ਆਯੁਸਮਾਨ ਅਰੋਗਿਆ ਕੇਂਦਰ ਬਰੂਹੀ ਦੀ ਅਚਨਚੇਤ ਚੈਕਿੰਗ
ਆਯੁਸਮਾਨ ਅਰੋਗਿਆ ਕੇਂਦਰ ਬਰੂਹੀ ਅਚਨਚੇਤ ਚੈਕਿੰਗ
Publish Date: Thu, 08 Jan 2026 03:51 PM (IST)
Updated Date: Fri, 09 Jan 2026 04:00 AM (IST)
ਗੌਰਵ, ਪੰਜਾਬੀ ਜਾਗਰਣ, ਗੜਦੀਵਾਲਾ : ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ.ਬਲਵੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਸੁਦੇਸ਼ ਰਾਜਨ ਭੂੰਗਾ ਵੱਲੋਂ ਆਯੁਸਮਾਨ ਅਰੋਗਿਆ ਕੇਂਦਰ ਬਰੂਹੀ ਅਚਨਚੇਤ ਚੈਕਿੰਗ ਕੀਤੀ ਗਈ ਹੈ। ਇਸ ਮੌਕੇ ਆਯੂਸ਼ਮਾਨ ਅਰੋਗਿਆ ਕੇਂਦਰ ਦਾ ਸਮੂਹ ਸਟਾਫ਼ ਹਾਜ਼ਰ ਪਾਇਆ ਗਿਆ। ਇਸ ਮੌਕੇ ਉਹਨਾਂ ਨੇ ਲੋਕਾਂ ਤੱਕ ਪਹੁੰਚਦੀਆਂ ਸਿਹਤ ਸਹੂਲਤਾਂ ਬਾਰੇ ਅਤੇ ਕਲਿਨਿਕ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਹਾਸਲ ਕੀਤੀ। ਆਯੂਸ਼ਮਾਨ ਅਰੋਗਿਆ ਕੇਂਦਰ ਵਿੱਚ ਇਲਾਜ਼ ਕਰਵਾਉਣ ਆਏ ਮਰੀਜ਼ ਸੰਤੁਸ਼ਟੀ ਪਾਈ। ਸਮੂਹ ਸਟਾਫ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਆਯੂਸ਼ਮਾਨ ਅਰੋਗਿਆ ਕੇਂਦਰ ਵਿਖੇ ਆਉਂਦੇ ਹੋਏ ਮਰੀਜ਼ਾਂ ਨੂੰ ਕਿਸੇ ਪ੍ਰਕਾਰ ਦੀ ਔਕੜ ਨਾ ਆਉਣ ਦਿੱਤੀ ਜਾਵੇ ਅਤੇ ਉਪਲੱਬਧ ਦਵਾਈਆਂ ਮੁੱਹਈਆਂ ਕਰਵਾਈਆਂ ਜਾਣ। ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰਖਿਆ ਜਾਵੇ ਅਤੇ ਸਮੇਂ ਸਮੇਂ ਚੱਲ ਰਹੇ ਸਿਹਤ ਪ੍ਰੋਗਰਾਮਾਂ ਸਬੰਧੀ ਲੋਕਾਂ ਨੂੰ ਜਾਗਰੂਕਤ ਕੀਤਾ ਜਾਵੇ। ਇਸ ਮੌਕੇ ਚੀਫ ਫਾਰਮਾਸਿਸਟ ਬਲਵਿੰਦਰ ਸਿੰਘ, ਡਾ. ਗੁਰਸਰੀਨ, ਫਾਰਮਾਸਿਸਟ ਮੋਹਿਤ ਅਤੇ ਕਲਿਨਿਕ ਅਸਿਸਟੈਂਟ ਪ੍ਰੀਆ ਆਦਿ ਹਾਜ਼ਰ ਸਨ।