ਐੱਸਬੀਐੱਸ ਮਾਡਲ ਹਾਈ ਸਕੂਲ ਸਦਰਪੁਰ ਦਾ ਨਤੀਜਾ ਰਿਹਾ ਸ਼ਾਨਦਾਰ
ਐਸ ਬੀ ਐਸ ਮਾਡਲ ਹਾਈ ਸਕੂਲ ਸਦਰਪੁਰ ਦਾ ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Thu, 16 Apr 2026 05:30 PM (IST)
Updated Date: Fri, 17 Apr 2026 04:09 AM (IST)
ਐਚ ਐਸ ਪੀ 61: ਮੈਨੇਜਿੰਗ ਡਾਇਰੈਕਟਰ ਸੁਰਿੰਦਰ ਕੌਰ ਬੈਂਸ ਨਾਲ ਖੁਸ਼ੀ ਮਨਾਉਂਦੇ ਹੋਏ ਦਸਵੀਂ ਜਮਾਤ ਦੇ ਵਿਦਿਆਰਥੀ। ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜਸ਼ੰਕਰ : ਐੱਸਬੀਐੱਸ ਮਾਡਲ ਹਾਈ ਸਕੂਲ ਸਦਰਪੁਰ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਿੰਸੀਪਲ ਜਸਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਸਵੀਂ ਜਮਾਤ ਵਿੱਚ ਅਰਸ਼ਪ੍ਰੀਤ ਕੌਰ ਨੇ 97.2%, ਦਿਲਪ੍ਰੀਤ ਰਾਏ 96.4% ਤੇ ਦੀਯਾ ਚੌਧਰੀ ਨੇ 95.4 % ਅੰਕਾਂ ਨਾਲ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਦਸਵੀਂ ਜਮਾਤ ਦੇ ਸਭ ਤੋਂ ਜਿਆਦਾ ਅੰਕ ਗਣਿਤ 98, ਅੰਗਰੇਜੀ 97, ਸਾਇੰਸ 98, ਸਮਾਜਿਕ ਸਿੱਖਿਆ 99, ਆਈ.ਟੀ 99 ਅਤੇ ਪੰਜਾਬੀ 100 ਰਹੇ। 14 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਹਾਸਲ ਕੀਤੇ। ਵਧੀਆ ਨਤੀਜੇ ਲਈ ਸਕੂਲ ਪ੍ਰਿੰਸੀਪਲ ਨੇ ਸਮੂਹ ਸਟਾਫ ਮੈਂਬਰਾਂ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ। ਮੈਨੇਜਿੰਗ ਡਾਇਰੈਕਟਰ ਸੁਰਿੰਦਰ ਕੌਰ ਬੈਂਸ ਨੇ ਸਟਾਫ਼ ਅਤੇ ਬੱਚਿਆਂ ਦੀ ਸਖਤ ਮਿਹਨਤ ਸਦਕਾ ਪ੍ਰਾਪਤ ਹੋਏ ਨਤੀਜਿਆਂ ਲਈ ਵਧਾਈ ਦਿੰਦਿਆਂ ਭਵਿੱਖ ਲਈ ਸਖਤ ਮਿਹਨਤ ਨਾਲ ਉਚ ਮੁਕਾਮ ਹਾਸਲ ਕਰਨ ਲਈ ਪ੍ਰੇਰਿਤ ਕੀਤਾ।