ਪਿੰਡ ਬਿਲੀ ਚਾਹਰਮੀ ਵਿਖੇ 125ਵਾਂ ਛਿੰਝ ਮੇਲਾ ਕਰਵਾਇਆ
ਪਿੰਡ ਬਿਲੀ ਚਾਹਰਮੀ ਵਿਖੇ 125ਵਾਂ ਸਾਲਾਨਾ ਛਿੰਝ ਮੇਲਾ ਕਰਵਾਇਆ
Publish Date: Sun, 05 Apr 2026 08:28 PM (IST)
Updated Date: Mon, 06 Apr 2026 04:11 AM (IST)
ਸੁਰਿੰਦਰ ਛਾਬੜਾ, ਪੰਜਾਬੀ ਜਾਗਰਣ, ਮਹਿਤਪੁਰ : ਪਿੰਡ ਬਿਲੀ ਚਾਹਰਮੀ ਵਿਖੇ ਲੱਖ ਦਾਤਾ ਪੀਰ ਤੇ ਸੰਤ ਬਾਬਾ ਬੂਟਾ ਸਿੰਘ ਦੀ ਯਾਦ ’ਚ 125ਵਾਂ ਸਾਲਾਨਾ ਛਿੰਝ ਮੇਲਾ ਸਮੂਹ ਨਗਰ ਵਾਸੀਆਂ, ਐੱਨਆਰਆਈ ਵੀਰਾਂ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਛਿੰਝ ਕਮੇਟੀ ਵੱਲੋਂ ਧੂਮਧਾਮ ਨਾਲ ਕਰਵਾਇਆ ਗਿਆ। ਮੇਲੇ ਦੌਰਾਨ ਨਾਮਵਾਰ ਅਖਾੜਿਆਂ ਦੇ ਪਹਿਲਵਾਨਾਂ ਵੱਲੋਂ ਦਿਲਚਸਪ ਕੁਸ਼ਤੀਆਂ ਦਿਖਾਈਆਂ ਗਈਆਂ। ਪਟਕੇ ਦੀ ਮੁੱਖ ਕੁਸ਼ਤੀ ’ਚ ਸੇਰਾ ਪਹਿਲਵਾਨ ਬਾਬਾ ਫਲਾਈ ਨੇ ਧਰਮਿੰਦਰ ਕੋਹਾਲੀ ਨੂੰ ਮਾਤ ਦੇ ਕੇ ਜਿੱਤ ਦਰਜ ਕੀਤੀ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਸਰਾਹਿਆ ਗਿਆ। ਇਸ ਮੌਕੇ ਹਲਕਾ ਇੰਚਾਰਜ ਪਿੰਦਰ ਪੰਡੋਰੀ, ਜਗਦੇਵ ਸਿੰਘ ਭੂਲਰ, ਸਾਬਕਾ ਸਰਪੰਚ ਗੁਰਦੇਵ ਸਿੰਘ ਭੂਲਰ, ਸਾਬਕਾ ਸੂਚਨਾ ਕਮਿਸ਼ਨਰ ਅਵਤਾਰ ਸਿੰਘ ਕਲੇਰ, ਯੋਗਰਾਜ ਸਿੰਘ, ਕਬੱਡੀ ਖਿਡਾਰੀ ਰਾਜਾ, ਜੋਗਿੰਦਰ ਸਿੰਘ ਉਪਲ, ਬਲਕਾਰ ਸਿੰਘ, ਸੁਖਦੇਵ ਸਿੰਘ ਔਲਖ ਸਮੇਤ ਹੋਰ ਪ੍ਰਮੁੱਖ ਵਿਅਕਤੀ ਮੌਜੂਦ ਸਨ। ਇਸ ਤੋਂ ਇਲਾਵਾ ਰਵੀ ਕੋਲ (ਵਕੀਲ), ਰੇਸ਼ਮ ਸਿੰਘ, ਸੋਨੂੰ ਕੰਗ (ਪੀਏ), ਗੁਲਜ਼ਾਰ ਸਿੰਘ ਥਿੰਦ (ਚੇਅਰਮੈਨ) ਤੇ ਡਾ. ਦਾਹੀਆ ਸਮੇਤ ਕਈ ਹੋਰ ਸ਼ਖ਼ਸੀਅਤਾਂ ਨੇ ਵੀ ਹਾਜ਼ਰੀ ਲਗਵਾਈ। ਮੇਲੇ ਨੂੰ ਸਫਲ ਬਣਾਉਣ ’ਚ ਸਮੂਹ ਪਿੰਡ ਵਾਸੀਆਂ ਤੇ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਯੋਗਦਾਨ ਰਿਹਾ।