ਲੱਖਾਂ ਦਾ ਲਾਲਚ ਦੇ ਕੇ ਸਾਈਬਰ ਠੱਗਾਂ ਨੇ 15750 ਰੁਪਏ ਦੀ ਮਾਰੀ ਠੱਗੀ
ਲੱਖਾਂ ਰੁਪਏ ਦਾ ਲਾਲਚ ਦੇ ਕੇ ਸਾਈਬਰ ਠੱਗਾਂ ਨੇ 15750 ਰੁ. ਦੀ ਮਾਰੀ ਠੱਗੀ
Publish Date: Mon, 23 Feb 2026 04:46 PM (IST)
Updated Date: Tue, 24 Feb 2026 04:04 AM (IST)

ਮਹੇਸ਼ਵਰ ਕੁਮਾਰ ਛਾਬੜਾ, ਪੰਜਾਬੀ ਜਾਗਰਣ, ਨਸਰਾਲਾ : ਤੁਸੀਂ ਲੁੱਟ ਖੋਹ ਅਤੇ ਚੋਰੀ ਡਕੈਤੀ ਦਾ ਸ਼ਿਕਾਰ ਹੁੰਦੇ ਹੋਏ ਤਾਂ ਆਮ ਹੀ ਸੁਣਿਆ ਹੋਵੇਗਾ ਪ੍ਰੰਤੂ ਠੱਗਾਂ ਵੱਲੋਂ ਹੁਣ ਸਾਈਬਰ ਠੱਗੀ ਦੇ ਰੂਪ ਵਿੱਚ ਵੀ ਠੱਗੀਆਂ ਮਾਰਨੀਆਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ। ਅਜਿਹੀ ਹੀ ਇੱਕ ਠੱਗੀ ਦਾ ਸ਼ਿਕਾਰ ਹੋਏ ਥਾਣਾ ਮੇਹਟੀਆਣਾ ਅਧੀਨ ਪੈਂਦੇ ਪਿੰਡ ਹੁੱਕੜਾਂ ਦੇ ਵਸਨੀਕ ਬਲਵੀਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸਨੇ ਯੂ-ਟਿਊਬ ਤੇ ਇਕ ਇਸ਼ਤਿਹਾਰ ਦੇਖਿਆ। ਜਿਸ ਵਿੱਚ ਪੁਰਾਣੇ ਨੋਟਾਂ ਦੇ ਬਦਲੇ ਲੱਖਾਂ ਰੁਪਏ ਦੇਣ ਦੀ ਗੱਲ ਕਹੀ ਗਈ ਸੀ। ਬਲਵੀਰ ਸਿੰਘ ਨੇ ਇਸ਼ਤਿਹਾਰ ਵਿੱਚ ਦਿੱਤੇ ਵਟਸਐਪ ਨੰਬਰ ਤੇ ਸੰਪਰਕ ਕੀਤਾ ਅਤੇ ਉਸ ਨੇ ਕਿਹਾ ਕਿ ਮੇਰੇ ਪਾਸ ਵੀ ਪੁਰਾਣੇ ਕੁਝ ਨੋਟ ਪਏ ਹਨ। ਇਸ਼ਤਿਹਾਰਕਾਰ ਨੇ ਬਲਵੀਰ ਸਿੰਘ ਪਾਸੋਂ ਉਕਤ ਪੁਰਾਣੇ ਕੁਛ ਇੱਕ ਨੋਟਾਂ ਦੀ ਫੋਟੋ ਵੀ ਵਟਸਐਪ ਤੇ ਮੰਗਵਾ ਲਈ। ਜਿਨਾਂ ਦਾ ਮੁੱਲ ਉਹਨਾਂ ਵੱਲੋਂ 82 ਲੱਖ ਰੁਪਏ ਦੇ ਕਰੀਬ ਲਗਾਇਆ ਗਿਆ। ਕੁਝ ਕੁ ਪੁਰਾਣੇ ਨੋਟਾਂ ਦਾ ਲੱਖਾਂ ਰੁਪਏ ਮੁੱਲ ਸੁਣ ਕੇ ਬਲਵੀਰ ਸਿੰਘ ਲਾਲਚ ਵਿੱਚ ਆ ਗਿਆ। ਜਿਸ ਪਾਸੋਂ ਉਕਤ ਠੱਗਾਂ ਨੇ ਟੈਕਸ ਦੇ ਰੂਪ ਵਿੱਚ ਗੂਗਲ ਪੇ ਰਾਹੀਂ ਥੋੜੇ ਥੋੜੇ ਪੈਸੇ ਮੰਗਵਾਉਣੇ ਸ਼ੁਰੂ ਕਰ ਦਿੱਤੇ। ਬਲਵੀਰ ਸਿੰਘ ਨੇ ਇਹ ਸੋਚ ਕੇ ਕਿ ਉਹ ਜਲਦ ਹੀ ਲੱਖ ਪਤੀ ਬਣਨ ਵਾਲਾ ਹੈ, ਪੈਸੇ ਵਿਆਜ ਪਰ ਚੁੱਕ ਕੇ ਸਾਈਬਰ ਠੱਗਾਂ ਨੂੰ ਭੇਜ ਦਿੱਤੇ। ਜਦੋਂ ਉਕਤ ਠੱਗਾਂ ਵੱਲੋਂ ਉਸ ਪਾਸੋਂ ਹੋਰ ਪੈਸੇ ਗੂਗਲ ਪੇ ਰਾਹੀਂ ਭੇਜਣ ਲਈ ਕਿਹਾ ਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨਾਲ ਠੱਗੀ ਕੀਤੀ ਜਾ ਰਹੀ ਹੈ।