120 ਫੁੱਟੀ ਰੋਡ ਦਾ ਨਾਂ ਹੁਣ 108 ਸੰਤ ਸਾਈਂ ਦਾਸ ਮਾਰਗ ਹੋਵੇਗਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Sat, 21 Feb 2026 10:44 PM (IST)
Updated Date: Sat, 21 Feb 2026 10:45 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਵੈਸਟ ਵਿਧਾਨ ਸਭਾ ਇਲਾਕੇ ਦੇ 120 ਫੁੱਟੀ ਰੋਡ ਦਾ ਨਾਂ ਹੁਣ 108 ਸੰਤ ਸਾਈਂ ਦਾਸ ਮਾਰਗ ਰੱਖਿਆ ਜਾਵੇਗਾ। ਇਸ ਐਲਾਨ ਦਾ ਸਵਾਗਤ ਸੰਤ ਸਤੀਸ਼ ਸਾਈਂ ਜੀ ਮਹਾਰਾਜ ਨੇ ਕੀਤਾ ਹੈ। 120 ਫੁੱਟੀ ਰੋਡ ਦਾ ਨਾਂ 108 ਸੰਤ ਸਾਈਂ ਦਾਸ ਮਾਰਗ ਰੱਖਣ ਦੀ ਮੰਗ ਸੰਤ ਸਾਈਂ ਦਾਸ ਮਹਾਰਾਜ ਦੇ ਸ਼ਰਧਾਲੂਆਂ ਵੱਲੋਂ ਕੀਤੀ ਗਈ ਸੀ। ਇਹ ਮੰਗ ਕੈਬਨਿਟ ਮੰਤਰੀ ਮਹਿੰਦਰ ਭਗਤ ਤੇ ਮੇਅਰ ਵਨੀਤ ਧੀਰ ਦੇ ਸਾਹਮਣੇ ਕੌਂਸਲਰ ਕਵਿਤਾ ਸੇਠ ਤੇ ਆਮ ਆਦਮੀ ਪਾਰਟੀ ਦੇ ਆਗੂ ਸੌਰਭ ਸੇਠ ਵੱਲੋਂ ਰੱਖੀ ਗਈ ਸੀ। ਕੈਬਨਿਟ ਮੰਤਰੀ ਤੇ ਮੇਅਰ ਨੇ ਇਸ ਮੰਗ ਨੂੰ ਮਨਜ਼ੂਰ ਕਰ ਲਿਆ ਹੈ।
ਸੰਤ ਸਤੀਸ਼ ਸਾਈਂ ਜੀ ਮਹਾਰਾਜ ਨੇ ਕਿਹਾ ਕਿ 120 ਫੁੱਟ ਰੋਡ ਦਾ ਨਾਂ ਸੰਤ ਸਾਈਂ ਦਾਸ ਮਹਾਰਾਜ ਰੱਖਣ ਨਾਲ ਉਨ੍ਹਾਂ ਦੇ ਸ਼ਰਧਾਲੂਆਂ ਤੇ ਸੰਗਤ ਨੂੰ ਸਦਾ ਪ੍ਰੇਰਨਾ ਮਿਲਦੀ ਰਹੇਗੀ। ਸੰਤ ਸਾਈਂ ਦਾਸ ਜੀ ਮਹਾਰਾਜ ਨੇ ਧਰਮ ਤੇ ਸਮਾਜ ਖੇਤਰ ’ਚ ਬੇਮਿਸਾਲ ਕੰਮ ਕੀਤੇ ਹਨ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਸਦਾ ਸੰਗਤ ਨੂੰ ਲੋਕ ਭਲਾਈ ਕਾਰਜਾਂ ਲਈ ਪ੍ਰੇਰਿਤ ਕਰਦੀਆਂ ਹਨ। ਸ਼ਾਸਤਰੀ ਨਗਰ ਦੇ ਸਤਿਗੁਰੂ ਰਵਿਦਾਸ ਸਭਾ ਦੇ ਉਪ ਪ੍ਰਧਾਨ ਸੰਜੀਵ ਕੁਮਾਰ ਨੇ ਪੰਜਾਬ ਸਰਕਾਰ ਤੇ ਨਗਰ ਨਿਗਮ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਰੋਡ ਦਾ ਨਾਂ ਬਦਲਣ ਦਾ ਫ਼ੈਸਲਾ ਕੀਤਾ ਹੈ।