ਖ਼ਾਲਸਾ ਕਾਲਜ ਵਿਖੇ 'ਭਾਰਤੀ ਗਿਆਨ ਪ੍ਰਣਾਲੀ' ’ਤੇ ਲੈਕਚਰ ਕਰਵਾਇਆ
ਖ਼ਾਲਸਾ ਕਾਲਜ ਵਿਖੇ 'ਭਾਰਤੀ ਗਿਆਨ ਪ੍ਰਣਾਲੀ' ਤਹਿਤ ਵਿਸ਼ੇਸ਼ ਲੈਕਚਰ
Publish Date: Wed, 22 Apr 2026 05:43 PM (IST)
Updated Date: Wed, 22 Apr 2026 05:46 PM (IST)
ਗੌਰਵ, ਪੰਜਾਬੀ ਜਾਗਰਣ ਗੜ੍ਹਦੀਵਾਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਕੱਤਰ ਸੁਖਮਿੰਦਰ ਸਿੰਘ ਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਸੰਗੀਤ ਵਿਭਾਗ ਵੱਲੋਂ ਭਾਰਤੀ ਗਿਆਨ ਪ੍ਰਣਾਲੀ ਤਹਿਤ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਸ ਲੈਕਚਰ ਵਿਚ ਸੰਗੀਤ ਵਿਭਾਗ ਦੇ ਮੁਖੀ ਗੁਰਪਿੰਦਰ ਸਿੰਘ ਨੇ ‘ਭਾਰਤੀ ਪਰੰਪਰਾਵਾਂ ਵਿਚ ਅਧਿਆਤਮਿਕਤਾ ਤੇ ਸੰਗੀਤ’ ਵਿਸ਼ੇ ਉੱਪਰ ਬੋਲਦਿਆਂ ਕਿਹਾ ਕਿ ਸੰਗੀਤ ਤੇ ਅਧਿਆਤਮਕਤਾ ਦਾ ਸਬੰਧ ਅਟੁੱਟ ਹੈ। ਵੈਦਿਕ ਸੰਸਕ੍ਰਿਤੀ ਅਧੀਨ ਬ੍ਰਹਮਣ ਗ੍ਰੰਥ, ਉਪਨਿਸ਼ਦ, ਪੌਰਾਣਿਕ ਕਾਲ, ਸਿੱਖਿਆ ਸ਼ਾਸ਼ਤਰ, ਮਹਾਂਕਾਵਿ, ਬੁੱਧ ਧਰਮ, ਜੈਨ ਧਰਮ, ਵੈਸ਼ਨਵ ਪ੍ਰੰਪਰਾ ਤੇ ਮੱਧਕਾਲ ਵਿਚ ਭਗਤੀ ਪਰੰਪਰਾ ਅਨੁਸਾਰ ਸਿੱਖ ਗੁਰੂ ਸਾਹਿਬਾਨ, ਸੂਫ਼ੀ, ਸੰਤ, ਭਗਤ ਆਦਿ ਦਾ ਜ਼ਿਕਰ ਕਰਦਿਆਂ ਕੁੱਝ ਸੰਗੀਤਕ ਗ੍ਰੰਥ ਜਿਵੇਂ ਨਾਟ ਸ਼ਾਸ਼ਤਰ, ਬ੍ਰਹਿਦੇਸ਼ੀ ਗ੍ਰੰਥ, ਸੰਗੀਤ ਮੁਰੰਮਤ, ਗੀਤ ਗੋਬਿੰਦ ਗ੍ਰੰਥ, ਸੰਗੀਤ ਰਤਨਾਕਰ ਗ੍ਰੰਥ, ਸੰਗੀਤ ਪਾਰਿਜਾਤ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਹਵਾਲੇ ਦੇ ਕੇ ਸੰਗੀਤ ਅਤੇ ਅਧਿਆਤਮਕਤਾ ਦੇ ਸੰਬੰਧਾਂ ਉੱਪਰ ਰੌਸ਼ਨੀ ਪਾਈ। ਪ੍ਰਿੰਸੀਪਲ ਨੇ ਕਿਹਾ ਕਿ ਅਜਿਹੇ ਲੈਕਚਰ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਦੇ ਹਨ।