132ਵਾਂ ਛਿੰਝ ਮੇਲਾ ਯਾਦਗਾਰੀ ਢੰਗ ਨਾਲ ਸੰਪੰਨ
ਮਹੇੜੂ ਵਿਖੇ 132ਵਾਂ ਸਾਲਾਨਾ ਛਿੰਝ ਮੇਲਾ ਯਾਦਗਾਰੀ ਢੰਗ ਨਾਲ ਸੰਪੰਨ
Publish Date: Sun, 29 Mar 2026 06:50 PM (IST)
Updated Date: Sun, 29 Mar 2026 06:51 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਤਪੁਰ : ਪਿੰਡ ਮਹੇੜੂ ਵਿਖੇ 132ਵਾਂ ਸਲਾਨਾ ਛਿੰਝ ਮੇਲਾ ਸੰਤ ਬਾਬਾ ਬੂਟਾ ਸਿੰਘ ਮੈਮੋਰੀਅਲ ਸਪੋਰਟਸ ਕਲੱਬ ਵੱਲੋਂ ਐੱਨਆਰਆਈਜ਼ ਤੇ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਬਾਬਾ ਸਤਨਾਮ ਸਿੰਘ ਦੇ ਪਰਿਵਾਰ ਵੱਲੋਂ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ। ਮੇਲੇ ਦੌਰਾਨ ਪਟਕੇ ਦੀ ਮੁੱਖ ਕੁਸ਼ਤੀ ਗੌਰਵ ਮਾਛੀਵਾਡਾ ਤੇ ਪ੍ਰਵੀਨ ਕੋਹਾਲੀ ਵਿਚਕਾਰ ਹੋਈ, ਜਿਸ ’ਚ ਪ੍ਰਵੀਨ ਕੋਹਾਲੀ ਨੇ ਅੰਕਾਂ ਦੇ ਆਧਾਰ ’ਤੇ ਜਿੱਤ ਦਰਜ ਕੀਤੀ। ਦੂਜੀ ਰੋਮਾਂਚਕ ਕੁਸ਼ਤੀ ’ਚ ਸਾਨਵੀਰ ਕੋਹਾਲੀ ਨੇ ਸ਼ੁਭਮ ਪਹਿਲਵਾਨ ਨੂੰ ਢਾਹ ਕੇ ਜਿੱਤ ਹਾਸਲ ਕੀਤੀ। ਇਸ ਤੋਂ ਇਲਾਵਾ 18 ਨਾਮਵਰ ਅਖਾੜਿਆਂ ਦੇ ਪਹਿਲਵਾਨਾਂ ਵੱਲੋਂ ਦਿਲਚਸਪ ਮੁਕਾਬਲੇ ਕਰਵਾਏ ਗਏ। ਇਸ ਮੌਕੇ ਐੱਨਆਰਆਈਜ਼, ਸਮੂਹ ਨਗਰ ਵਾਸੀਆਂ ਤੇ ਮਾਨ ਪਰਿਵਾਰ ਦੇ ਵਿਸ਼ੇਸ਼ ਸਹਿਯੋਗ ਨਾਲ, ਬਾਬਾ ਸਤਨਾਮ ਸਿੰਘ ਦੇ ਪੁੱਤਰ ਮਨਿੰਦਰ ਸਿੰਘ ਮਾਨ (ਯੂਐੱਸਏ) ਵੱਲੋਂ ਬਲਵਿੰਦਰ ਸਿੰਘ ਸੰਧੂ ਸੇਵਾਦਾਰ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ’ਚ ਵਿਧਾਇਕ ਹਰਦੇਵ ਸਿੰਘ ਲਾਡੀ ਸ਼ਾਹਕੋਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਜੇਤੂ ਪਹਿਲਵਾਨਾਂ ਨੂੰ ਇਨਾਮ ਵੰਡੇ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਇੰਚਾਰਜ ਪਿੰਦਰ ਪੰਡੋਰੀ ਹਰਕਾ ਵੀ ਮੌਜੂਦ ਸਨ। ਇਸ ਮੌਕੇ ਸੂਬੇਦਾਰ ਮੋਹਣ ਸਿੰਘ, ਸੁਰਜਨ ਸਿੰਘ ਚੱਠਾ, ਤਾਰਾ ਸਿੰਘ ਚੱਠਾ, ਸੁਖਾ ਮਨੀਲਾ, ਗੁਰਮੁਖ ਸਿੰਘ ਮਾਨ, ਰੋਸ਼ਨ ਸਿੰਘ ਨੰਬਰਦਾਰ, ਲਹਿੰਬਰ ਸਿੰਘ, ਸੁਨੀਤਾ ਰਾਣੀ ਸਰਪੰਚ, ਸੁਖਵਿੰਦਰ ਸਿੰਘ ਆਦਿ ਨੇ ਅਹਿਮ ਯੋਗਦਾਨ ਪਾਇਆ। ਸਮਾਗਮ ਦੀ ਸਫਲਤਾ ਵਿੱਚ ਹਰਵਿੰਦਰ ਮੁਹਿੰਮ ਕਮੇਟੀ, ਪ੍ਰ. ਮੱਖਣ ਸਿੰਘ ਹਕੀਮਪੁਰ ਤੇ ਪੀਆਰ ਸੋਧੀ ਕੋਚ ਨੇ ਵੀ ਸਰਾਹਣਯੋਗ ਸੇਵਾਵਾਂ ਨਿਭਾਈਆਂ। ਵਿਸ਼ੇਸ਼ ਤੌਰ ’ਤੇ ਬਾਬਾ ਜਾਗਰ ਸਿੰਘ, ਗੁਰਮੁਖ ਸਿੰਘ ਸੰਧੂ ਸਾਬਕਾ ਸਰਪੰਚ, ਬੱਬੂ ਮਿੱਟੀ ਵਾਲਾ, ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ, ਮੰਡਿਆਲਾ ਛਿੰਝ ਕਮੇਟੀ ਤੇ ਸੋਹਲ ਜਗੀਰ ਛਿੰਝ ਕਮੇਟੀ ਸਮੇਤ ਵੱਖ-ਵੱਖ ਪਿੰਡਾਂ ਦੇ ਸਰਪੰਚ ਤੇ ਪੰਚ ਆਦਿ ਹਾਜ਼ਰ ਸਨ।