ਅਮਰੀਕੀ ਰਾਸ਼ਟਰਪਤੀ ਦਾ ਪੁਤਲਾ ਫੂਕਿਆ
ਅਮਰੀਕੀ ਰਾਸ਼ਟਰਪਤੀ ਦਾ ਪੁਤਲਾ ਫੂਕਿਆ
Publish Date: Thu, 08 Jan 2026 03:38 PM (IST)
Updated Date: Fri, 09 Jan 2026 04:00 AM (IST)

ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ : ਜਮਹੂਰੀ ਅਤੇ ਜਨਤਕ ਜਥੇਬੰਦੀਆਂ ਵੱਲੋਂ ਗਾਂਧੀ ਪਾਰ ਗੜਸ਼ੰਕਰ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵੈਨਜੂਏਲਾ ਦੇ ਮੁਖੀ ਅਤੇ ਉਸਦੀ ਪਤਨੀ ਨੂੰ ਆਪਣੇ ਦੇਸ਼ ਵਿੱਚ ਨਜ਼ਰਬੰਦ ਕਰਨ ਖਿਲਾਫ ਰੋਸ ਰੈਲੀ ਕਰਕੇ ਰੋਸ ਮਾਰਚ ਕਰਦਿਆ ਡੋਨਾਲਡ ਟਰੰਪ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਅਮਰੀਕਾ ਦੀ ਡੋਨਾਲਡ ਟਰੰਪ ਦੀ ਸੈਨਾ ਵਲੋਂ ਵੈਨਜ਼ੂਏਲਾ ਦੇ ਰਾਸ਼ਟਰਪਤੀ ਅਤੇ ਉਸਦੀ ਪਤਨੀ ਨੂੰ ਅਗਵਾ ਕਰ ਕੇ ਦੁਨੀਆਂ ਭਰ ਦੇ ਮਨੁੱਖੀ ਕਾਨੂੰਨਾਂ ਨੂੰ ਦਰੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਯੂਐਨਓ ਚਾਰਟਰ ਤਹਿਤ ਦੁਨੀਆਂ ਦੇ ਮਨੁੱਖੀ ਅਧਿਕਾਰਾਂ ਤੇ ਆਜ਼ਾਦੀਆਂ ਨੂੰ ਪੈਰਾਂ ਵਿੱਚ ਕੁਚਲ ਕੇ ਅਮਰੀਕਾ ਨੇ ਇੱਕ ਆਜ਼ਾਦ ਦੇਸ਼ ਦੀ ਪ੍ਰਭੂਸੱਤਾ ਨੂੰ ਸਿਰਫ ਵੱਡੇ ਤੇਲ ਦੇ ਭੰਡਾਰ ਅਤੇ ਸੋਨੇ ਵਰਗੀਆਂ ਕੀਮਤੀ ਧਾਤਾਂ ਤੇ ਕਬਜ਼ਾ ਕਰਨ ਦੇ ਖਾਤਰ ਹੀ ਵੈਨਜ਼ੂਏਲਾ ਦੇ ਰਾਸ਼ਟਰਪਤੀ ਨੂੰ ਅਗਵਾ ਕਰਕੇ ਨਜ਼ਰਬੰਦ ਕੀਤਾ ਹੈ। ਭਾਰਤ ਨੂੰ ਅਮਰੀਕਾ ਦੇ ਇਸ ਹਮਲੇ ਖਿਲਾਫ ਡੱਟਵਾਂ ਸਟੈਂਡ ਲੈਣਾ ਚਾਹੀਦਾ ਹੈ। ਇਸ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਹਰਮੇਸ਼ ਢੇਸੀ, ਰਾਮਜੀ ਦਾਸ ਚੌਹਾਨ, ਮੁਕੇਸ਼ ਕੁਮਾਰ, ਸ਼ੇਰ ਜੰਗ ਬਹਾਦਰ, ਬਲਵੀਰ ਖਾਨਪੁਰੀ, ਪ੍ਰਿੰਸੀਪਲ ਡਾ.ਬਿੱਕਰ ਸਿੰਘ, ਸ਼ਾਮ ਸੁੰਦਰ, ਸੁਖਦੇਵ ਡਾਨਸੀਵਾਲ,ਡਾ. ਜੋਗਿੰਦਰ ਕੁੱਲੇਵਾਲ, ਹੰਸਰਾਜ ਗੜ੍ਹਸ਼ੰਕਰ, ਕੁਲਵੰਤ ਗੋਲੇਵਾਲ, ਕੁਲਵਿੰਦਰ ਚਾਹਲ, ਗੋਪਾਲ ਦਾਸ, ਬਲਵੰਤ ਰਾਮ, ਸ਼ਿੰਗਾਰਾ ਰਾਮ, ਇੰਦਰ ਭੱਟੀ ਧਮਾਈ, ਹਰਜਿੰਦਰ ਸਿੰਘ ਸੂੰਨੀ, ਗੋਪੀ ਰਾਮ, ਹਰਭਜਨ ਸਿੰਘ, ਸ਼ਮਸ਼ੇਰ ਸਿੰਘ ਚੱਕਸਿੰਘਾ, ਮਨਦੀਪ ਕੁਮਾਰ, ਜਰਨੈਲ ਸਿੰਘ, ਸੁਖਦੇਵ ਅਲੀਪੁਰ, ਪਰਮਜੀਤ ਸਿੰਘ, ਸਰਪੰਚ ਰਾਮਜੀਤ ਸਿੰਘ ਦੇਨੋਵਾਲ ਕਲਾਂ, ਪ੍ਰੋ ਕੁਲਵੰਤ ਸਿੰਘ ਗੋਲੇਵਾਲ, ਗੁਰਮੇਲ ਸਿੰਘ, ਵਿਕਰਮ ਵਿਕੀ, ਪਵਨ ਗੋਇਲ, ਜਸਵਿੰਦਰ ਸਿੰਘ, ਰਾਜ ਕੁਮਾਰ, ਅਵਤਾਰ ਸਿੰਘ ਗਿਆਨੀ, ਬਲਭੱਦਰ ਸਿੰਘ,ਪਰਵਿੰਦਰ ਸਿੰਘ, ਸੰਤੋਖ ਸਿੰਘ, ਚਾਨਣ ਰਾਮ, ਰਜਿੰਦਰ ਕੁਮਾਰ, ਕਮਲਜੀਤ ਸਿੰਘ, ਗੁਰਮੇਲ ਸਿੰਘ, ਅਮਰਜੀਤ ਸਿੰਘ, ਮਨਜੀਤ ਸਿੰਘ ਆਦਿ ਹਾਜ਼ਰ ਸਨ।