ਹੁਸ਼ਿਆਰਪੁਰ 'ਚ ਮਾਤਮ: ਸਾਬਕਾ MP ਖੰਨਾ ਨੇ ਨਿਭਾਈ ਜ਼ਿੰਮੇਵਾਰੀ; 7 ਸਮੁੰਦਰ ਪਾਰ ਤੋਂ ਲਿਆਂਦੀ ਨੌਜਵਾਨ ਨੀਰਜ ਦੀ ਮ੍ਰਿਤਕ ਦੇਹ
ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਦੇ ਯਤਨਾਂ ਨਾਲ ਸਾਊਦੀ ਅਰਬ ਦੇ ਰਿਆਦ ਵਿੱਚ ਮੌਤ ਹੋਏ ਹੁਸ਼ਿਆਰਪੁਰ ਦੇ ਨੀਰਜ ਕੁਮਾਰ ਗੁਪਤਾ ਦੀ ਦੇਹ ਭਾਰਤ ਪਹੁੰਚ ਗਈ ਹੈ। ਖੰਨਾ ਦੇ ਦਫ਼ਤਰ ਵਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ ਸਥਾਨਕ ਭੀਮ ਨਗਰ ਦੇ ਰਹਿਣ ਵਾਲੇ ਧੀਰਜ ਕੁਮਾਰ ਗੁਪਤਾ ਨੇ ਸਮਾਜ ਸੇਵਕ ਸੰਤੋਸ਼ ਗੁਪਤਾ ਨਾਲ ਮਿਲ ਕੇ ਖੰਨਾ ਦੀ ਖੁੱਲ੍ਹੀ ਅਦਾਲਤ ਦੌਰਾਨ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ।
Publish Date: Thu, 12 Mar 2026 11:50 AM (IST)
Updated Date: Thu, 12 Mar 2026 11:52 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਦੇ ਯਤਨਾਂ ਨਾਲ ਸਾਊਦੀ ਅਰਬ ਦੇ ਰਿਆਦ ਵਿੱਚ ਮੌਤ ਹੋਏ ਹੁਸ਼ਿਆਰਪੁਰ ਦੇ ਨੀਰਜ ਕੁਮਾਰ ਗੁਪਤਾ ਦੀ ਦੇਹ ਭਾਰਤ ਪਹੁੰਚ ਗਈ ਹੈ। ਖੰਨਾ ਦੇ ਦਫ਼ਤਰ ਵਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ ਸਥਾਨਕ ਭੀਮ ਨਗਰ ਦੇ ਰਹਿਣ ਵਾਲੇ ਧੀਰਜ ਕੁਮਾਰ ਗੁਪਤਾ ਨੇ ਸਮਾਜ ਸੇਵਕ ਸੰਤੋਸ਼ ਗੁਪਤਾ ਨਾਲ ਮਿਲ ਕੇ ਖੰਨਾ ਦੀ ਖੁੱਲ੍ਹੀ ਅਦਾਲਤ ਦੌਰਾਨ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ।
ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸਾਊਦੀ ਅਰਬ ਦੇ ਰਿਆਦ ਵਿੱਚ ਉਨ੍ਹਾਂ ਦੇ ਭਰਾ ਨੀਰਜ ਕੁਮਾਰ ਗੁਪਤਾ ਦੀ ਮੌਤ ਹੋ ਗਈ ਹੈ ਅਤੇ ਪਰਿਵਾਰ ਨੂੰ ਉਸ ਦੀ ਦੇਹ ਭਾਰਤ ਲਿਆਉਣ ’ਚ ਮੁਸ਼ਕਲਾਂ ਆ ਰਹੀਆਂ ਹਨ। ਖੰਨਾ ਨੇ ਪਰਿਵਾਰ ਦੀ ਬੇਨਤੀ ’ਤੇ ਤੁਰੰਤ ਕਾਰਵਾਈ ਕਰਦਿਆਂ ਆਪਣੇ ਦਫ਼ਤਰ ਰਾਹੀਂ ਲੋੜੀਂਦੀਆਂ ਕਾਰਵਾਈਆਂ ਪੂਰੀਆਂ ਕਰਵਾਈਆਂ ਅਤੇ ਮਾਮਲੇ ਨੂੰ ਕੇਂਦਰੀ ਵਿਦੇਸ਼ ਮੰਤਰਾਲੇ ਦੇ ਧਿਆਨ ਵਿੱਚ ਲਿਆਂਦਾ।
ਉਨ੍ਹਾਂ ਨੇ ਦੱਸਿਆ ਕਿ ਜੰਗ ਦੇ ਤਣਾਅਪੂਰਨ ਮਾਹੌਲ ਦੇ ਬਾਵਜੂਦ ਖੰਨਾ ਦੇ ਯਤਨਾਂ ਅਤੇ ਭਾਰਤ ਸਰਕਾਰ ਦੀ ਤੁਰੰਤ ਕਾਰਵਾਈ ਸਦਕਾ ਨੀਰਜ ਕੁਮਾਰ ਗੁਪਤਾ ਦੀ ਦੇਹ ਭਾਰਤ ਪਹੁੰਚ ਗਈ। ਪ੍ਰੈੱਸ ਨੋਟ ਅਨੁਸਾਰ ਖੰਨਾ ਦੇ ਨਿਰਦੇਸ਼ਾਂ ’ਤੇ ਜਦੋਂ ਪੀੜਤ ਪਰਿਵਾਰ ਨਾਲ ਫ਼ੋਨ ’ਤੇ ਸੰਪਰਕ ਕੀਤਾ ਗਿਆ ਤਾਂ ਪਰਿਵਾਰ ਨੇ ਦੇਹ ਭਾਰਤ ਪਹੁੰਚਣ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਨੀਰਜ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।