ਮਧੂਮੀਤ ਕੌਰ ਵੱਲੋਂ ਸਪੈਸ਼ਲ ਸਕੂਲ ਨੂੰ 10 ਕੂਲਰ ਭੇਟ
ਮਧੂਮੀਤ ਕੌਰ ਵੱਲੋਂ ਆਸ਼ਾ ਕਿਰਨ ਸਪੈਸ਼ਲ ਸਕੂਲ ਨੂੰ 10 ਕੂਲਰ ਭੇਟ; ਸਮਾਜ ਸੇਵਾ ਦੀ ਮਿਸਾਲ ਪੈਦਾ ਕੀਤੀ
Publish Date: Wed, 22 Apr 2026 05:49 PM (IST)
Updated Date: Wed, 22 Apr 2026 05:52 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਜੇਐੱਸਐੱਸ ਆਸ਼ਾ ਕਿਰਨ ਸਪੈਸ਼ਲ ਸਕੂਲ ਵਿਚ ਆਸ਼ਾਦੀਪ ਵੈੱਲਫੇਅਰ ਸੋਸਾਇਟੀ ਦੇ ਜਨਰਲ ਸਕੱਤਰ ਕਰਨਲ ਗੁਰਮੀਤ ਸਿੰਘ ਦੀ ਪਤਨੀ ਮਧੂਮੀਤ ਕੌਰ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ 10 ਕੂਲਰ ਭੇਟ ਕੀਤੇ ਗਏ। ਇਸ ਉਪਰਾਲੇ ਨਾਲ ਗਰਮੀ ਦੇ ਮੌਸਮ ਦੌਰਾਨ ਬੱਚਿਆਂ ਨੂੰ ਰਾਹਤ ਮਿਲੇਗੀ ਤੇ ਉਨ੍ਹਾਂ ਦਾ ਪੜ੍ਹਾਈ ਵਾਲਾ ਮਾਹੌਲ ਹੋਰ ਸੁਖਦਾਇਕ ਬਣੇਗਾ। ਸਕੂਲ ਦੀ ਪ੍ਰਿੰਸੀਪਲ ਸ਼ੈਲੀ ਸ਼ਰਮਾ ਨੇ ਦੱਸਿਆ ਕਿ ਮਧੂਮੀਤ ਕੌਰ ਸਕੂਲ ਦੇ ਅਧਿਆਪਕ ਸਿਖਲਾਈ ਸੰਸਥਾਨ ਵਿਚ ਪ੍ਰੋਫੈਸਰ ਵਜੋਂ ਆਪਣੀਆਂ ਮੁਫ਼ਤ ਸੇਵਾਵਾਂ ਵੀ ਨਿਭਾ ਰਹੀ ਹੈ, ਜੋ ਸਮਾਜ ਸੇਵਾ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕ ਮੰਡਲ ਦੇ ਹੋਰ ਮੈਂਬਰਾਂ ਦੀਆਂ ਪਤਨੀਆਂ ਵੀ ਸਮੇਂ-ਸਮੇਂ ’ਤੇ ਆਪਣਾ ਯੋਗਦਾਨ ਪਾ ਰਹੀਆਂ ਹਨ ਤੇ ਇਹ ਸਮੂਹਿਕ ਯਤਨ ਸਮਾਜ ਲਈ ਪ੍ਰੇਰਣਾਦਾਇਕ ਉਦਾਹਰਨ ਹੈ। ਉਨ੍ਹਾਂ ਕਿਹਾ ਕਿ ਸਕੂਲ ਦਾ ਉਦੇਸ਼ ਸਮਾਜ ਦੀਆਂ ਹੋਰ ਮਹਿਲਾਵਾਂ ਨੂੰ ਵੀ ਪ੍ਰੇਰਿਤ ਕਰਨਾ ਹੈ ਤਾਂ ਜੋ ਉਹ ਵਿਸ਼ੇਸ਼ ਬੱਚਿਆਂ ਦੀ ਸਿੱਖਿਆ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਅੱਗੇ ਆ ਕੇ ਯੋਗਦਾਨ ਪਾਉਣ। ਇਸ ਮੌਕੇ ਕਰਨਲ ਗੁਰਮੀਤ ਸਿੰਘ, ਮਧੂਮੀਤ ਕੌਰ, ਰਾਮ ਆਸਰਾ ਤੇ ਵਾਈਸ ਪ੍ਰਿੰਸੀਪਲ ਇੰਦੂ ਬਾਲਾ ਮੌਜੂਦ ਸਨ।