Road Accident : ਗੜ੍ਹਸ਼ੰਕਰ-ਹੁਸ਼ਿਆਰਪੁਰ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ, ਸੜਕ ਹਾਦਸੇ ਵਿੱਚ ਸਬ ਇੰਸਪੈਕਟਰ ਦੀ ਮੌਤ
ਸਬ ਇੰਸਪੈਕਟਰ ਚਤਵਿੰਦਰ ਸਿੰਘ (55) ਵਾਸੀ ਭਾਰਟਾ ਗਣੇਸ਼ਪੁਰ ਥਾਣਾ ਮਾਹਿਲਪੁਰ ਪੁਲਿਸ ਸਟੇਸ਼ਨ ਮਾਹਿਲਪੁਰ ਵਿਖੇ ਡਿਊਟੀ 'ਤੇ ਤਾਇਨਾਤ ਸੀ ਜੋ ਕਿ ਕਿਸੇ ਵਿਭਾਗੀ ਕੰਮ ਲਈ ਗੜਸ਼ੰਕਰ ਥਾਣੇ ਆਇਆ ਹੋਇਆ ਸੀ ਅਤੇ ਬਾਅਦ ਦੁਪਹਿਰ ਕਰੀਬ 3 ਵਜੇ ਉਹ ਮੋਟਰਸਾਈਕਲ 'ਤੇ ਵਾਪਸ ਮਹਿਲਪੁਰ ਜਾ ਰਿਹਾ ਸੀ।
Publish Date: Mon, 30 Mar 2026 05:34 PM (IST)
Updated Date: Mon, 30 Mar 2026 05:37 PM (IST)
ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜਸ਼ੰਕਰ : ਗੜ੍ਹਸ਼ੰਕਰ ਹੁਸ਼ਿਆਰਪੁਰ ਸੜਕ 'ਤੇ ਸਥਿਤ ਅੱਡਾ ਡਾਨਸੀਵਾਲ ਲਾਗੇ ਸੋਮਵਾਰ ਬਾਅਦ ਦੁਪਹਿਰ ਵਾਪਰੇ ਇਕ ਸੜਕ ਹਾਦਸੇ ਦੌਰਾਨ ਇੱਕ ਸਬ ਇੰਸਪੈਕਟਰ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਸਬ ਇੰਸਪੈਕਟਰ ਚਤਵਿੰਦਰ ਸਿੰਘ (55) ਵਾਸੀ ਭਾਰਟਾ ਗਣੇਸ਼ਪੁਰ ਥਾਣਾ ਮਾਹਿਲਪੁਰ ਪੁਲਿਸ ਸਟੇਸ਼ਨ ਮਾਹਿਲਪੁਰ ਵਿਖੇ ਡਿਊਟੀ 'ਤੇ ਤਾਇਨਾਤ ਸੀ ਜੋ ਕਿ ਕਿਸੇ ਵਿਭਾਗੀ ਕੰਮ ਲਈ ਗੜਸ਼ੰਕਰ ਥਾਣੇ ਆਇਆ ਹੋਇਆ ਸੀ ਅਤੇ ਬਾਅਦ ਦੁਪਹਿਰ ਕਰੀਬ 3 ਵਜੇ ਉਹ ਮੋਟਰਸਾਈਕਲ 'ਤੇ ਵਾਪਸ ਮਹਿਲਪੁਰ ਜਾ ਰਿਹਾ ਸੀ।
ਜਦ ਉਹ ਪਿੰਡ ਡਾਨਸੀਵਾਲ ਲਾਗੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੇ ਇੱਕ ਟੈਂਕਰ ਨਾਲ ਆਹਮੋ ਸਾਹਮਣੇ ਟੱਕਰ ਹੋ ਗਈ ਜਿਸ ਕਾਰਨ ਚਤਵਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੇਹ ਨੂੰ ਸਰਕਾਰੀ ਹਸਪਤਾਲ ਗੜਸ਼ੰਕਰ ਵਿਖੇ ਰਖਵਾ ਦਿੱਤਾ ਗਿਆ ਅਤੇ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਜਾਰੀ ਹੈ ਪੁਲਿਸ।