Mukerian News : ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਜਾ ਰਹੀਆਂ ਦੋ ਸਹੇਲੀਆਂ ਦੀ ਤੇਲ ਦੇ ਟੈਂਕਰ ਦੀ ਲਪੇਟ 'ਚ ਆਉਣ ਨਾਲ ਮੌਕੇ 'ਤੇ ਹੀ ਮੌਤ
ਜਲੰਧਰ-ਪਠਾਨਕੋਟ ਕੌਮੀ ਰਾਜ ਮਾਰਗ ’ਤੇ ਸਥਿਤ ਐੱਸਪੀਐੱਨ ਕਾਲਜ ਨੇੜੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਦੋ ਲੜਕੀਆਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੁਪਹਿਰ ਕਰੀਬ ਡੇਢ ਵਜੇ ਐੱਸਪੀਐੱਨ ਕਾਲਜ ਨੇੜਲੇ ਪੈਟਰੋਲ ਪੰਪ ਤੋਂ ਦੋ ਲੜਕੀਆਂ ਆਪਣੀ ਸਕੂਟੀ ਵਿੱਚ ਤੇਲ ਭਰਵਾਉਣ ਤੋਂ ਬਾਅਦ ਜਿਵੇਂ ਹੀ ਸਰਵਿਸ ਰੋਡ ’ਤੇ ਚੜ੍ਹੀਆਂ, ਉਸੇ ਸਮੇਂ ਸਰਵਿਸ ਰੋਡ ’ਤੇ ਹੀ ਆ ਰਹੇ ਤੇਲ ਦੇ ਟੈਂਕਰ ਦੀ ਲਪੇਟ ਵਿੱਚ ਆ ਗਈਆਂ।
Publish Date: Tue, 10 Mar 2026 06:36 PM (IST)
Updated Date: Tue, 10 Mar 2026 06:40 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਜਲੰਧਰ-ਪਠਾਨਕੋਟ ਕੌਮੀ ਰਾਜ ਮਾਰਗ ’ਤੇ ਸਥਿਤ ਐੱਸਪੀਐੱਨ ਕਾਲਜ ਨੇੜੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਦੋ ਲੜਕੀਆਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੁਪਹਿਰ ਕਰੀਬ ਡੇਢ ਵਜੇ ਐੱਸਪੀਐੱਨ ਕਾਲਜ ਨੇੜਲੇ ਪੈਟਰੋਲ ਪੰਪ ਤੋਂ ਦੋ ਲੜਕੀਆਂ ਆਪਣੀ ਸਕੂਟੀ ਵਿੱਚ ਤੇਲ ਭਰਵਾਉਣ ਤੋਂ ਬਾਅਦ ਜਿਵੇਂ ਹੀ ਸਰਵਿਸ ਰੋਡ ’ਤੇ ਚੜ੍ਹੀਆਂ, ਉਸੇ ਸਮੇਂ ਸਰਵਿਸ ਰੋਡ ’ਤੇ ਹੀ ਆ ਰਹੇ ਤੇਲ ਦੇ ਟੈਂਕਰ ਦੀ ਲਪੇਟ ਵਿੱਚ ਆ ਗਈਆਂ। ਟੱਕਰ ਇੰਨੀ ਭਿਆਨਕ ਸੀ ਕਿ ਦੋਵਾਂ ਲੜਕੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰਾਗਨੀ (18) ਪੁੱਤਰੀ ਵਿਜੇ ਕੁਮਾਰ ਅਤੇ ਆਂਚਲ (21) ਪੁੱਤਰੀ ਬਲਵੰਤ ਸਿੰਘ ਵਾਸੀ ਵਾਰਡ ਨੰਬਰ 2 ਗੁਰਦੁਆਰਾ ਕਲਗੀਧਰ ਕਾਲੋਨੀ ਮੁਕੇਰੀਆਂ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਲੜਕੀਆਂ ਕਿਸੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾ ਰਹੀਆਂ ਸਨ ਅਤੇ ਰਸਤੇ ਵਿੱਚ ਪੈਟਰੋਲ ਪੰਪ ਤੋਂ ਸਕੂਟੀ ਵਿੱਚ ਤੇਲ ਭਰਵਾਉਣ ਲਈ ਰੁਕੀਆਂ ਸਨ। ਹਾਦਸੇ ਦੀ ਸੂਚਨਾ ਮਿਲਣ ਉਪਰੰਤ ਸੜਕ ਸੁਰੱਖਿਆ ਫੋਰਸ ਅਤੇ ਥਾਣਾ ਮੁਕੇਰੀਆਂ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।