ਅਕਸ਼ੇ ਦੀਪ ਸ਼ਰਮਾ, ਪੰਜਾਬੀ

ਅਕਸ਼ੇ ਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਲਾਇਨਜ਼ ਕਲੱਬ ਆਦਮਪੁਰ ਦੋਆਬਾ ਵੱਲੋਂ ਲਾਇਨਜ਼ ਆਈ ਹਸਪਤਾਲ ਚੈਰੀਟੇਬਲ ਸੁਸਾਇਟੀ ਦੀ ਦੇਖ ਰੇਖ ਹੇਠ ਲਾਇਨਜ਼ ਕਲੱਬ ਵਾਰਵਿਕਸ਼ਾਇਰ ਵੈਸਟਵੁੱਡ ਯੂਕੇ ਦੇ ਸਹਿਯੋਗ ਨਾਲ 46ਵਾਂ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਸਮਾਪਤ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਚੇਅਰਮੈਨ ਦਸ਼ਵਿੰਦਰ ਚਾਂਦ, ਵਾਈਸ ਚੇਅਰਮੈਨ ਅਮਰਜੀਤ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ 1015 ਮਰੀਜ਼ਾਂ ਦੇ ਸਫਲ ਅਪ੍ਰੇਸ਼ਨ ਕੀਤੇ ਗਏ ਹਨ। ਕੈਂਪ ਦੌਰਾਨ ਰਹਿਣ ਸਹਿਣ ਖਾਣ-ਪੀਣ ਦੇ ਸਾਰੇ ਇੰਤਜ਼ਾਮ ਕੀਤੇ ਗਏ ਸਨ। ਇਸ ਕੈਂਪ ਦੌਰਾਨ 25 ਬੱਚਿਆਂ ਦੇ ਭੈਂਗਾਪਨ ਦੇ ਆਪ੍ਰੇਸ਼ਨ ਵੀ ਮੁਫ਼ਤ ਕੀਤੇ ਗਏ ਅਤੇ 17 ਜ਼ਰੂਰੰਬਦਾਂ ਨੂੰ ਟ੍ਰਾਈ ਸਾਈਕਲ ਅਤੇ 5 ਨੂੰ ਵ੍ਹੀਲਚੇਅਰਾਂ ਵੀ ਮੁਫ਼ਤ ਦਿੱਤੀਆਂ ਗਈਆਂ। ਕੈਂਪ ਦੇ ਸਮਾਪਤੀ ਸਮਾਗਮ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਹਲਕਾ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਸ਼ਾਮਲ ਹੋਏ ਅਤੇ ਵਿਸ਼ੇਸ਼ ਮਹਿਮਾਨ ਵਜੋਂ ਲਾਇਨ ਸਤੀਸ਼ ਮਹਿੰਦਰੂ ਸਾਬਕਾ ਜ਼ਿਲ੍ਹਾ ਗਵਰਨਰ ਅਤੇ ਦਾਨੀ ਸੱਜਣ ਮਹਿੰਦਰ ਸਿੰਘ ਸਮਰਾ ਵੀ ਹਾਜ਼ਰ ਰਹੇ।
ਇਸ ਮੌਕੇ ਵਿਸ਼ੇਸ਼ ਤੌਰ ’ਤੇ ਇਸ ਕੈਂਪ ਵਿੱਚ ਸ਼ਾਮਲ ਹੋਣ ਆਏ ਲਾਇਨਜ਼ ਕਲੱਬ ਵਾਰਵਿਕਸ਼ਾਇਰ ਵੈਸਟਵੁੱਡ ਯੂਕੇ ਵੱਲੋਂ ਟਰੱਸਟੀ ਮਨਜੀਤ ਰਾਏ, ਕਲੱਬ ਦੇ ਪ੍ਰਧਾਨ ਲਾਇਨ ਅਮਨਪਰੀਤ ਕੌਰ ਰਾਏ, ਖਜ਼ਾਨਚੀ ਲਾਇਨ ਤਰਲੋਚਨ ਸਿੰਘ, ਦਰਸ਼ਨਾ ਕੌਰ, ਸਕੱਤਰ ਲਾਇਨ ਅਰਾਇਨ ਅਠਵਾਲ, ਲਾਇਨ ਬਲਬੀਰ ਸਿੰਘ ਧਾਮੀ, ਲਾਇਨ ਨੀਤੂ ਰਾਏ, ਸੁਖਮਿੰਦਰ ਸਿੰਘ ਗਿੱਲ, ਅਮਨਦੀਪ ਸਿੰਘ ਨੇ ਕਿਹਾ ਕਿ ਅੱਜ ਕੈਪ ਦੇ ਆਖ਼ਰੀ ਦਿਨ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਜਿਸ ਸੇਵਾ ਨੂੰ ਟੀਚਾ ਬਣਾ ਉਹ ਯੂਕੇ ਤੋਂ ਆਏ ਸਨ ਅੱਜ ਉਹ ਪੂਰਾ ਹੋ ਗਿਆ ਹੈ ਤੇ ਅੱਜ ਸਾਰੀਆਂ ਨੂੰ ਜੋ ਨਵੀਂ ਰੋਸ਼ਨੀ ਮਿਲੀ ਹੈ ਇਸ ’ਚ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਹੈ। ਉਨ੍ਹਾਂ ਨੂੰ ਅਗਾਂਹ ਵੀ ਆਸ ਹੈ ਪ੍ਰਮਾਤਮਾ ਇਸੇ ਤਰ੍ਹਾਂ ਉਨ੍ਹਾਂ ਨੂੰ ਸੇਵਾ ਦਾ ਬਲ ਬਖਸ਼ਣ। ਇਸ ਮੌਕੇ ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਦੋਹਾਂ ਸੰਸਥਾਵਾਂ ਦੇ ਸਾਂਝੇ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਸ ਤਰੀਕੇ ਨਾਲ ਸੁਚੱਜੇ ਢੰਗ ਨਾਲ ਸਾਰੇ ਇੰਤਜ਼ਾਮ ਕਰ ਲੋਕ ਸੇਵਾ ਕੀਤੀ ਜਾ ਰਹੀ ਹੈ ਅਜਿਹੀਆਂ ਮਿਸਾਲਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਮਿਸਾਲ ਬਨਣਗੀਆਂ ਤੇ ਉਨ੍ਹਾਂ ਨੂੰ ਵੀ ਅਗਾਂਹ ਅਜਿਹੀਆਂ ਸੇਵਾਵਾਂ ਕਰਨ ਲਈ ਰਸਤਾ ਵਿਖਾਉਂਣਗਿਆਂ।
ਇਸ ਮੌਕੇ ਆਦਮਪੁਰ ਕਲੱਬ ਦੇ ਪ੍ਰਧਾਨ ਰਾਕੇਸ਼ ਚੋਢਾ ਨੇ ਸਭਨਾਂ ਦਾ ਧੰਨਵਾਦ ਵੀ ਕੀਤਾ। ਵਿਸ਼ੇਸ਼ ਤੌਰ ’ਤੇ ਨਗਰ ਕੌਂਸਲ ਆਦਮਪੁਰ ਦੇ ਪ੍ਰਧਾਨ ਦਰਸ਼ਨ ਸਿੰਘ ਕਰਵਲ, ਰਣਵੀਰ ਸਿੰਘ ਰਾਣਾ, ਬਲਵੰਤ ਸਿੰਘ ਵਿਰਦੀ, ਵੀਨਾ ਚੋਢਾ, ਕੌਂਸਲਰ ਸੁਸ਼ਮਾ, ਕੈਪਟਨ ਗੁਰਮੀਤ ਸਿੰਘ, ਨਿਰਮਲ ਸਿੰਘ ਬੰਸਲ, ਪ੍ਰਿੰਸੀਪਲ ਰਾਮ ਆਸਰਾ, ਰਘਵੀਰ ਸਿੰਘ ਵਿਰਦੀ, ਕਰਨਲ ਮੋਹਨ ਲਾਲ ਸ਼ਾਰਦਾ,,ਸੁਸ਼ੀਲ ਡੋਗਰਾ, ਵਿਨੋਦ ਟੰਡਨ, ਹਰਵਿੰਦਰ ਸਿੰਘ ਪਰਹਾਰ, ਅਕਸ਼ਰਦੀਪ ਸ਼ਰਮਾ, ਕੁਲਵੀਰ ਸਿੰਘ, ਤਜਿੰਦਰ ਵਰਮਾ, ਐੱਸ.ਐੱਲ. ਭਾਟੀਆ, ਖੜਕ ਸਿੰਘ, ਹਰਿੰਦਰ ਸਿੰਘ ਬਾਂਸਲ, ਕਮਲਜੀਤ, ਰਵੀ ਕਰਵਲ, ਰਾਜੇਸ਼ ਕੁਮਾਰ ਰਾਜੂ ਤੇ ਹੋਰ ਮੈਂਬਰ ਹਾਜ਼ਰ ਸਨ।