ਬਿਜਲੀ ਮੁਲਾਜ਼ਮਾਂ ਨੇ ਸੰਜੀਵ ਅਰੋੜਾ ਦੀ ਸਾੜੀ ਅਰਥੀ
ਬਿਜਲੀ ਮੁਲਾਜ਼ਮਾਂ ਨੇ ਸੰਜੀਵ ਅਰੋੜਾ ਬਿਜਲੀ ਮੰਤਰੀ ਦੀ ਅਰਥੀ ਸਾੜੀ
Publish Date: Fri, 17 Apr 2026 05:19 PM (IST)
Updated Date: Sat, 18 Apr 2026 04:04 AM (IST)

ਕਮਲ, ਪੰਜਾਬੀ ਜਾਗਰਣ ਹਰਿਆਣਾ : ਕੱਲ੍ਹ ਪੀ.ਐਸ.ਪੀ.ਸੀ.ਐਲ ਹਰਿਆਣਾ ਵਿਖੇ ਆਪਣੇ ਹੱਕਾਂ ਪ੍ਰਤੀ ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਜਸਵਿੰਦਰ ਸਿੰਘ ਪ੍ਰਧਾਨ ਇੰਪਲਾਈਜ਼ ਫੈੱਡਰੇਸ਼ਨ, ਬਘੇਲ ਸਿੰਘ ਪ੍ਰਧਾਨ ਟੀ.ਐਸ.ਯੂ, ਮਨਜੀਤ ਸਿੰਘ ਪ੍ਰਧਾਨ ਏਟਕ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਮੰਗਾਂ ਲਟਕ ਰਹੀਆਂ ਹਨ ਪਰ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਸਰਕਾਰ ਬਿਜਲੀ ਸੋਧ ਬਿੱਲ ਰੱਦ ਕਰੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਏ, ਸਰਕਾਰੀ ਜ਼ਮੀਨਾਂ ਦੀ ਵਿੱਕਰੀ ਬੰਦ ਕੀਤੀ ਜਾਏ। ਉਨ੍ਹਾਂ ਵੱਲੋਂ ਮਿਤੀ 16 ਅਪ੍ਰੈਲ ਨੂੰ ਚੰਡੀਗੜ੍ਹ ਵਿਖੇ ਬਿਜਲੀ ਮੰਤਰੀ ਸੰਜੀਵ ਅਰੋੜਾ ਨਾਲ ਜੁਆਇੰਟ ਫੋਰਮ ਦੀ ਹੋਈ ਮੀਟਿੰਗ ਵਿੱਚ ਮੰਤਰੀ ਵੱਲੋਂ ਉਨ੍ਹਾਂ ਨਾਲ ਸਹੀ ਢੰਗ ਨਾਲ ਪੇਸ਼ ਨਹੀ ਆਇਆ ਗਿਆ ਅਤੇ ਬੇਰੁਖੀ ਵਾਲਾ ਮੁਲਾਜਮਾ ਪ੍ਰਤੀ ਰਵਈਆ ਅਪਣਾਇਆ ਗਿਆ ਤੇ ਮੁਲਾਜ਼ਮਾ ਦੀ ਕੋਈ ਗੱਲ ਨਹੀ ਸੁਣੀ ਗਈ। ਜਿਸ ਕਰਕੇ ਮੁਲਾਜਮਾ ਵੱਲੋ ਉਨ੍ਹਾਂ ਪ੍ਰਤੀ ਭਾਰੀ ਰੋਸ ਹੈ। ਇਸ ਮੌਕੇ ਸਿਮਰਨਜੀਤ ਸਿੰਘ ਮੀਤ ਪ੍ਰਧਾਨ, ਇੰਜ ਕੁਲਵੀਰ ਸਿੰਘ, ਇੰਜ. ਕਰਨ ਐਡੀਸ਼ਨਲ ਐੱਸ.ਡੀ.ਓ, ਅਮਨਪ੍ਰੀਤ ਸਿੰਘ ਐਲਡੀ ਸੀ, ਬਲਵਿੰਦਰ ਕੌਰ ਯੂ ਡੀ ਸੀ, ਸੁਨੀਲ ਪਾਂਡੇ ਕੈਸ਼ੀਅਰ, ਨਰਿੰਦਰ ਕੁਮਾਰ ਜੇਈ, ਰਮਤੇਜ ਸਿੰਘ ਸਲਾਹਕਾਰ, ਰਵਿੰਦਰ ਸਿੰਘ, ਸੰਦੀਪ ਕੁਮਾਰ ਲਾਈਨਮੈਂਨ, ਜਸਵੀਰ ਸਿੰਘ ਲਾਈਨਮੈਨ, ਸੁਰਜੀਤ ਸਿੰਘ ਲਾਈਨਮੈਂਨ, ਰਵਿੰਦਰ ਸਿੰਘ ਐੱਸਐੱਸਏ, ਸੰਦੀਪ ਪਾਲ ਸਿੰਘ ਐੱਸ ਐੱਸਏ ਅਤੇ ਹੋਰ ਸਟਾਫ ਮੌਜੂਦ ਸੀ।