ਓਕਡੇਲ ਸਕੂਲ ਦੇ ਅਨੰਤਪ੍ਰੀਤ ਸਿੰਘ ਨੇ ਹਾਸਲ ਕੀਤੇ 94.8 ਪ੍ਰਤੀਸ਼ਤ ਅੰਕ
ਸੀ.ਬੀ.ਐਸ.ਈ. ਦੱਸਵੀਂ: ਓਕਡੇਲ ਸਕੂਲ ਦੇ ਅਨੰਤਪ੍ਰੀਤ ਸਿੰਘ ਨੇ ਹਾਸਿਲ ਕੀਤੇ 94.8 ਪ੍ਰਤੀਸ਼ਤ ਅੰਕ
Publish Date: Thu, 16 Apr 2026 06:36 PM (IST)
Updated Date: Fri, 17 Apr 2026 04:16 AM (IST)
ਐਚ ਐਸ ਪੀ 21, 22, 23, 24, 25, 26: ਓਕਡੇਲ ਸਕੂਲ 10ਵੀਂ ਦੀ ਪ੍ਰੀਖਿਆਂ ਵਿੱਚ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਬੱਚੇ•। ਹੈਪੀ, ਪੰਜਾਬੀ ਜਾਗਰਣ, ਬੁੱਲ੍ਹੋਵਾਲ: ਸੀਬੀਐਸਈ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਓਕਡੇਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਅਨੰਤਪ੍ਰੀਤ ਸਿੰਘ ਨੇ 94.8 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਯਾਸਮੀਨ ਸੈਣੀ ਨੇ ਦੱਸਿਆ ਕਿ ਨੂਰਾਨੀ 92.8 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੂਜੇ ਸਥਾਨ ’ਤੇ, ਰਣਵੀਰ ਭੱਲਾ ਅਤੇ ਗਗਨਪ੍ਰੀਤ ਕੌਰ 90.6 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜੇ ਸਥਾਨ ਤੇ ਅਤੇ ਇਸ਼ਿਤਾ ਤੇ ਮਨਵੀਰ ਕੌਰ ਬੈਂਸ 90 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਚੌਥੇ ਸਥਾਨ ਤੇ ਰਹੇ। ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਬਾਕੀ ਵਿਦਿਆਰਥੀਆਂ ਨੇ ਵੀ ਇਹ ਪ੍ਰੀਖਿਆ ਸ਼ਾਨਦਾਰ ਅੰਕਾਂ ਨਾਲ ਪਾਸ ਕੀਤੀ। ਸਕੂਲ ਦੀ ਮੁੱਖ ਸੰਚਾਲਿਕਾ ਹਰਿੰਦਰ ਸੈਣੀ, ਡਾਇਰੈਕਟਰ ਐਡਵੋਕੇਟ ਰਾਜੀਵਇੰਦਰ ਮੋਹਣ ਸੈਣੀ, ਮੈਨੇਜਰ ਇੰਜੀਨੀਅਰ ਰਾਹੁਲ ਸੈਣੀ ਨੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸੀ.ਬੀ.ਐਸ.ਈ ਪ੍ਰੀਖਿਆ ਵਿੱਚ ਸਕੂਲ ਵਿੱਚ ਲੀਡ ਪ੍ਰਾਪਤ ਕਰਕੇ ਸੰਸਥਾ ਤੇ ਆਪਣੇ ਪਰਿਵਾਰ ਦਾ ਮਾਣ ਵਧਾਇਆ ਹੈ।