ਇਸਤਰੀ ਜਾਗ੍ਰਿਤੀ ਮੰਚ ਔਰਤਾਂ ਨੂੰ ਜਥੇਬੰਦ ਕਰੇਗਾ : ਦਿਓਲ
ਇਸਤਰੀ ਜਾਗਰਤੀ ਮੰਚ ਔਰਤਾਂ ਨੂੰ ਜੱਥੇਬੰਦ ਕਰੇਗੀ-ਅਮਨਦੀਪ ਕੌਰ ਦਿਓਲ
Publish Date: Mon, 19 Jan 2026 05:33 PM (IST)
Updated Date: Tue, 20 Jan 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨਵਾਂਸ਼ਹਿਰ : ਇਸਤਰੀ ਜਾਗ੍ਰਿਤੀ ਮੰਚ ਦੀ ਮੀਟਿੰਗ ਨਵਾਂਸ਼ਹਿਰ ਵਿਖੇ ਹੋਈ। ਇਸ ਦੌਰਾਨ ਜ਼ਿਲ੍ਹੇ ਅੰਦਰ ਮੰਚ ਦੀ ਮੈਂਬਰਸ਼ਿਪ ਕਰ ਕੇ ਜਥੇਬੰਦੀ ਦੀ ਮੁੜ ਉਸਾਰੀ ਦਾ ਕਾਰਜ ਮਿੱਥਿਆ ਗਿਆ। ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਜਨਰਲ ਸਕੱਤਰ ਅਮਨਦੀਪ ਕੌਰ ਦਿਓਲ ਨੇ ਆਖਿਆ ਕਿ ਜਥੇਬੰਦੀ ਦੀਆਂ ਸਾਰੀਆਂ ਮੈਂਬਰਾਂ ਨੂੰ ਜਥੇਬੰਦੀ ਦੀ ਮੁੜ ਉਸਾਰੀ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਪਿੰਡਾਂ ਤੇ ਸ਼ਹਿਰੀ ਇਲਾਕਿਆਂ ’ਚ ਜਥੇਬੰਦੀ ਦੇ ਯੂਨਿਟਾਂ ਦੀ ਉਸਾਰੀ ਕਰਨੀ ਚਾਹੀਦੀ ਹੈ ਤੇ ਨਾਲ ਹੀ ਔਰਤ ਮਸਲਿਆਂ ਨੂੰ ਲੈ ਕੇ ਸੰਘਰਸ਼ਾਂ ਦੀ ਉਸਾਰੀ ਦੀ ਵਿਉਂਤਬੰਦੀ ਕਰਨੀ ਚਾਹੀਦੀ ਹੈ। ਇਸ ਮੀਟਿੰਗ ਨੂੰ ਰੁਪਿੰਦਰ ਕੌਰ ਦੁਰਗਾਪੁਰ, ਕਮਲੇਸ਼ ਕੌਰ ਉੜਾਪੜ, ਰਣਜੀਤ ਕੌਰ ਮਹਿਮੂਦਪੁਰ, ਬਲਬੀਰ ਕੌਰ ਸ਼ਹਾਬਪੁਰ ਤੇ ਬਲਵਿੰਦਰ ਕੌਰ ਸਲੋਹ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੁਦੇਸ਼ ਕੁਮਾਰੀ, ਸੰਤੋਸ਼ ਕੁਮਾਰੀ ਕੁਰਲ, ਰੇਣੂ ਦੇਵੀ, ਜਸਵਿੰਦਰ ਕੌਰ ਉੜਾਪੜ, ਸੁਰਜੀਤ ਕੌਰ, ਅਵਤਾਰ ਕੌਰ, ਗੁਰਦੇਵ ਕੌਰ, ਹਰਵਿੰਦਰ ਕੌਰ ਤੇ ਹੋਰ ਹਾਜ਼ਰ ਸਨ।