ਪਾਬੰਦੀਸ਼ੁਦਾ ਗੋਲੀਆਂ ਸਮੇਤ 4 ਜਣੇ ਕਾਬੂ
ਪਾਬੰਦੀਸ਼ੁਦਾ ਗੋਲੀਆਂ ਸਮੇਤ 1 ਔਰਤ ਤੇ 3 ਵਿਅਕਤੀ ਕਾਬੂ
Publish Date: Tue, 17 Mar 2026 07:01 PM (IST)
Updated Date: Tue, 17 Mar 2026 07:04 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਤਪੁਰ : ਮਹਿਤਪੁਰ ਪੁਲਿਸ ਨੇ ਨਸ਼ਿਆਂ ਖਿਲਾਫ਼ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਇਕ ਔਰਤ ਤੇ 3 ਵਿਅਕਤੀਆਂ ਨੂੰ ਕਾਬੂ ਕੀਤਾ। ਐੱਸਐੱਚਓ ਲਾਭ ਸਿੰਘ ਦੇ ਅਗਵਾਈ ਹੇਠ, ਪਰਮਜੀਤ ਸਿੰਘ ਬੂਟੇ ਕੋਲੋਂ 79 ਗੋਲੀਆਂ, ਬਲਵਿੰਦਰ ਕੋਰ (ਵਾਸੀ ਬੂਟੇ) ਕੋਲੋਂ 17,800 ਡਰੱਗਜ਼, ਕੁਲਜੀਤ ਸਿੰਘ (ਵਾਸੀ ਉਮਰੇਵਾਲ) ਕੋਲੋਂ 29 ਪਾਬੰਦੀਸ਼ੁਦਾ ਗੋਲੀਆਂ ਤੇ ਮੁਖਤਿਆਰ ਸਿੰਘ (ਵਾਸੀ ਕਸਬਾ ਮੁਹੱਲਾ ਮਹਿਤਪੁਰ) ਕੋਲੋਂ 91 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ ਗਈਆਂ। ਇਸ ਕਾਰਵਾਈ ਨੂੰ ਨਸ਼ਿਆਂ ਖਿਲਾਫ਼ ਸਖ਼ਤੀ ਵਜੋਂ ਦਰਸਾਇਆ ਜਾ ਰਿਹਾ ਹੈ ਤੇ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।