- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਚੌਂਕੀ ਬੇਲਾ ਅਧੀਨ ਆਉਂਦੇ ਪਿੰਡ ਦਾਊਦਪੁਰ ਵਿਖੇ ਬੀਤੀ ਦੇਰ ਰਾਤ ਭਰਾਵਾਂ ਵਿੱਚ ਹੋਏ ਝਗੜੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਅੱਠ ਵਿਅਕਤੀ ਜਖਮੀ ਹੋਏ ਜਿਨ੍ਹਾਂ ਵਿਚੋਂ ਇੱਕ ਨੂੰ ਮੈਕਸ ਹਸਪਤਾਲ ਮੋਹਾਲੀ ਅਤੇ ਇੱਕ ਨੂੰ ਚੰਡੀਗੜ੍ਹ ਪੀਜੀਆਈ ਭਰਤੀ ਕਰਾਇਆ ਗਿਆ ਬਾਕੀ ਛੇ ਜਖਮੀ ਸਿਵਲ ਹਸਪਤਾਲ ਸ਼੍ਰੀ ਚਮਕੌਰ ਸਾਹਿਬ ਵਿਖੇ ਜੇਰੇ ਇਲਾਜ ਹਨ।

ਗੁਰਮੁੱਖ ਸਿੰਘ ਸਲਾਹਪੁਰੀ,ਪੰਜਾਬੀ ਜਾਗਰਣ, ਬੇਲਾ-ਬਹਿਰਾਮਪੁਰ ਬੇਟ : ਪੁਲਿਸ ਚੌਂਕੀ ਬੇਲਾ ਅਧੀਨ ਆਉਂਦੇ ਪਿੰਡ ਦਾਊਦਪੁਰ ਵਿਖੇ ਬੀਤੀ ਦੇਰ ਰਾਤ ਭਰਾਵਾਂ ਵਿੱਚ ਹੋਏ ਝਗੜੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਅੱਠ ਵਿਅਕਤੀ ਜਖਮੀ ਹੋਏ ਜਿਨ੍ਹਾਂ ਵਿਚੋਂ ਇੱਕ ਨੂੰ ਮੈਕਸ ਹਸਪਤਾਲ ਮੋਹਾਲੀ ਅਤੇ ਇੱਕ ਨੂੰ ਚੰਡੀਗੜ੍ਹ ਪੀਜੀਆਈ ਭਰਤੀ ਕਰਾਇਆ ਗਿਆ ਬਾਕੀ ਛੇ ਜਖਮੀ ਸਿਵਲ ਹਸਪਤਾਲ ਸ਼੍ਰੀ ਚਮਕੌਰ ਸਾਹਿਬ ਵਿਖੇ ਜੇਰੇ ਇਲਾਜ ਹਨ।
ਇਸ ਸੰਬੰਧੀ ਪੁਲਿਸ ਚੌਂਕੀ ਇੰਚਾਰਜ ਬੇਲਾ ਸੋਹਣ ਲਾਲ ਨੇ ਦੱਸਿਆ ਕਿ ਬੀਤੀ ਦੇਰ ਰਾਤ ਨੇੜਲੇ ਪਿੰਡ ਦਾਊਦਪੁਰ ਵਿਖੇ ਆਪਸੀ ਲੜਾਈ ਝਗੜੇ ਵਿੱਚ ਇਕ ਵਿਅਕਤੀ ਦੇਸ ਰਾਜ ਪੁੱਤਰ ਬਚਨਾਂ ਰਾਮ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਅੱਠ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹਨ। ਅਸ਼ੋਕ ਕੁਮਾਰ ਪੁੱਤਰ ਲਹਿੰਬਰ ਦਾਸ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਹ ਆਪ ,ਉਸਦਾ ਪਿਤਾ ਲਹਿੰਬਰ ਦਾਸ, ਤਾਇਆ ਦੇਸ ਰਾਜ , ਰੂਪ ਲਾਲ ਪੁੱਤਰ ਦੇਸ ਰਾਜ ,ਬੀਰਦਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਮਾਂਗਟ ਜਿਲ੍ਹਾ ਲੁਧਿਆਣਾ , ਮੇਰੀ ਮਾਤਾ ਮਨਜੀਤ ਕੌਰ, ਮੇਰੀ ਪਤਨੀ ਕੁਲਦੀਪ ਕੌਰ,ਮੇਰੇ ਦੋਵੇਂ ਪੁੱਤਨ ਅਰਮਾਨ ਦੁੱਗਲ ਅਰਸ਼ਦੀਪ ਦੁੱਗਲ ਅਤੇ ਲਖਵੀਰ ਸਿੰਘ ਪੁੱਤਰ ਚਰਨਜੀਤ ਸਿੰਘ ਆਪਣੇ ਖੇਤਾਂ ਵਿੱਚੋਂ ਕਣਕ ਵੱਢ ਕੇ ਆਏ ਸੀ ਰਾਤੀ ਕਰੀਬ ਸਾਢੇ ਨੌ ਵਜੇ ਘਰ ਵਿੱਚ ਬੈਠੇ ਰੋਟੀ ਖਾ ਰਹੇ ਸੀ ਤਾਂ ਅਵਤਾਰ ਸਿੰਘ ਪੁੱਤਰ ਦੇਸ ਰਾਜ ਛਿੰਦਰਪਾਲ ਕੌਰ ਪਤਨੀ ਅਵਤਾਰ ਸਿੰਘ ,ਰਜਿੰਦਰ ਸਿੰਘ ,ਮਨਜਿੰਦਰ ਸਿੰਘ ਪੁੱਤਰਾਨ ਅਵਤਾਰ ਸਿੰਘ,ਕੁਲਵੀਰ ਸਿੰਘ ਪੁੱਤਰਾਨ ਚਰਨਜੀਤ ਸਿੰਘ,ਚਰਨਜੀਤ ਸਿੰਘ ਪੁੱਤਰ ਬਚਨਾਂ ਰਾਮ,ਸਰੋਜ ਰਾਣੀ ਪਤਨੀ ਚਰਨਜੀਤ ਸਿੰਘ ,ਰਾਜ ਕੁਮਾਰ ,ਮਨੀ ਕੁਮਾਰ ,ਪੁੱਤਰਾਨ ਮੁਲਖ ਰਾਜ ,ਜਸਪਾਲ ਕੌਰ ਪਤਨੀ ਮੁਲਖ ਰਾਜ ਆਦਿ ਨੇ ਦਾਤਰ ,ਕ੍ਰਿਪਾਨਾਂ, ਗੰਡਾਸਿਆਂ,ਲੋਹੇ ਦੀਆਂ ਰਾਡਾ,ਲਾਠੀਆਂ ਡੰਡਿਆਂ ਨਾਲ ਸਾਡੇ ਤੇ ਹਮਲਾ ਕਰ ਦਿੱਤਾ ਗੰਭੀਰ ਸੱਟਾਂ ਲੱਗਣ ਕਾਰਣ ਮੇਰੇ ਤਾਇਆ ਦੇਸ ਰਾਜ ਦੀ ਮੌਕੇ ਤੇ ਹੀ ਮੌਤ ਹੋ ਗਈ ਮੇਰੇ ਪਿਤਾ ਲਹਿੰਬਰ ਦਾਸ, ਮਾਤਾ ਮਨਜੀਤ ਕੌਰ, ਪਤਨੀ ਕੁਲਦੀਪ ਕੌਰ,, ਦੋਵੇਂ ਪੁੱਤਰਾਂ ਅਰਮਾਨ ਦੁੱਗਲ, ਅਰਸ਼ਦੀਪ ਦੁੱਗਲ , ਰੂਪ ਲਾਲ,ਅਤੇ ਬੀਰਦਵਿੰਦਰ ਸਿੰਘ ਨੂੰ ਸਿਵਲ ਹਸਪਤਾਲ ਸ਼੍ਰੀ ਚਮਕੌਰ ਸਾਹਿਬ ਲਿਜਾਇਆ ਗਿਆ ਮੇਰੇ ਪਿਤਾ ਲਹਿੰਬਰ ਦਾਸ ਨੂੰ ਗੰਭੀਰ ਜ਼ਖਮੀ ਹੋਣ ਕਾਰਣ ਮੈਕਸ ਹਸਪਤਾਲ ਮੋਹਾਲੀ ਅਤੇ ਰੂਪ ਲਾਲ ਨੂੰ ਪੀਜੀਆਈ ਚੰਡੀਗੜ੍ਹ ਭੇਜਿਆ ਗਿਆ ਜਿੱਥੇ ਕਿ ਉਨ੍ਹਾਂ ਦੀ ਹਾਲਤ ਗੰਭੀਰ ਹੈ।ਅਸ਼ੋਕ ਕੁਮਾਰ ਨੇ ਦੱਸਿਆ ਕਿ ਅਵਤਾਰ ਸਿੰਘ ਨੇ ਘਰ ਅੰਦਰ ਦਾਖਲ ਹੁੰਦਿਆਂ ਲਲਕਾਰਾ ਮਾਰਿਆ ਕਿ ਕਿਸੇ ਨੂੰ ਵੀ ਸੁੱਕਾ ਨਾ ਜਾਣ ਦਿਓ ਸਾਡੀ ਜਮੀਨ ਨਹੀਂ ਛੱਡਦੇ ।
ਐਫਆਈਆਰ ਅਨੁਸਾਰ ਦੇਸ ਰਾਜ ਨੇ ਜਮੀਨ ਆਪਣੇ ਪੁੱਤਰ ਅਵਤਾਰ ਸਿੰਘ ਦੇ ਨਾਮ ਕਰਵਾ ਦਿੱਤੀ ਸੀ ਪ੍ਰੰਤੂ ਅਵਤਾਰ ਸਿੰਘ ਆਪਣੇ ਪਿਤਾ ਦੇਸ ਰਾਜ ਦੀ ਪੁੱਛ ਪ੍ਰਤੀਤ ਨਹੀਂ ਕਰਦਾ ਸੀ ਜਿਸ ਕਰਕੇ ਦੇਸ ਰਾਜ ਜਮੀਨ ਤੁੜਵਾ ਕੇ ਫੇਰ ਆਪਣੇ ਨਾਮ ਕਰਾਉਣਾ ਚਾਹੁੰਦਾ ਸੀ ਇਸ ਲੜਾਈ ਪਿੱਛੇ ਸਤਨਾਮ ਸਿੰਘ ਉਰਫ਼ ਹੈਪੀ ਪੁੱਤਰ ਭਾਗ ਸਿੰਘ ਵਾਸੀ ਪਿੰਡ ਦਾਊਦਪੁਰ ਹੈ ਜੋ ਕਿ ਸਾਡੀ ਦੂਜੀ ਧਿਰ ਨੂੰ ਚੱਕ ਥੱਲ ਕਰਦਾ ਸੀ ਅਤੇ ਹੱਲਾਸ਼ੇਰੀ ਦੇ ਕੇ ਸਾਡੇ ਤੇ ਹਮਲਾ ਕਰਨ ਲਈ ਭੇਜਿਆ ਸੀ।
ਇਸ ਮੌਕੇ ਪੁਲਿਸ ਚੌਂਕੀ ਬੇਲਾ ਦੇ ਇੰਚਾਰਜ ਸੋਹਣ ਸਿੰਘ ਨੇ ਦੱਸਿਆ ਕਿ ਅਸ਼ੋਕ ਕੁਮਾਰ ਨੇ ਪੁਲਿਸ ਨੂੰ ਆਪਣੀ ਸ਼ਿਕਾਇਤ ਵਿੱਚ ਗਿਆਰਾਂ ਵਿਅਕਤੀਆਂ ਦੇ ਨਾਮ ਲਿਖਵਾਏ ਸਨ ਡੀਐਸਪੀ ਮਨਜੀਤ ਸਿੰਘ ਔਲਖ ਦੀਆਂ ਹਦਾਇਤਾਂ ਅਨੁਸਾਰ ਚਾਰ ਘੰਟਿਆਂ ਵਿੱਚ ਹੀ ਦਸ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਵਿੱਚ ਅਵਤਾਰ ਸਿੰਘ ਪੁੱਤਰ ਦੇਸ ਰਾਜ ਛਿੰਦਰਪਾਲ ਕੌਰ ਪਤਨੀ ਅਵਤਾਰ ਸਿੰਘ ,,ਰਜਿੰਦਰ ਸਿੰਘ ,ਮਨਜਿੰਦਰ ਸਿੰਘ ਪੁੱਤਰਾਨ ਅਵਤਾਰ ਸਿੰਘ,ਕੁਲਵੀਰ ਸਿੰਘ ਦੁੱਗਲ ਪੁੱਤਰ ਚਰਨਜੀਤ ਸਿੰਘ,ਚਰਨਜੀਤ ਸਿੰਘ ਪੁੱਤਰ ਬਚਨਾਂ ਰਾਮ,ਸਰੋਜ ਰਾਣੀ ਪਤਨੀ ਚਰਨਜੀਤ ਸਿੰਘ ,ਰਾਜ ਕੁਮਾਰ ,ਮਨੀ ਕੁਮਾਰ ,ਪੁੱਤਰ ਮੁਲਖ ਰਾਜ ,ਜਸਪਾਲ ਕੌਰ ਪਤਨੀ ਮੁਲਖ ਰਾਜ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇੱਕ ਵਿਅਕਤੀ ਸਤਨਾਮ ਸਿੰਘ ਹੈਪੀ ਫਰਾਰ ਹੈ ਉਸ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ।
ਇਸ ਮੌਕੇ ਅਸ਼ੋਕ ਕੁਮਾਰ ਉਰਫ ਸ਼ੋਕੀ ਨੇ ਕਿਹਾ ਕਿ ਲੜਾਈ ਦੀ ਵਜ੍ਹਾ ਸਤਨਾਮ ਸਿੰਘ ਹੈਪੀ ਪੁੱਤਰ ਭਾਗ ਸਿੰਘ ਵਾਸੀ ਦਾਊਦਪੁਰ ਹੈ ਉਸ ਦੀ ਸੱਤਾਧਾਰੀ ਪਾਰਟੀ ਵਿੱਚ ਪਹੁੰਚ ਹੋਣ ਕਰਕੇ ਪੁਲਿਸ ਉਸ ਨੂੰ ਜਾਣ ਬੁੱਝ ਕੇ ਗ੍ਰਿਫਤਾਰ ਨਹੀਂ ਕਰ ਰਹੀ । ਅਸ਼ੋਕ ਕੁਮਾਰ ਸ਼ੋਕੀ ਨੇ ਕਿਹਾ ਕਿ ਜਦੋਂ ਤੱਕ ਸਤਨਾਮ ਸਿੰਘ ਹੈਪੀ ਨੂੰ ਪੁਲਿਸ ਗ੍ਰਿਫਤਾਰ ਨਹੀਂ ਕਰਦੀ ਉਸ ਸਮੇਂ ਤੱਕ ਅਸੀਂ ਮ੍ਰਿਤਕ ਦਾ ਸੰਸਕਾਰ ਨਹੀਂ ਕਰਾਂਗੇ ਸੜਕ ਤੇ ਆਵਾਜਾਈ ਬੰਦ ਕਰਕੇ ਧਰਨਾ ਦੇਵਾਂਗੇ ।