ਮਾਨਵਤਾ ਦੀ ਸੇਵਾ ਤੇ ਪ੍ਰਮਾਤਮਾ ਦਾ ਸਿਮਰਨ ਹੀ ਸਭ ਤੋਂ ਉੱਤਮ ਕਾਰਜ
ਅਮਰਜੀਤ ਸਿੰਘ ਵੇਹਗਲ, ਪੰਜਾਬੀ
Publish Date: Mon, 01 Jun 2026 06:42 PM (IST)
Updated Date: Tue, 02 Jun 2026 04:07 AM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸਿੱਖ ਮਿਸ਼ਨਰੀ ਕਾਲਜ ਸਰਕਲ ਜਲੰਧਰ ਵਲੋ ਕੰਵਰ ਸਤਨਾਮ ਸਿੰਘ ਖਾਲਸਾ ਕੰਪਲੈਕਸ ਬਸਤੀ ਸ਼ੇਖ ਮਾਡਲ ਹਾਊਸ ਰੋਡ ਵਿਖੇ ਲਗਾਈ ਗਈ ਹਫਤਾਵਾਰੀ ਗੁਰਮਤਿ ਕਲਾਸ ਵਿਚ ਗੁਰਕੀਰਤ ਸਿੰਘ ਨੇ ਮੂਲਮੰਤਰ ਦਾ ਜਾਪ ਕਰਕੇ ਕਲਾਸ ਦੀ ਆਰੰਭਤਾ ਕੀਤੀ ਗਈ। ਲੜਕੀਆਂ ਦੇ ਕਵੀਸ਼ਰੀ ਜਥੇ ਵੱਲੋਂ ਕਵੀਸ਼ਰੀ ਪੇਸ਼ ਕੀਤੀ ਗਈ। ਰਜਿੰਦਰ ਸਿੰਘ ਨੇ ਉਸਤਤ ਨਿੰਦਿਆ ਵਿਸ਼ੇ ’ਤੇ ਲੈਕਚਰ ਕਰਦਿਆਂ ਕਿਹਾ ਕਿ ਗੁਰਸਿੱਖ ਉਹੀ ਹੈ ਜੋਂ ਕਿਸੇ ਦੇ ਬੁਰਾ ਕਹਿਣ ਤੇ ਕ੍ਰੋਧਿਤ ਨਹੀਂ ਹੁੰਦਾ ਅਤੇ ਕਿਸੇ ਦੁਆਰਾ ਪ੍ਰਸ਼ੰਸਾ ਕਰਨ ’ਤੇ ਖੁਸ਼ ਨਹੀਂ ਹੁੰਦਾ ਸਗੋਂ ਜੋਂ ਅਜਿਹੀ ਅਵਸਥਾ ਤੋਂ ਉੱਪਰ ਉੱਠ ਕੇ ਪ੍ਰਮਾਤਮਾ ਨੂੰ ਪਾਉਣ ਦਾ ਯਤਨ ਕਰਦਾ ਹੈ। ਹਰਕੋਮਲ ਕੌਰ ਨੇ ਸੇਵਾ ਅਤੇ ਸਿਮਰਨ ਵਿਸ਼ੇ ਤੇ ਕਿਹਾ ਕਿ ਮਾਨਵਤਾ ਦੀ ਸੇਵਾ ਅਤੇ ਪ੍ਰਮਾਤਮਾ ਦਾ ਸਿਮਰਨ ਹੀ ਸਭ ਤੋਂ ਉੱਤਮ ਕਾਰਜ ਹੈ ਗੁਰੂ ਦੀ ਸਿੱਖਿਆਵਾਂ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦਿਆਂ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ। ਨਿਮਰਤ ਕੌਰ ਨੇ ਲੈਕਚਰ ਦੀ ਸਾਂਝ ਕੀਤੀ। ਇਤਿਹਾਸਕਾਰ ਰਛਪਾਲ ਸਿੰਘ ਨੇ ਤੀਜੇ ਘੱਲੂਘਾਰੇ ਜੂਨ 84 ਦਾ ਇਤਿਹਾਸ ਸੰਗਤਾਂ ਦੇ ਨਾਲ ਸਾਂਝਾ ਕੀਤਾ ਅਤੇ ਕਿਹਾ ਕਿ ਜਿਨ੍ਹਾਂ ਨੇ ਵੀ ਸਿੱਖ ਕੌਮ ਨੂੰ ਮਲੀਆਮੇਟ ਕਰਨ ਦੇ ਕੋਝੇ ਯਤਨ ਕੀਤੇ ਹਨ ਉਨ੍ਹਾਂ ਦਾ ਹਸ਼ਰ ਬਹੁਤ ਬੁਰਾ ਹੁੰਦਾ ਰਿਹਾ ਹੈ। ਪ੍ਰੇਮ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਬੰਧੀ ਬਣੇ ਕਾਨੂੰਨ ’ਤੇ ਵਿਚਾਰ ਵਟਾਂਦਰਾ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਪ੍ਰਿੰਸੀਪਲ ਮਨਦੀਪ ਸਿੰਘ ਵਲੋਂ ਨਿਭਾਈ ਗਈ।