ਅਲਾਇੰਸ ਕਲੱਬ ਇੰਟਰਨੈਸ਼ਨਲ ਵੱਲੋਂ ‘ਕਲੀਨ ਯੂਅਰ ਸਿਟੀ’ ਮੁਹਿੰਮ ਦੀ ਸ਼ੁਰੂਆਤ, ਸਫ਼ਾਈ ਕਰਮਚਾਰੀਆਂ ਦਾ ਸਨਮਾਨ
ਅਲਾਇੰਸ ਕਲੱਬ ਇੰਟਰਨੈਸ਼ਨਲ ਵੱਲੋਂ ‘ਕਲੀਨ ਯੂਅਰ ਸਿਟੀ’ ਮੁਹਿੰਮ ਦੀ ਸ਼ੁਰੂਆਤ, ਸਫਾਈ ਕਰਮਚਾਰੀਆਂ ਦਾ ਸਨਮਾਨ
Publish Date: Thu, 11 Jun 2026 03:45 PM (IST)
Updated Date: Thu, 11 Jun 2026 03:47 PM (IST)

ਸੰਜੀਵ ਸੂਦ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਅਲਾਇੰਸ ਕਲੱਬ ਇੰਟਰਨੈਸ਼ਨਲ ਦੇ ਕੈਬਨਿਟ ਚੇਅਰਮੈਨ ਡਾ. ਐੱਮ. ਜਮੀਲ ਬਾਲੀ ਵੱਲੋਂ ਆਪਣੇ ਪੋਰਟਫੋਲਿਓ ‘ਕਲੀਨ ਯੂਅਰ ਸਿਟੀ’ ਦੀ ਸ਼ੁਰੂਆਤ ਮੌਕੇ ਸਥਾਨਕ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸਫਾਈ ਕਰਮਚਾਰੀਆਂ ਦਾ ਸਨਮਾਨ ਕਰਨ ਦੇ ਨਾਲ-ਨਾਲ ਸਰਕਲ ਭਾਰਤ ਲਈ ‘ਕਲੀਨ ਯੂਅਰ ਸਿਟੀ’ ਮੁਹਿੰਮ ਸਬੰਧੀ ਪਹਿਲਾ ਸਰਕੂਲਰ ਵੀ ਜਾਰੀ ਕੀਤਾ ਗਿਆ। ਸਮਾਗਮ ਵਿੱਚ ਇੰਟਰਨੈਸ਼ਨਲ ਵਾਈਸ ਪ੍ਰੈਜ਼ੀਡੈਂਟ-2 ਐਲੀ ਅਸ਼ੋਕ ਪੁਰੀ ਅਤੇ ਐੱਸਐੱਮਓ ਡਾ. ਨਵਜੋਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਇੰਟਰਨੈਸ਼ਨਲ ਐਡਵਾਈਜ਼ਰ ਐਲੀ ਐਡਵੋਕੇਟ ਐੱਸਪੀ ਰਾਣਾ, ਡਾ. ਨੇਹਾ ਪੌਲ ਅਤੇ ਮੈਟਰਨ ਸਕਿੰਦਰ ਕੌਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ। ਪ੍ਰੋਗਰਾਮ ਦੇ ਪ੍ਰਾਜੈਕਟ ਚੇਅਰਮੈਨ ਐਲੀ ਸੁਮੇਸ਼ ਕੁਮਾਰ ਅਤੇ ਐਲੀ ਮੁਹੰਮਦ ਸਲੀਮ ਸਨ। ਇਸ ਦੌਰਾਨ ਐਲੀ ਅਸ਼ੋਕ ਪੁਰੀ ਨੇ ਕਿਹਾ ਕਿ ਕਿਸੇ ਵੀ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਲਈ ਸਿਰਫ਼ ਇੱਕ ਦਿਨ ਦੀ ਸਫਾਈ ਮੁਹਿੰਮ ਕਾਫ਼ੀ ਨਹੀਂ ਹੁੰਦੀ। ਸਫ਼ਾਈ ਦੇ ਕੰਮ ਨਾਲ ਜੁੜੇ ਕਰਮਚਾਰੀਆਂ, ਵਲੰਟੀਅਰਾਂ ਅਤੇ ਆਮ ਨਾਗਰਿਕਾਂ ਨੂੰ ਸਨਮਾਨ ਅਤੇ ਪ੍ਰੋਤਸਾਹਨ ਦੇਣਾ ਵੀ ਉਤਨਾ ਹੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸੇ ਸੋਚ ਤਹਿਤ ਡਾ. ਐਮ. ਜਮੀਲ ਬਾਲੀ ਨੇ ‘‘ਕਲੀਨ ਯੂਅਰ ਸਿਟੀ’’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਮੌਕੇ ਸਿਵਲ ਹਸਪਤਾਲ ਦੇ ਸਫਾਈ ਕਰਮਚਾਰੀਆਂ ਰਜਿੰਦਰ ਕੁਮਾਰ, ਦੀਪਕ ਕੁਮਾਰ, ਗੁਰਵਿੰਦਰ, ਰੇਨੂੰ, ਜਤਿੰਦਰ, ਵਿਜੈ, ਬਲਵਿੰਦਰ, ਰਾਜਵੀਰ, ਰੇਖਾ, ਸਲੀਮ ਕੁਮਾਰ, ਜਸਵਿੰਦਰ ਕੌਰ, ਦਵਿੰਦਰ, ਅਕਸ਼, ਹਰਜਿੰਦਰ ਕੁਮਾਰ ਅਤੇ ਪੰਜਾਬ ਸਿੰਘ ਸਮੇਤ ਹੋਰਨਾਂ ਨੂੰ ਸਫਾਈ ਦੇ ਅੰਬੈਸਡਰ ਵਜੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਿਸਟ੍ਰਿਕਟ ਗਵਰਨਰ ਐਲੀ ਹਰਜੀਤ ਸਿੰਘ ਮਠਾਰੂ, ਐਲੀ ਅਸ਼ਵਨੀ ਕੁਮਾਰ ਦੱਤਾ, ਐਲੀ ਰਮੇਸ਼ ਕੁਮਾਰ ਅਤੇ ਐਲੀ ਸੁਮੇਸ਼ ਕੁਮਾਰ ਨੇ ਉਨ੍ਹਾਂ ਨੂੰ ਦੌਸ਼ਾਲੇ ਪਹਿਨਾ ਕੇ ਸਨਮਾਨਿਤ ਕੀਤਾ। ਡਾ. ਐੱਮ. ਜਮੀਲ ਬਾਲੀ, ਐਲੀ ਅਸ਼ੋਕ ਪੁਰੀ, ਡਾ. ਨਵਜੋਤ ਸਿੰਘ ਅਤੇ ਡਾ. ਨੇਹਾ ਪੌਲ ਵੱਲੋਂ ਸਾਰੇ ਸਫ਼ਾਈ ਕਰਮਚਾਰੀਆਂ ਨੂੰ ਗਿਫਟ ਪੈਕ ਵੀ ਭੇਟ ਕੀਤੇ ਗਏ। ਇਸ ਦੌਰਾਨ ਮੈਟਰਨ ਸਕਿੰਦਰ ਕੌਰ ਅਤੇ ਐੱਸਐੱਮਓ ਡਾ. ਨਵਜੋਤ ਸਿੰਘ ਨੂੰ ਵੀ ਅਲਾਇੰਸ ਕਲੱਬ ਇੰਟਰਨੈਸ਼ਨਲ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਨੂੰ ਸਫਲ ਬਣਾਉਣ ਵਿੱਚ ਐਲੀ ਸ਼ਰਨਜੀਤ ਕੌਰ, ਸਟਾਫ ਨਰਸ ਨੀਲਮ ਸੈਣੀ ਅਤੇ ਹਰਪ੍ਰੀਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ।