ਖ਼ੌਫ਼ਨਾਕ ਹਾਦਸਾ: ਤੂੜੀ ਦੀ ਭਰੀ ਟਰਾਲੀ ਨੂੰ ਲੱਗੀ ਭਿਆਨਕ ਅੱਗ, ਟਰੈਕਟਰ ਚਾਲਕ ਗੰਭੀਰ ਰੂਪ 'ਚ ਝੁਲਸਿਆ
ਗੜਸ਼ੰਕਰ ਸ਼ਹਿਰ ਵਿੱਚ ਬੁੱਧਵਾਰ ਸਵੇਰੇ ਕਰੀਬ 10 ਵਜੇ ਭੁੰਗ ਦੀ ਭਰੀ ਟਰਾਲੀ ਨੂੰ ਅਚਾਨਕ ਅੱਗ ਪੈ ਗਈ ਜਿਸ ਕਾਰਨ ਟਰੈਕਟਰ ਚਾਲਕ ਬੁਰੀ ਤਰ੍ਹਾਂ ਝੁਲਸਿਆ ਗਿਆ। ਜਾਣਕਾਰੀ ਅਨੁਸਾਰ ਪ੍ਰਦੀਪ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਮਖਸੂਸਪੁਰ ਜ਼ਿਲਾ ਹੁਸ਼ਿਆਰਪੁਰ ਆਪਣੇ ਟਰੈਕਟਰ ਟਰਾਲੀ 'ਤੇ ਭੁੰਗ ਲੱਦ ਕੇ ਬਿਸਤ ਦੁਆਬ ਨਹਿਰ ਵਾਲੇ ਪਾਸਿਓਂ ਹਿਮਾਚਲ ਪ੍ਰਦੇਸ਼ ਵੱਲ ਜਾ ਰਿਹਾ ਸੀ।
Publish Date: Wed, 22 Apr 2026 12:30 PM (IST)
Updated Date: Wed, 22 Apr 2026 12:32 PM (IST)
ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜਸ਼ੰਕਰ: ਗੜਸ਼ੰਕਰ ਸ਼ਹਿਰ ਵਿੱਚ ਬੁੱਧਵਾਰ ਸਵੇਰੇ ਕਰੀਬ 10 ਵਜੇ ਭੁੰਗ ਦੀ ਭਰੀ ਟਰਾਲੀ ਨੂੰ ਅਚਾਨਕ ਅੱਗ ਪੈ ਗਈ ਜਿਸ ਕਾਰਨ ਟਰੈਕਟਰ ਚਾਲਕ ਬੁਰੀ ਤਰ੍ਹਾਂ ਝੁਲਸਿਆ ਗਿਆ। ਜਾਣਕਾਰੀ ਅਨੁਸਾਰ ਪ੍ਰਦੀਪ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਮਖਸੂਸਪੁਰ ਜ਼ਿਲਾ ਹੁਸ਼ਿਆਰਪੁਰ ਆਪਣੇ ਟਰੈਕਟਰ ਟਰਾਲੀ 'ਤੇ ਭੁੰਗ ਲੱਦ ਕੇ ਬਿਸਤ ਦੁਆਬ ਨਹਿਰ ਵਾਲੇ ਪਾਸਿਓਂ ਹਿਮਾਚਲ ਪ੍ਰਦੇਸ਼ ਵੱਲ ਜਾ ਰਿਹਾ ਸੀ।
ਜਦ ਉਹ ਬੰਗਾ ਰੋਡ ਤੋਂ ਨਵਾਂਸ਼ਹਿਰ ਰੋਡ ਵੱਲ ਮੁੜਿਆ ਤਾਂ ਰਿਹਾਇਸ਼ੀ ਇਲਾਕੇ ਵਿੱਚ ਭੁੰਗ ਨੂੰ ਅਚਾਨਕ ਅੱਗ ਪੈ ਗਈ। ਭੁੰਗ ਦੇ ਉੱਤੇ ਬੈਠੇ ਵਿਅਕਤੀ ਸੁਖਬੀਰ ਵੀਰ ਸਿੰਘ ਨੇ ਛਲਾਂਗ ਮਾਰ ਦਿੱਤੀ ਅਤੇ ਰੌਲਾ ਪਾਉਣ ਲੱਗਾ। ਇਸ ਦੌਰਾਨ ਟਰੈਕਟਰ ਚਾਲਕ ਨੇ ਰਿਹਾਇਸ਼ੀ ਇਲਾਕੇ ਤੋਂ ਟਰਾਲੀ ਬਾਹਰ ਕੱਢਣੀ ਚਾਹੀ ਜੋ ਕਿ ਐਸਡੀ ਪਬਲਿਕ ਸਕੂਲ ਦੇ ਨੇੜੇ ਜਾ ਕੇ ਉਹ ਖੁਦ ਝੁਲਸ ਗਿਆ ਜਿਸ ਨੂੰ ਰਾਹਗੀਰਾਂ ਨੇ ਟਰੈਕਟਰ ਤੋਂ ਉਤਾਰਿਆ ਅਤੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ।
ਇਸ ਹਾਦਸੇ ਵਿੱਚ ਸੁਖਬੀਰ ਸਿੰਘ ਵੀ ਮਾਮੂਲੀ ਜਖਮੀ ਹੋ ਗਿਆ। ਸਕੂਲ ਦੇ ਬਿਲਕੁਲ ਨਾਲ ਵਾਪਰੇ ਇਸ ਹਾਦਸੇ ਕਾਰਨ ਸਕੂਲੀ ਵਿਦਿਆਰਥੀਆਂ ਵਿੱਚ ਵੀ ਦਹਿਸ਼ਤ ਦਾ ਮਾਹੌਲ ਬਣ ਗਿਆ। ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਗੜਸ਼ੰਕਰ ਵਿਖੇ ਦਾਖਲ ਕਰਵਾਇਆ ਗਿਆ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਆ ਕੇ ਅੱਗ 'ਤੇ ਕਾਬੂ ਪਾਇਆ।