ਸੜਕ ਹਾਦਸੇ ’ਚ ਨੌਜਵਾਨ ਗੰਭੀਰ ਜ਼ਖ਼ਮੀ
ਕੰਮ ਤੋਂ ਵਾਪਿਸ ਆ ਰਹੇ ਕਾਮੇ ਦਾ ਮੋਟਰਸਾਈਕਲ ਵੱਜਾ ਟਰਾਲੇ ’ਚ
Publish Date: Mon, 23 Mar 2026 04:34 PM (IST)
Updated Date: Tue, 24 Mar 2026 04:01 AM (IST)
ਦੀਪਕ ਮੱਟੂ, ਪੰਜਾਬੀ ਜਾਗਰਣ, ਸ਼ਾਮ ਚੁਰਾਸੀ: ਸ਼ਾਮ ਚੁਰਾਸੀ-ਕਠਾਰ ਰੋਡ ’ਤੇ ਸਵੇਰੇ ਰਾਤ ਦੀ ਡਿਊਟੀ ਲਗਾ ਕੰਮ ਤੋਂ ਵਾਪਿਸ ਆ ਰਹੇ ਨੌਜਵਾਨ ਦਾ ਮੋਟਰਸਾਈਕਲ ਕਠਾਰ ਵੱਲ ਜਾ ਰਹੇ ਟਰਾਲੇ ’ਚ ਵੱਜਾ, ਜਿਸ ਨਾਲ ਨੌਜਵਾਨ ਜ਼ਖਮੀ ਹੋ ਗਿਆ ਅਤੇ ਉਸਦੀ ਮੋਟਰ ਸਾਈਕਲ ਨੁਕਸਾਨੀ ਗਈ | ਇਸ ਸਬੰਧੀ ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਸਵੇਰ 7 ਵਜੇ ਦੇ ਲੱਗਭਗ ਨੇੜਲੇ ਪਿੰਡ ਭਗਵਾਨਪੁਰ ਦਾ ਨੌਜਵਾਨ ਜੋ ਸੋਨਾਲੀਕਾ ਫੈਕਟਰੀ ’ਚ ਕੰਮ ਕਰਦਾ ਹੈ, ਦੇ ਮੋਟਰ ਸਾਈਕਲ ਦਾ ਅਚਾਨਕ ਸੰਤੁਲਨ ਵਿਗੜ ਗਿਆ ਜਿਸ ਕਾਰਨ ਉਹ ਰਸਤੇ ਚ ਆ ਰਹੇ ਟਰਾਲੇ ’ਚ ਜਾ ਵਜਾ। ਰਾਹਗੀਰ ਲੋਕਾਂ ਨੇ ਉਸਨੂੰ ਉਸਦੇ ਘਰ ਪਹੁੰਚਾਇਆ |