ਪ੍ਰਕਾਸ਼ ਪੁਰਬ ਮੌਕੇ ਹੁਸ਼ਿਆਰਪੁਰ ਵਿੱਚ ਵਿਸ਼ਾਲ ਨਗਰ ਕੀਰਤਨ
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਮੌਕੇ ਹੁਸ਼ਿਆਰਪੁਰ ਵਿੱਚ ਵਿਸ਼ਾਲ ਨਗਰ ਕੀਰਤਨ
Publish Date: Sat, 31 Jan 2026 06:49 PM (IST)
Updated Date: Sun, 01 Feb 2026 04:11 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਪਰਬੰਧਕ ਕਮੇਟੀ, ਹੁਸ਼ਿਆਰਪੁਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਹਿਰ ਵਿੱਚ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਨਗਰ ਕੀਰਤਨ ਦੀ ਸ਼ੁਰੂਆਤ ਸ਼ਹੀਦ ਊਧਮ ਸਿੰਘ ਪਾਰਕ ਤੋਂ ਹੋਈ, ਜਿੱਥੇ ਕਮੇਟੀ ਦੇ ਵਰਕਰਾਂ ਨੇ ਕਮੇਟੀ ਦੇ ਪ੍ਰਧਾਨ ਜਗਦੀਸ਼ ਲਾਲ ਬਧਣ ਦੀ ਅਗਵਾਈ ਹੇਠ ਇਕੱਠ ਕੀਤਾ। ਇਸ ਮੌਕੇ ਉੱਘੀਆਂ ਸ਼ਖ਼ਸੀਅਤਾਂ ਵਿੱਚ ਠੇਕੇਦਾਰ ਭਗਵਾਨ ਦਾਸ, ਡਾ. ਹਰਦੀਪ ਸਿੰਘ ਭਟੋਆ (ਐਡਵੋਕੇਟ), ਓਮ ਲਾਲ, ਬਲਵਿੰਦਰ ਸਿੰਘ ਕਾਜਲਾ, ਸਰਬਜੀਤ ਵਿਰਦੀ, ਕਮਲਜੀਤ ਐਡਵੋਕੇਟ, ਇੰਜੀਨੀਅਰ ਹਰਦੀਪ ਸਿੰਘ, ਬਲਵੀਰ ਸਿੰਘ, ਜਸਵਿੰਦਰ ਸਿੰਘ, ਲਾਲ ਚੰਦ ਭੱਟੀ, ਡਾ. ਅਜੇ ਮੱਲ, ਅਨੀਲ ਬਾਘਾ, ਗੁਰਦੀਪ ਕੁਮਾਰ, ਸੁਖ ਰਾਮ, ਜਗਦੀਪ ਸਿੰਘ, ਲੁਥਰਾ, ਕੈਪਟਨ ਗਿਆਨ ਚੰਦ, ਕੈਪਟਨ ਨਿਰਵੈਰ ਸਿੰਘ, ਮੋਹਨ ਲਾਲ ਭਟੋਆ, ਚੰਦਨ ਲੁਥਰਾ, ਮਦਨ ਲਾਲ ਬਾਧਨ, ਜੱਗੂ ਰਸੂਲਪੁਰ, ਪ੍ਰੇਮ ਨਾਥ, ਮਨੋਜ ਕੁਮਾਰ, ਸਰਬਜੀਤ ਸਿੰਘ ਬਾਮਸੈਫ, ਕਸ਼ਮੀਰ ਲਧੜ, ਲਖਵੀਰ ਲਾਲ, ਸੋਹਣ ਲਾਲ, ਸੁਨੀਲ ਕੁਮਾਰ ਐਡਵੋਕੇਟ, ਹਰਭਨ ਸਿੰਘ ਚੀਫ਼ ਇੰਜੀਨੀਅਰ, ਵਰਿੰਦਰ ਸਰੋਆ ਹੈਪੀ, ਜਗਮੋਹਨ ਸਿੰਘ ਚੀਫ਼, ਰਾਮਜੀ ਦਾਸ (ਪ੍ਰਧਾਨ ਬੱਸੀ ਜਾਨਾ), ਦਲਜੀਤ ਰਾਏ (ਜ਼ਿਲ੍ਹਾ ਪ੍ਰਧਾਨ ਬੀਐਸਪੀ), ਚਰਨਜੀਤ ਭਾਲੇਠ ਇੰਜੀਨੀਅਰ ਸਮੇਤ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਰਹੀ। ਇਕੱਠ ਤੋਂ ਬਾਅਦ ਨਗਰ ਕੀਰਤਨ ਊਧਮ ਸਿੰਘ ਪਾਰਕ ਤੋਂ ਡਾ. ਬੀ.ਆਰ. ਅੰਬੇਡਕਰ ਚੌਂਕ, ਫਗਵਾੜਾ ਚੌਂਕ, ਗਵਰਨਮੈਂਟ ਕਾਲਜ ਚੌਂਕ, ਸੈਸ਼ਨ ਚੌਂਕ, ਘੰਟਾ ਘਰ ਤੋਂ ਹੁੰਦਾ ਹੋਇਆ ਮੁੜ ਫਗਵਾੜਾ ਚੌਂਕ ‘ਤੇ ਸਮਾਪਤ ਹੋਇਆ। ਨਗਰ ਕੀਰਤਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮਰਦ, ਔਰਤਾਂ ਅਤੇ ਬੱਚਿਆਂ ਨੇ ਸ਼ਰਧਾ ਨਾਲ ਭਾਗ ਲਿਆ। ਰਸਤੇ ਵਿੱਚ ਵੱਖ-ਵੱਖ ਥਾਵਾਂ ‘ਤੇ ਸੰਗਤ ਦੀ ਸੇਵਾ ਲਈ ਲੰਗਰ ਲਗਾਏ ਗਏ, ਜਿੱਥੇ ਫਲ ਅਤੇ ਹੋਰ ਪ੍ਰਸਾਦ ਸੰਗਤ ਨੂੰ ਭੇਟ ਕੀਤਾ ਗਿਆ। ਕਈ ਥਾਵਾਂ ‘ਤੇ ਨਗਰ ਕੀਰਤਨ ‘ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਇਸ ਮੌਕੇ ‘ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੇ ਵੀ ਹਾਜ਼ਰੀ ਭਰੀ, ਜਿਨ੍ਹਾਂ ਵਿੱਚ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ, ਮੇਅਰ ਸੁਰਿੰਦਰ ਕੁਮਾਰ, ਸੰਦੀਪ ਸੈਣੀ (ਚੇਅਰਮੈਨ ਬੈਕਫਿੰਕੋ), ਸਾਬਕਾ ਪੰਜਾਬ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਮੋਹਨ ਲਾਲ ਪਹਿਲਵਾਨ ਪ੍ਰਮੁੱਖ ਰਹੇ। ਸੰਬੋਧਨ ਦੌਰਾਨ ਕਮੇਟੀ ਦੇ ਪ੍ਰਧਾਨ ਜਗਦੀਸ਼ ਲਾਲ ਬਧਣ ਅਤੇ ਠੇਕੇਦਾਰ ਭਗਵਾਨ ਦਾਸ ਸਮੇਤ ਹੋਰ ਵਕਤਾਵਾਂ ਨੇ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ‘ਤੇ ਰੌਸ਼ਨੀ ਪਾਉਂਦੇ ਹੋਏ ਕਿਹਾ ਕਿ ਗੁਰੂ ਜੀ ਨੇ ਸਮਾਨਤਾ, ਭਾਈਚਾਰੇ, ਸੱਚਾਈ ਅਤੇ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਦਾ “ਸਭ ਬਰਾਬਰ” ਦਾ ਸੰਦੇਸ਼ ਅੱਜ ਵੀ ਸਮਾਜ ਲਈ ਪ੍ਰੇਰਣਾ ਦਾ ਸਰੋਤ ਹੈ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਮਾਰਗ ‘ਤੇ ਚੱਲਣ ਦੀ ਲੋੜ ਹੈ।