ਭੁੰਗ ਦੀ ਭਰੀ ਟਰਾਲੀ ਨੂੰ ਅੱਗ, ਚਾਲਕ ਝੁਲਸਿਆ
ਭੁੰਗ ਦੀ ਭਰੀ ਟਰਾਲੀ ਨੂੰ ਪਈ ਅੱਗ, ਟਰੈਕਟਰ ਚਾਲਕ ਝੁਲਸਿਆ
Publish Date: Wed, 22 Apr 2026 04:35 PM (IST)
Updated Date: Wed, 22 Apr 2026 04:37 PM (IST)
ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ ਗੜ੍ਹਸ਼ੰਕਰ : ਗੜ੍ਹਸ਼ੰਕਰ ਸ਼ਹਿਰ ਵਿਚ ਬੁੱਧਵਾਰ ਸਵੇਰੇ ਕਰੀਬ 10 ਵਜੇ ਭੁੰਗ ਦੀ ਭਰੀ ਟਰਾਲੀ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਟਰੈਕਟਰ ਚਾਲਕ ਬੁਰੀ ਤਰ੍ਹਾਂ ਝੁਲਸ ਗਿਆ। ਜਾਣਕਾਰੀ ਅਨੁਸਾਰ ਪ੍ਰਦੀਪ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਮਖਸੂਸਪੁਰ ਜ਼ਿਲ੍ਹਾ ਹੁਸ਼ਿਆਰਪੁਰ ਆਪਣੇ ਟਰੈਕਟਰ ਟਰਾਲੀ ਤੇ ਭੁੰਗ ਲੱਦ ਕੇ ਬਿਸਤ ਦੁਆਬ ਨਹਿਰ ਵਾਲੇ ਪਾਸਿਓਂ ਹਿਮਾਚਲ ਪ੍ਰਦੇਸ਼ ਵੱਲ ਜਾ ਰਿਹਾ ਸੀ। ਜਦ ਉਹ ਬੰਗਾ ਰੋਡ ਤੋਂ ਨਵਾਂਸ਼ਹਿਰ ਰੋਡ ਵੱਲ ਮੁੜਿਆ ਤਾਂ ਰਿਹਾਇਸ਼ੀ ਇਲਾਕੇ ਵਿਚ ਭੁੰਗ ਨੂੰ ਅਚਾਨਕ ਅੱਗ ਲੱਗ ਗਈ। ਭੁੰਗ ਦੇ ਉੱਤੇ ਬੈਠੇ ਵਿਅਕਤੀ ਸੁਖਬੀਰ ਵੀਰ ਸਿੰਘ ਨੇ ਛਲਾਂਗ ਮਾਰ ਦਿੱਤੀ ਤੇ ਰੌਲਾ ਪਾਉਣ ਲੱਗਾ। ਇਸ ਦੌਰਾਨ ਟਰੈਕਟਰ ਚਾਲਕ ਨੇ ਰਿਹਾਇਸ਼ੀ ਇਲਾਕੇ ਤੋਂ ਟਰਾਲੀ ਬਾਹਰ ਕੱਢਣੀ ਚਾਹੀ ਪਰ ਐੱਸਡੀ ਪਬਲਿਕ ਸਕੂਲ ਦੇ ਨੇੜੇ ਜਾ ਕੇ ਉਹ ਖੁਦ ਝੁਲਸ ਗਿਆ, ਜਿਸ ਨੂੰ ਰਾਹਗੀਰਾਂ ਨੇ ਟਰੈਕਟਰ ਤੋਂ ਉਤਾਰਿਆ ਤੇ ਸਰਕਾਰੀ ਹਸਪਤਾਲ ਪਹੁੰਚਾਇਆ। ਇਸ ਹਾਦਸੇ ਵਿਚ ਸੁਖਬੀਰ ਸਿੰਘ ਵੀ ਮਾਮੂਲੀ ਜ਼ਖ਼ਮੀ ਹੋ ਗਿਆ। ਸਕੂਲ ਦੇ ਬਿਲਕੁਲ ਨਾਲ ਵਾਪਰੇ ਇਸ ਹਾਦਸੇ ਕਾਰਨ ਸਕੂਲੀ ਵਿਦਿਆਰਥੀਆਂ ਵਿਚ ਵੀ ਦਹਿਸ਼ਤ ਦਾ ਮਾਹੌਲ ਬਣ ਗਿਆ। ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਵਿਖੇ ਦਾਖਲ ਕਰਵਾਇਆ ਗਿਆ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਆ ਕੇ ਅੱਗ ਤੇ ਕਾਬੂ ਪਾਇਆ।