ਚੋਰਾਂ ਨੇ ਸੁਨਿਆਰੇ ਦੀ ਦੁਕਾਨ ਤੋਂ ਉਡਾਏ ਗਹਿਣੇ
ਚੋਰਾਂ ਨੇ ਸੁਨਿਆਰੇ ਦੀ ਦੁਕਾਨ ਤੋਂ ਉਡਾਏ ਸੋਨੇ ਦੇ ਗਹਿਣੇ
Publish Date: Thu, 16 Apr 2026 06:26 PM (IST)
Updated Date: Fri, 17 Apr 2026 04:15 AM (IST)
ਐਚ ਐਸ ਪੀ 74 : ਚੋਰਾਂ ਵਲੋਂ ਕੱਟੀ ਹੋਈ ਤਿਜੋਰੀ ਵਿਖਾਉਂਦੇ ਹੋਏ ਦੁਕਾਨਦਾਰ ਵਿਜੇ ਕੁਮਾਰ। ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਬੀਤੀ ਰਾਤ ਚੋਰਾਂ ਨੇ ਅੱਡਾ ਸਰਾਂ ਤੋਂ ਕੰਧਾਲਾ ਜੱਟਾ ਰੋਡ ਤੇ ਸੁਨਿਆਰੇ ਦੀ ਦੁਕਾਨ ਵਿਜੇ ਜਵੈਲਰਜ਼ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੁਕਾਨ ਚੋਂ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰਕੇ ਲੈ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਵਿਜੇ ਕੁਮਾਰ ਪੁੱਤਰ ਦਰਸ਼ਨ ਲਾਲ ਵਾਸੀ ਟਾਂਡਾ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਆਪਣੇ ਘਰ ਚਲੇ ਗਏ ਕਿ ਦੇਰ ਰਾਤ ਚੋਰਾਂ ਨੇ ਪਹਿਲਾਂ ਗਰਿੱਲ ਅਤੇ ਫਿਰ ਗੇਟ ਤੋੜ ਕੇ ਦੁਕਾਨ ਵਿੱਚ ਦਾਖਲ ਹੋਏ ਅਤੇ ਫਿਰ ਗੈਸ ਕਟਰ ਨਾਲ ਤਿਜੋਰੀ ਕੱਟਕੇ ਅੰਦਰ ਪਏ 50 ਗ੍ਰਾਮ ਸੋਨੇ ਦੇ ਗਹਿਣੇ ਤੇ ਸਾਢੇ ਚਾਰ ਕਿਲੋ ਚਾਂਦੀ ਚੋਰੀ ਕਰ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਵੀਰਵਾਰ ਸਵੇਰੇ ਉੰਨਾਂ ਨੂੰ ਚੋਰੀ ਦਾ ਪਤਾ ਲੱਗਣ ਤੇ ਉਨ੍ਹਾਂ ਦੁਕਾਨ ਤੇ ਪਹੁੰਚ ਮੌਕਾ ਵੇਖ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਟਾਂਡਾ ਪੁਲਿਸ ਨੇ ਮੌਕੇ ’ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ।