ਦੇਸ਼ ਦੀ ਸਿਆਸਤ ’ਚ ਔਰਤਾਂ ਦੇ ਸੁਨਹਿਰੀ ਯੁੱਗ ਦੀ ਸ਼ੁਰੂਆਤ : ਮੀਨੂੰ ਸੇਠੀ
ਨਾਰੀ ਸ਼ਕਤੀ ਵੰਦਨ ਅਧਿਨਿਯਮ: ਦੇਸ਼ ਦੀ ਸਿਆਸਤ ਵਿੱਚ ਔਰਤਾਂ ਦੇ ਸੁਨਹਿਰੀ ਯੁੱਗ ਦੀ ਸ਼ੁਰੂਆਤ - ਮੀਨੂੰ ਸੇਠੀ
Publish Date: Thu, 16 Apr 2026 05:27 PM (IST)
Updated Date: Fri, 17 Apr 2026 04:09 AM (IST)

ਐਚ ਐਸ ਪੀ 1 : ਭਾਜਪਾ ਵੱਲੋਂ ਨਾਰੀ ਸ਼ਕਤੀ ਵੰਦਨ ਅਧਿਨਿਯਮ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਸੰਬੋਧਨ ਕਰਦੀ ਮੀਨੂ ਸੇਠੀ। ਸੰਜੀਵ ਸੂਦ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਮਹਿਲਾਵਾਂ ਦੀ ਰਾਜਨੀਤਿਕ ਭਾਗੀਦਾਰੀ ਵਧਾਉਣ ਲਈ ਲਿਆਂਦੇ ਗਏ ਨਾਰੀ ਸ਼ਕਤੀ ਵੰਦਨ ਅਧਿਨਿਯਮ ਨੂੰ ਲੈ ਕੇ ਅੱਜ ਜ਼ਿਲ੍ਹਾ ਭਾਰਤੀ ਜਨਤਾ ਪਾਰਟੀ (ਭਾਜਪਾ) ਦਫ਼ਤਰ ਹੁਸ਼ਿਆਰਪੁਰ ਵਿਖੇ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ। ਇਹ ਪ੍ਰੈਸ ਕਾਨਫਰੰਸ ਜ਼ਿਲ੍ਹਾ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਸੰਤੋਸ਼ ਵਸ਼ਿਸ਼ਟ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਮੁੱਖ ਤੌਰ ਤੇ ਸੂਬਾ ਸਕੱਤਰ ਮੀਨੂੰ ਸੇਠੀ ਨੇ ਸ਼ਿਰਕਤ ਕੀਤੀ। ਇਸ ਮੌਕੇ ਸੂਬਾ ਸਕੱਤਰ ਮੀਨੂ ਸੇਠੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਾਰੀ ਸ਼ਕਤੀ ਵੰਦਨ ਐਕਟ ਦਾ ਲਾਗੂ ਹੋਣਾ ਦੇਸ਼ ਦੀਆਂ ਮਹਿਲਾਵਾਂ ਲਈ ਇਤਿਹਾਸਕ ਕਦਮ ਹੈ। ਉਨ੍ਹਾਂ ਕਿਹਾ ਕਿ ਇਹ ਐਕਟ ਦੇਸ਼ ਦੀ ਅੱਧੀ ਆਬਾਦੀ ਨੂੰ ਰਾਜਨੀਤਿਕ ਤੌਰ ’ਤੇ ਸਸ਼ਕਤ ਕਰਨ ਵੱਲ ਇੱਕ ਮਹੱਤਵਪੂਰਨ ਪੜਾਅ ਹੈ ਅਤੇ ਇਸ ਨਾਲ ਮਹਿਲਾਵਾਂ ਦੀ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਭਾਗੀਦਾਰੀ ਵਧੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਮਹਿਲਾਵਾਂ ਨੂੰ ਬਰਾਬਰ ਅਧਿਕਾਰ ਅਤੇ ਸਤਿਕਾਰ ਦੇਣ ਦਾ ਵਾਅਦਾ ਹੁਣ ਹਕੀਕਤ ਬਣ ਰਿਹਾ ਹੈ। ਇਹ ਐਕਟ ਮਹਿਲਾ ਸਸ਼ਕਤੀਕਰਨ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ ਅਤੇ ਦੇਸ਼ ਦੀ ਰਾਜਨੀਤੀ ਵਿੱਚ ਮਹਿਲਾਵਾਂ ਨੂੰ ਮਜ਼ਬੂਤ ਸਥਾਨ ਦੇਵੇਗਾ। ਮੀਨੂ ਸੇਠੀ ਨੇ ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਸਾਲਾਂ ਤੱਕ ਸੱਤਾ ਵਿੱਚ ਰਹਿਣ ਦੇ ਬਾਵਜੂਦ ਮਹਿਲਾਵਾਂ ਨੂੰ ਸਿਰਫ਼ ਵਾਅਦੇ ਹੀ ਕਰਦੇ ਰਹੇ ਪਰ ਅਸਲ ਹਿੱਸੇਦਾਰੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਭਾਜਪਾ ਨੇ ਸੰਗਠਨ ਤੋਂ ਲੈ ਕੇ ਸਰਕਾਰ ਤੱਕ ਮਹਿਲਾਵਾਂ ਨੂੰ ਲੀਡਰਸ਼ਿਪ ਦੇ ਮੌਕੇ ਦਿੱਤੇ ਹਨ ਅਤੇ ਉਨ੍ਹਾਂ ਨੂੰ ਬਰਾਬਰੀ ਦਾ ਦਰਜਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ “ਜੋ ਕਿਹਾ, ਉਹ ਕੀਤਾ” ਨੀਤੀ ਤਹਿਤ ਉੱਜਵਲਾ ਯੋਜਨਾ, ਬੇਟੀ ਬਚਾਓ ਬੇਟੀ ਪੜ੍ਹਾਓ ਅਤੇ ਜਣੇਪਾ ਲਾਭ ਯੋਜਨਾਵਾਂ ਵਰਗੇ ਫੈਸਲੇ ਪਹਿਲਾਂ ਹੀ ਲਾਗੂ ਕੀਤੇ ਗਏ ਹਨ ਅਤੇ ਹੁਣ ਨਾਰੀ ਸ਼ਕਤੀ ਵੰਦਨ ਐਕਟ ਵੀ ਇਸ ਲੜੀ ਦਾ ਹਿੱਸਾ ਹੈ। ਇਸ ਮੌਕੇ ਸਾਬਕਾ ਕੌਂਸਲਰ ਨਰਿੰਦਰ ਕੌਰ, ਤ੍ਰਿਸ਼ਲਾ ਸ਼ਰਮਾ, ਬਿੰਦੂ ਸੂਦ, ਰਜਨੀ ਸੈਣੀ, ਮੀਨਾ ਸੂਦ, ਗੁਰਮਿੰਦਰ ਕੌਰ ਸੈਣੀ, ਹੇਮਲਤਾ ਵਿੱਗ, ਜੋਤੀ, ਅਗਰਿਮਾ ਸੇਠੀ, ਜਸਵਿੰਦਰ ਕੌਰ ਅਤੇ ਮੋਨਿਕਾ ਆਦਿ ਹਾਜ਼ਰ ਸਨ।