ਅੱਗ ਲੱਗਣ ਨਾਲ 4 ਏਕੜ ਕਣਕ ਸੜ ਕੇ ਹੋਈ ਸੁਆਹ
ਸ਼ੇਰਪੁਰ ਤੇ ਨੰਗਲ ਖਿਡਾਰੀਆਂ ’ਚ ਖੇਤਾਂ ਨੂੰ ਅੱਗ ਲੱਗਣ ਨਾਲ 4 ਏਕੜ ਕਣਕ ਸੜ ਕੇ ਹੋਈ ਸੁਆਹ
Publish Date: Wed, 22 Apr 2026 06:47 PM (IST)
Updated Date: Wed, 22 Apr 2026 06:49 PM (IST)
ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ : ਅੱਜ ਬਾਅਦ ਦੁਪਹਿਰ ਕਰੀਬ 2.30 ਵਜੇ ਕੰਢੀ ਕਨਾਲ ਨਹਿਰ ਨਾਲ ਲੱਗਦੇ ਪਿੰਡ ਸ਼ੇਰਪੁਰ ਤੇ ਨੰਗਲ ਖਿਡਾਰੀਆਂ ’ਚ ਪੈਦੇ ਕਰੀਬ 4 ਏਕੜ ਖੇਤਾਂ ’ਚ ਖੜ੍ਹੀ ਕਣਕ ਨੂੰ ਅੱਗ ਲੱਗਣ ਨਾਲ ਕਿਸਾਨਾਂ ਦਾ ਲੱਖਾ ਦਾ ਨੁਕਸਾਨ ਹੋ ਗਿਆ। ਪਿੰਡ ਸ਼ੇਰਪੁਰ ਦੇ ਸਰਪੰਚ ਕੁਲਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਅੱਗ ਲੱਗਣ ਨਾਲ ਰਣਜੀਤ ਸਿੰਘ ਪੁੱਤਰ ਅਵਤਾਰ ਵਾਸੀ ਸ਼ੇਰਪੁਰ ਦੀ 3 ਏਕੜ, ਬ੍ਰਹਜੋਤ ਸਿੰਘ ਪੁੱਤਰ ਦਾਨ ਸਿੰਘ ਵਾਸੀ ਲੰਗੇਰੀ ਦੀ ਇਕ ਖੇਤ ਖੜ੍ਹੀ ਕਣਕ ਤੇ 3 ਖੇਤ ਕਣਕ ਦੀ ਨਾੜ ਤੇ ਜਤਿੰਦਰ ਸਿੰਘ ਪੁੱਤਰ ਮਝੈਲ ਸਿੰਘ ਵਾਸੀ ਨੰਗਲ ਖਿਡਾਰੀਆਂ ਦੀ ਕੁਝ ਖੇਤ ਖੜ੍ਹੀ ਕਣਕ ਸੜ ਕੇ ਸੁਆਹ ਹੋ ਗਈ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਪਾਣੀ ਦੇ ਟੈਂਕਰ ਲਿਆ ਕੇ ਤੇ ਟ੍ਰੈਕਟਰ ਨਾਲ ਵਾਹੀ ਕਰਕੇ ਭਾਰੀ ਨੁਕਸਾਨ ਹੋਣ ਤੋਂ ਬਚਾਅ ਲਿਆ। ਉਨ੍ਹਾਂ ਦੱਸਿਆ ਫਾਇਰ ਬ੍ਰਿਗੇਡ ਦੀ ਗੱਡੀ ਨੇ ਵੀ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾ ਲਿਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀ ਲੱਗ ਸਕਿਆ।