ਚੇਤਨਾ ਰੈਲੀ ਦਾ ਮਕਸਦ ਦਲਿਤ ਵਰਗ ਨੂੰ ਜਾਗਰੂਕ ਕਰਨਾ : ਸੁਰਿੰਦਰ
ਚੇਤਨਾ ਰੈਲੀ ਦਾ ਮਕਸਦ ਦਲਿਤ ਵਰਗ ਦੇ ਹੱਕਾਂ ਪ੍ਰਤੀ ਜਾਗਰੂਕ ਕਰਨਾ : ਸੁਰਿੰਦਰ ਜਾਜਾ
Publish Date: Wed, 22 Apr 2026 04:59 PM (IST)
Updated Date: Wed, 22 Apr 2026 05:04 PM (IST)

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ ਟਾਂਡਾ ਉੜਮੁੜ : ਡਾ ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਤੇ ਦਲਿਤ ਵਰਗ ਨੂੰ ਉਨ੍ਹਾਂ ਦੇ ਬਣਦੇ ਹੱਕ ਦਿਵਾਉਣ ਲਈ ਵਾਲਮੀਕਿ ਧਰਮ ਸਮਾਜ ਦੇ ਰਾਸ਼ਟਰੀ ਸੰਚਾਲਕ ਸੁਰਿੰਦਰ ਜਾਜਾ ਦੀ ਅਗਵਾਈ ਵਿਚ ਇਕ ਵਿਸ਼ਾਲ ਚੇਤਨਾ ਰੈਲੀ ਕੱਢੀ ਗਈ। ਇਸ ਵਿਸ਼ਾਲ ਚੇਤਨਾ ਰੈਲੀ ਵਿਚ ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਸੋਮ ਪ੍ਰਕਾਸ਼, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਲਖਵਿੰਦਰ ਸਿੰਘ ਲੱਖੀ, ਸਨਾਤਨ ਧਰਮ ਸਭਾ ਉੜਮੁੜ ਦੇ ਪ੍ਰਧਾਨ ਦੀਪਕ ਬਹਿਲ, ਸਮਾਜ ਸੇਵੀ ਸਤਪਾਲ ਸਿੰਘ ਮੁਲਤਾਨੀ, ਸ਼ਿਵ ਸੈਨਾ ਹਿੰਦੁਸਤਾਨ ਦੇ ਪੰਜਾਬ ਪ੍ਰਧਾਨ ਰਾਹੁਲ ਖੰਨਾ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਐੱਸਸੀ ਵਿੰਗ ਹੁਸ਼ਿਆਰਪੁਰ ਦੇ ਪ੍ਰਧਾਨ ਸਰਬਜੀਤ ਸਿੰਘ ਮੋਮੀ, ਯੁਵਾ ਨੇਤਾ ਰਾਜੂ ਖੋਸਲਾ, ਸ਼ਿਵ ਸੈਨਾ ਪੰਜਾਬ ਉੱਤਰ ਭਾਰਤ ਪ੍ਰਧਾਨ ਮਿੱਕੀ ਪੰਡਿਤ, ਗੁੱਡੂ ਮਰਵਾਹਾ, ਬਸਪਾ ਆਗੂ ਸੁਰਜੀਤ ਲਾਲ ਪਾਲ, ਵੀਨੂੰ ਪੰਡਿਤ, ਰਾਜ ਅਹੀਆਪੁਰ, ਰਾਜਨ ਮਲਹੋਤਰਾ, ਸੰਜੀਵ ਸਿਆਲ, ਅਮਨਦੀਪ ਰੂਬਲ, ਸੁਨੀਲ ਜਾਜਾ, ਵਿਜੇ ਮੱਟੂ, ਬੋਬੀ ਰਾਜਪੁਰ, ਸੁਰਜੀਤ ਰਾਜਾ, ਮੋਹਿਤ ਧੀਰ, ਪਰਮਜੀਤ ਬਾਬੂ, ਬਲਵੀਰ ਸਿੰਘ ਸੋਢੀ, ਰਮਨ ਸਾਬੀ ਅਤੇ ਰਾਜ ਕੁਮਾਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਿਆਸੀ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਸ਼ਾਮਲ ਹੋਏ। ਇਸ ਮੌਕੇ ਸੁਰਿੰਦਰ ਜਾਜਾ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੇ ਰਚਾਇਤਾ ਤੇ ਦਲਿਤ ਵਰਗਾਂ ਦੇ ਮਸੀਹਾ ਡਾ. ਭੀਮ ਰਾਓ ਅੰਬੇਡਕਰ ਨੇ ਪਿਛੜੀਆਂ ਜਾਤੀਆਂ ਤੇ ਦਲਿਤ ਭਾਈਚਾਰੇ ਦੇ ਅਧਿਕਾਰਾਂ ਤੇ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਆਪਣਾ ਸਾਰਾ ਜੀਵਨ ਦੇਸ਼ ਕੌਮ ਦੀ ਸੇਵਾ ਨੂੰ ਸਮਰਪਿਤ ਕਰ ਦਿੱਤਾ ਸੀ। ਇਸ ਵਿਸ਼ਾਲ ਚੇਤਨਾ ਰੈਲੀ ਦਾ ਅਸਲ ਮਕਸਦ ਦਲਿਤ ਵਰਗ ਤੇ ਪਿਛੜੀਆਂ ਜਾਤੀਆਂ ਦੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗ੍ਰਿਤ ਕਰਨਾ ਹੈ ਤਾਂ ਜੋ ਉਹ ਆਪਣੇ ਅਧਿਕਾਰਾਂ ਦੀ ਖੁਦ ਰਾਖੀ ਕਰ ਸਕਣ। ਇਹ ਵਿਸ਼ਾਲ ਚੇਤਨਾ ਰੈਲੀ ਸ਼ਿਮਲਾ ਪਹਾੜੀ ਤੋਂ ਚੱਲ ਕੇ ਉੜਮੁੜ ਬਾਜ਼ਾਰ, ਬਾਬਾ ਬੂਟਾ ਭਗਤ ਚੌਂਕ, ਥਾਣਾ ਚੌਕ, ਰੇਲਵੇ ਚੌਂਕ, ਸ਼ਹੀਦ ਭਗਤ ਸਿੰਘ ਚੌਂਕ ਤੇ ਸਰਕਾਰੀ ਹਸਪਤਾਲ ਚੌਂਕ ਤੋਂ ਹੁੰਦੀ ਹੋਈ ਮੁੜ ਸ਼ਿਮਲਾ ਪਹਾੜੀ ਪਹੁੰਚ ਕੇ ਸੰਪੰਨ ਹੋਈ। ਇਸ ਮੌਕੇ ਭਾਵਾਧਸ ਦੇ ਸਮੂਹ ਮੈਂਬਰਾਂ ਨੇ ਇਲਾਕਾ ਨਿਵਾਸੀਆਂ ਨੂੰ ਡਾ. ਅੰਬੇਡਕਰ ਦੇ ਪਵਿੱਤਰ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ।