- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਸ, ਜਲੰਧਰ : ਪਾਵਰਕਾਮ

ਜਾਸ, ਜਲੰਧਰ : ਪਾਵਰਕਾਮ ਨੇ ਬਿਜਲੀ ਚੋਰੀ ਕਰਨ ਵਾਲੇ ਖਪਤਕਾਰਾਂ ’ਤੇ ਨਜ਼ਰ ਰੱਖਣ ਲਈ ਸਖ਼ਤ ਕਦਮ ਚੁੱਕੇ ਹਨ। ਬਿਜਲੀ ਚੋਰੀ ਨੂੰ ਰੋਕਣ ਲਈ ਪਾਵਰਕਾਮ ਨੇ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਹੈ, ਜਿਸ ’ਚ ਇਕ ਐਕਸੀਅਨ, ਇਕ ਜੇਈ, ਦੋ ਲਾਈਨਮੈਨ ਤੇ ਇਕ ਅਸਿਸਟੈਂਟ ਲਾਈਨਮੈਨ ਸ਼ਾਮਲ ਹਨ। ਹਰੇਕ ਦਿਨ ਪਾਵਰਕਾਮ ਦੀਆਂ ਵੱਖ-ਵੱਖ ਡਵੀਜ਼ਨਾਂ ਦੇ ਇਲਾਕਿਆਂ ’ਚ ਛਾਪੇ ਮਾਰ ਕੇ ਘਰਾਂ ਦੇ ਬਿਜਲੀ ਕੁਨੈਕਸ਼ਨਾਂ ਦੀ ਜਾਂਚ ਕੀਤੀ ਜਾਂਦੀ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਕੁੰਡੀਆਂ ਪਾ ਕੇ ਖਪਤਕਾਰ ਬਿਜਲੀ ਚੋਰੀ ਕਰ ਰਿਹਾ ਸੀ, ਮੀਟਰ ਨਾਲ ਛੇੜਛਾੜ ਕੀਤੀ ਗਈ ਸੀ ਜਾਂ ਕਿਸੇ ਨੇ ਮਨਜ਼ੂਰ ਕੀਤੇ ਗਏ ਲੋਡ ਤੋਂ ਵੱਧ ਬਿਜਲੀ ਵਰਤੀ ਹੋਈ ਸੀ। ਪਾਵਰਕਾਮ ਨੇ ਇਨ੍ਹਾਂ ਉਪਭੋਗਤਾਵਾਂ ਨੂੰ ਜੁਰਮਾਨਾ ਲਾਇਆ ਹੈ। ਪਹਿਲੀ ਵਾਰ ਬਿਜਲੀ ਚੋਰੀ ਕਰਨ ਵਾਲੇ ਖਪਤਕਾਰਾਂ ਨੂੰ ਕੰਪਾਊਂਡਿੰਗ ਫੀਸ ਜਮ੍ਹਾਂ ਕਰਨ ਲਈ ਕਿਹਾ ਗਿਆ ਹੈ। ਤਿੰਨ ਫਰਵਰੀ ਤੋਂ ਸੱਤ ਫਰਵਰੀ ਤੱਕ ਪਾਵਰਕਾਮ ਨੇ ਬਿਜਲੀ ਚੋਰੀ ਕਰਨ ਵਾਲਿਆਂ 'ਤੇ 12.6 ਲੱਖ ਰੁਪਏ ਦਾ ਜੁਰਮਾਨਾ ਲਾਇਆ।
---
ਡਵੀਜ਼ਨ ਦੇ ਅਧੀਨ ਆਉਣ ਵਾਲੇ ਇਲਾਕਿਆਂ ’ਚ ਜਾਂਚ
ਪਾਵਰਕਾਮ ਦੀ ਡਵੀਜ਼ਨ ’ਚ ਆਉਣ ਵਾਲੇ ਇਲਾਕਿਆਂ ਦੇ ਘਰਾਂ ਦੀ ਜਾਂਚ ਕੀਤੀ ਗਈ। ਪਾਵਰਕਾਮ ਨੇ 4345 ਬਿਜਲੀ ਕੁਨੈਕਸ਼ਨਾਂ ਦੀ ਜਾਂਚ ਕੀਤੀ, ਜਿਸ ’ਚ ਈਸਟ ਡਵੀਜ਼ਨ ਦੇ 518, ਕੈਂਟ ’ਚ 1110, ਮਾਡਲ ਟਾਊਨ ’ਚ 1246, ਵੈਸਟ ’ਚ 679 ਤੇ ਫਗਵਾੜਾ ਦੇ 792 ਬਿਜਲੀ ਕੁਨੈਕਸ਼ਨ ਸ਼ਾਮਲ ਹਨ। ਈਸਟ ਡਵੀਜ਼ਨ ’ਚ 08, ਕੈਂਟ ਵਿਚ 54, ਮਾਡਲ ਟਾਊਨ ’ਚ 17, ਵੈਸਟ ’ਚ 13 ਅਤੇ ਫਗਵਾੜਾ ਡਵੀਜ਼ਨ ਤੋਂ 18 ਬਿਜਲੀ ਚੋਰੀ ਦੇ ਕੇਸ ਫੜੇ ਗਏ ਹਨ। ਇਨ੍ਹਾਂ ਸਾਰੀਆਂ ਡਵੀਜ਼ਨਾਂ ਨੂੰ ਮਿਲਾ ਕੇ 110 ਉਪਭੋਗਤਾ ਬਿਜਲੀ ਚੋਰੀ, ਮੀਟਰ ਨਾਲ ਛੇੜਛਾੜ ਤੇ ਅਣਅਧਿਕਾਰਤ ਲੋਡ ਚਲਾਉਣ ਵਾਲੇ ਸ਼ਾਮਲ ਹਨ। ਵਿਭਾਗ ਦੀਆਂ ਟੀਮਾਂ ਵੱਖ-ਵੱਖ ਇਲਾਕਿਆਂ ’ਚ ਛਾਪੇ ਮਾਰ ਕੇ ਘਰਾਂ ਦੀ ਬਿਜਲੀ ਦੀ ਜਾਂਚ ਕਰ ਰਹੀਆਂ ਹਨ।
---
ਬਿਜਲੀ ਚੋਰੀ ਕਰਨ ਵਾਲਿਆਂ ਦੇ ਨਾਂ ਰੱਖੇ ਜਾ ਰਹੇ ਨੇ ਗੁਪਤ
ਪਾਵਰਕਾਮ ਦਾ ਕਹਿਣਾ ਹੈ ਕਿ ਬਿਜਲੀ ਦੀ ਚੋਰੀ ਦੀ ਸੂਚਨਾ ਦੇਣ ਵਾਲੇ ਖਪਤਕਾਰਾਂ ਦੇ ਨਾਂ ਗੁਪਤ ਰੱਖੇ ਜਾ ਰਹੇ ਹਨ। ਪਾਵਰਕਾਮ ਦੀਆਂ ਹੈਲਪਲਾਈਨ ਨੰਬਰਾਂ ’ਤੇ ਬਿਜਲੀ ਚੋਰੀ ਦੀਆਂ ਸ਼ਿਕਾਇਤਾਂ ਵੀ ਆ ਚੁੱਕੀਆਂ ਹਨ। ਇਨ੍ਹਾਂ ਸ਼ਿਕਾਇਤਾਂ ਦੇ ਆਧਾਰ ’ਤੇ ਘਰਾਂ ਵਿਚ ਛਾਪੇ ਮਾਰੇ ਜਾਂਦੇ ਹਨ। ਕਈ ਵਾਰੀ ਟੀਮਾਂ ਖ਼ੁਦ ਵੱਖ-ਵੱਖ ਇਲਾਕਿਆਂ ਦੇ ਘਰਾਂ ਦੀ ਬਿਜਲੀ ਦੀ ਜਾਂਚ ਕਰ ਰਹੀਆਂ ਹਨ।
---
ਘਰੇਲੂ ਬਿਜਲੀ ਕੁਨੈਕਸ਼ਨਾਂ ਦੀ ਕੀਤੀ ਜਾ ਰਹੀ ਹੈ ਜਾਂਚ
ਪਾਵਰਕਾਮ ਦੇ ਡਿਪਟੀ ਚੀਫ ਇੰਜੀਨੀਅਰ ਗੁਲਸ਼ਨ ਚੁਟਾਨੀ ਨੇ ਕਿਹਾ ਕਿ ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾ ਰਹੀ ਹੈ। ਬਿਜਲੀ ਚੋਰੀ ਕਰਨ ਵਾਲਿਆਂ ’ਤੇ ਨਜ਼ਰ ਰੱਖਣ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ। ਟੀਮਾਂ ਡਵੀਜ਼ਨ ਦੇ ਵੱਖ-ਵੱਖ ਘਰਾਂ ਦੇ ਬਿਜਲੀ ਕੁਨੈਕਸ਼ਨਾਂ ਦੀ ਜਾਂਚ ਕਰ ਰਹੀਆਂ ਹਨ। ਇਕ ਮਹੀਨੇ ’ਚ ਬਿਜਲੀ ਚੋਰੀ ਕਰਨ ਵਾਲਿਆਂ ’ਤੇ 12 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਲਾਇਆ ਗਿਆ ਹੈ। ਟੀਮਾਂ ਦੀ ਜਾਂਚ ਜਾਰੀ ਹੈ।