ਅਲਾਇੰਸ ਕਲੱਬ ਹੁਸ਼ਿਆਰਪੁਰ 'ਸਰਗਮ' ਨੇ ਕੀਤੀ ਪਲੇਠੀ ਮੀਟਿੰਗ
ਅਲਾਇੰਸ ਕਲੱਬ ਹੁਸ਼ਿਆਰਪੁਰ 'ਸਰਗਮ' ਦੀ ਪਹਿਲੀ ਮੀਟਿੰਗ ਸੰਪੰਨ; ਨਵੇਂ ਮੈਂਬਰਾਂ ਨੂੰ ਦਿੱਤੀਆਂ ਚਾਰਟਰਡ ਪਿੰਨਾਂ
Publish Date: Wed, 22 Apr 2026 06:54 PM (IST)
Updated Date: Wed, 22 Apr 2026 06:58 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਸ਼ਹਿਰ ਦੇ ਸੰਗੀਤ ਪ੍ਰੇਮੀਆਂ ਨੂੰ ਇਕੱਠਾ ਕਰਕੇ ਬਣਾਏ ਗਏ ਅਲਾਇੰਸ ਕਲੱਬ ਹੁਸ਼ਿਆਰਪੁਰ ਸਰਗਮ ਦੀ ਪਹਿਲੀ ਮੀਟਿੰਗ ਸਥਾਨਕ ਸ਼ਿਰਾਜ ਹੋਟਲ ਵਿਖੇ ਆਯੋਜਿਤ ਕੀਤੀ ਗਈ। ਇਸ ਮੌਕੇ ਰੰਗ ਕਰਮੀ ਐਲੀ. ਅਸ਼ੋਕ ਪੁਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮੀਟਿੰਗ ਦੌਰਾਨ ਅਲਾਇੰਸ ਕਲੱਬ ਦੇ ਨੌਰਥ ਮਲਟੀਪਲ ਐਡਵਾਈਜ਼ਰ ਐਲੀ. ਰਮੇਸ਼ ਕੁਮਾਰ ਨੇ ਨਵੇਂ ਮੈਂਬਰਾਂ ਨੂੰ ਇਨਡਕਟ ਕਰਨ ਉਪਰੰਤ ਕਲੱਬ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਹੁਸ਼ਿਆਰਪੁਰ ਸਰਗਮ ਦੇ ਐਲੀ. ਅਸ਼ਵਨੀ ਕੁਮਾਰ ਦੱਤਾ ਅਤੇ ਐਲੀ. ਸੁਰਿੰਦਰ ਪੌਲ ਦੀਵਾਨ ਨੇ ਵਿਸ਼ਵਾਸ ਦਿਵਾਇਆ ਕਿ ਸੰਗੀਤਕ ਰੁਝਾਨ ਵਾਲੇ ਦੋਸਤਾਂ ਨੂੰ ਨਾਲ ਜੋੜ ਕੇ ਕਲੱਬ ਦੀ ਕਾਰਗੁਜ਼ਾਰੀ ਸੁਚਾਰੂ ਢੰਗ ਨਾਲ ਚਲਾਈ ਜਾਵੇਗੀ। ਇਸ ਮੌਕੇ ਐਲੀ. ਅਸ਼ੋਕ ਪੁਰੀ ਨੇ ਅਲਾਇੰਸ ਕਲੱਬ ਇੰਟਰਨੈਸ਼ਨਲ ਤੇ ਨੌਰਥ ਮਲਟੀਪਲ ਦੇ ਉਦੇਸ਼ਾਂ ਅਨੁਸਾਰ ਸਥਾਨਕ ਪੱਧਰ ’ਤੇ ਸਮਾਜ ਸੇਵਾ ਦੇ ਮੁੱਦਿਆਂ ’ਤੇ ਧਿਆਨ ਕੇਂਦ੍ਰਿਤ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਮਲਟੀਪਲ ਐਡਵਾਈਜ਼ਰ ਐਲੀ. ਰਮੇਸ਼ ਕੁਮਾਰ ਵੱਲੋਂ ਐਲੀ. ਅਸ਼ਵਨੀ ਕੁਮਾਰ ਦੱਤਾ, ਐਲੀ. ਅਜੇ ਸਹਿਦੇਵ ਤੇ ਐਲੀ. ਸੁਰਿੰਦਰ ਪੌਲ ਦੀਵਾਨ ਨੂੰ ਚਾਰਟਰਡ ਪਿੰਨ ਲਗਾਏ ਗਏ, ਜਦਕਿ ਐਲੀ. ਅਸ਼ੋਕ ਪੁਰੀ ਵੱਲੋਂ ਉਨ੍ਹਾਂ ਨੂੰ ਅਲਾਇੰਸ ਸਿਰੋਪਾਓ ਤੇ ਚਾਰਟਰਡ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।