ਨਸ਼ਾ ਤਸਕਰ ਵੱਲੋਂ ਕੀਤੀ ਨਜਾਇਜ਼ ਉਸਾਰੀ ’ਤੇ ਚੱਲਿਆ ਪੀਲਾ ਪੰਜਾ
ਨਸ਼ਾ ਤਸਕਰ ਵੱਲੋਂ ਕੀਤੀ ਨਜਾਇਜ਼ ਉਸਾਰੀ ਤੇ ਚੱਲਿਆ ਪੀਲਾ ਪੰਜਾ
Publish Date: Mon, 23 Feb 2026 06:51 PM (IST)
Updated Date: Tue, 24 Feb 2026 04:10 AM (IST)

ਵਕਫ਼ ਬੋਰਡ ਨੇ ਪੁਲਿਸ ਮੱਦਦ ਨਾਲ ਢਾਹਿਆ ਨਸ਼ਾ ਤਸਕਰ ਦਾ ਘਰ ਸੁਰਿੰਦਰ ਢਿੱਲੋਂ , ਪੰਜਾਬੀ ਜਾਗਰਣ , ਟਾਂਡਾ ਉੜਮੁੜ : ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਵਕਫ਼ ਬੋਰਡ ਦੇ ਰਾਜ ਅਧਿਕਾਰੀ ਹਾਰੂਨ ਰਸ਼ੀਦ ਖਾਨ ਅਤੇ ਦਸੂਹਾ ਆਰਸੀ ਹਮਜ਼ਾ ਸਲਾਮ ਨੇ ਪੁਲਿਸ ਸੁਪਰਡੈਂਟ ਪਰਮਿੰਦਰ ਸਿੰਘ ਹੀਰ, ਡੀਐਸਪੀ ਜਗੀਰ ਸਿੰਘ, ਐਸਐਚਓ ਗੁਰਿੰਦਰਜੀਤ ਸਿੰਘ ਨਾਗਰਾ ਅਤੇ ਸਿਵਲ ਪ੍ਰਸ਼ਾਸਨ ਦੀ ਮੱਦਦ ਨਾਲ ਟਾਂਡਾ ਸ਼ਹਿਰ ਦੀ ਚੰਡੀਗੜ੍ਹ ਕਲੋਨੀ ਵਿੱਚ ਇੱਕ ਨਸ਼ਾ ਤਸਕਰ ਵਲੋਂ ਵਕਫ਼ ਬੋਰਡ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਕੇ ਬਣਾਏ ਘਰ ਤੇ ਪੀਲਾ ਪੰਜਾ ਚਲਾ ਘਰ ਪੂਰੀ ਤਰ੍ਹਾਂ ਢਾਹ ਦਿੱਤਾ ਤੇ ਮੌਕੇ ਤੇ ਕਬਜ਼ਾ ਲੈ ਲਿਆ । ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਸਪੀ ਡਿਟੈਕਟਿਵ ਪਰਮਿੰਦਰ ਸਿੰਘ ਹੀਰ ਨੇ ਦੱਸਿਆ ਕਿ ਵਕਫ਼ ਬੋਰਡ ਦੀ ਜਗ੍ਹਾ ਤੇ ਨਜਾਇਜ਼ ਤੌਰ ਤੇ ਬਣਾਏ ਮਕਾਨ ਦਾ ਮਾਲਕ ਅਪਰਾਧਿਕ ਪ੍ਰਵਿਰਤੀ ਦੇ ਸਨ, ਵਕਫ਼ ਬੋਰਡ ਨੂੰ ਇਸ ਗੈਰ-ਕਾਨੂੰਨੀ ਉਸਾਰੀ ਨੂੰ ਢਾਹੁਣ ਲਈ ਪੁਲਿਸ ਸਹਾਇਤਾ ਦੀ ਲੋੜ ਸੀ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਭੋਲੀ ਪਤਨੀ ਸੋਹਨ ਅਤੇ ਉਸਦੇ ਪੁੱਤਰ ਵਿਜੇ ਕੁਮਾਰ ਵਾਸੀ ਵਾਰਡ ਨੰਬਰ 8, ਚੰਡੀਗੜ੍ਹ ਕਲੋਨੀ, ਟਾਂਡਾ ਵਿਰੁੱਧ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ਭੋਲੀ ਖਿਲਾਫ ਨਸ਼ਾ ਤਸਕਰੀ ਦੇ 14 ਮਾਮਲੇ ਦਰਜ ਹਨ ਅਤੇ 9 ਮਾਮਲਿਆਂ ਵਿੱਚ ਮੁਲਜ਼ਮਾਂ ਭੋਲੀ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਮਾਮਲੇ ਵਿੱਚ ਉਹ ਲੁਧਿਆਣਾ ਜੇਲ੍ਹ ਵਿੱਚ 10 ਸਾਲ ਦੀ ਸਜ਼ਾ ਕੱਟ ਰਹੀ ਹੈ ਅਤੇ ਉਸਦੇ ਪੁੱਤਰ ਵਿਜੇ ਕੁਮਾਰ ਵਿਰੁੱਧ ਵੀ ਨਸ਼ਾ ਤਸ਼ਕਰੀ ਦੇ 5 ਮਾਮਲੇ ਦਰਜ ਹਨ। ਐਸਪੀ ਪਰਮਿੰਦਰ ਸਿੰਘ ਹੀਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਰਕਾਰੀ ਜ਼ਮੀਨਾਂ ਤੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਬਾਰੇ ਪੁਲਿਸ ਅਤੇ ਪ੍ਰਸ਼ਾਸਨ ਨੂੰ ਸੂਚਿਤ ਕਰਨ। ਉਨ੍ਹਾਂ ਭਰੋਸਾ ਦਿੱਤਾ ਕਿ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।