ਐੱਨਆਰਆਈਜ਼ ਤੇ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ 28 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ। ਮੇਲੇ ਦਾ ਮੁੱਖ ਆਕਰਸ਼ਣ ਪਟਕੇ ਦੀ ਵਿਸ਼ੇਸ਼ ਕੁਸਤੀ ਹੋਵੇਗੀ, ਜਿਸ ’ਚ ਨੈਸ਼ਨਲ ਚੈਂਪੀਅਨ ਦਿਨੇਸ਼ ਗੁਲੀਆ ਤੇ ਮਹਿੰਦਰ ਗਈਕਵਡ (ਮਹਾਰਾਸ਼ਟਰ) ਆਹਮਣੇ-ਸਾਹਮਣੇ ਹੋਣਗੇ। ਇਸ ਤੋਂ ਇਲਾਵਾ ਦੇਸ਼ ਦੇ ਲਗਭਗ 18 ਨਾਮਵਰ ਅਖਾੜਿਆਂ ਦੇ ਪਹਿਲਵਾਨ ਵੀ ਆਪਣੀਆਂ ਕੁਸਤੀਆਂ ਦਾ ਦਮਖਮ ਵਿਖਾਉਣਗੇ। ਇਸ ਸਮਾਗਮ ਲਈ ਐੱਨਆਰਆਈਜ਼, ਸਮੂਹ ਨਗਰ ਵਾਸੀਆਂ, ਮਾਨ ਪਰਿਵਾਰ ਤੇ ਬਾਬਾ ਸਤਨਾਮ ਸਿੰਘ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਮਨਿੰਦਰ ਸਿੰਘ ਮਾਨ ਯੂਐੱਸਏ ਵੱਲੋਂ ਵੀ ਕੁਸ਼ਤੀ ਪ੍ਰੇਮੀਆਂ ਨੂੰ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਗਿਆ ਹੈ। ਕੁਸ਼ਤੀ ਮੁਕਾਬਲੇ ਪੀਆਰ ਸੋਂਧੀ ਦੀ ਦੇਖ-ਰੇਖ ਹੇਠ ਕਰਵਾਏ ਜਾਣਗੇ, ਜਿੱਥੇ ਦਰਸ਼ਕਾਂ ਲਈ ਰੋਮਾਂਚਕ ਮੁਕਾਬਲਿਆਂ ਦੀ ਪੂਰੀ ਤਿਆਰੀ ਕੀਤੀ ਗਈ ਹੈ।