- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਮ.ਆਰ. ਇੰਟਰਨੈਸ਼ਨਲ ਸਕੂਲ ਪਨਾਮ ਦੇ ਵਿਦਿਆਰਥੀਆਂ ਨੇ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਲਹਿਰਾਇਆ ਕਾਮਯਾਬੀ ਦਾ ਝੰਡਾ

ਐਚ ਐਸ ਪੀ 68, 69 : ਸਕੂਲ ਦੇ ਹੋਣਹਾਰ ਵਿਦਿਆਰਥੀ।
ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ
ਗੜਸ਼ੰਕਰ : ਐੱਮ.ਆਰ. ਇੰਟਰਨੈਸ਼ਨਲ ਸਕੂਲ, ਪਨਾਮ ਦਾ ਸੀ.ਬੀ.ਐੱਸ.ਈ. ਬੋਰਡ 2025-26 ਦੀ ਦਸਵੀਂ ਜਮਾਤ ਦਾ ਨਤੀਜਾ ਬੇਹੱਦ ਸ਼ਾਨਦਾਰ ਅਤੇ ਕਾਬਲ -ਏ-ਤਾਰੀਫ਼ ਰਿਹਾ। ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਆਪਣੀ ਸਖ਼ਤ ਮਿਹਨਤ, ਲਗਨ ਅਤੇ ਅਨੁਸ਼ਾਸਨ ਸਦਕਾ ਬੋਰਡ ਪ੍ਰੀਖਿਆ ਵਿੱਚ ਉੱਤਮ ਅੰਕ ਹਾਸਲ ਕਰਕੇ ਨਾ ਸਿਰਫ਼ ਸਕੂਲ, ਸਗੋਂ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਵੀ ਰੋਸ਼ਨ ਕੀਤਾ। ਵਿਦਿਆਰਥਣ ਗਗਨਜੋਤ ਕੌਰ ਪੁੱਤਰੀ ਸਰਬਜੀਤ ਸਿੰਘ ਨੇ 98.2% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ,ਅਸੀਸ ਕੌਰ ਸਿੱਧੂ ਪੁੱਤਰੀ ਅਮਨਦੀਪ ਸਿੰਘ ਸਿੱਧੂ ਨੇ 97.3% ਅੰਕ ਪ੍ਰਾਪਤ ਕਰਕੇ ਦੂਜਾ ਅਤੇ ਮਾਣਿਕ ਗਿੱਲ ਪੁੱਤਰ ਚਮਨ ਲਾਲ ਨੇ 96.8% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ। ਗੁਰਲੀਨ ਕੌਰ ਪੁੱਤਰੀ ਓਮ ਪ੍ਰਕਾਸ਼ ਨੇ 95.5%ਅੰਕ ਅਤੇ ਮੈਥਿਲੀ ਪੁੱਤਰੀ ਰਾਹੁਲ ਕੁਮਾਰ ਮਿਸ਼ਰਾ ਨੇ 94.8% ਅੰਕ ਪ੍ਰਾਪਤ ਕਰਕੇ ਕ੍ਰਮਵਾਰ ਚੌਥਾ ਤੇ ਪੰਜਵਾਂ ਸਥਾਨ ਹਾਸਲ ਕੀਤਾ | ਸੁਗੰਧਾ ਪੁੱਤਰੀ ਮੁਨੀਸ਼ ਕੁਮਾਰ ਨੇ 93.7%, ਏਕਮ ਪੁੱਤਰੀ ਰਾਕੇਸ਼ ਕੁਮਾਰ ਨੇ 92.3%, ਵੰਸ਼ਿਕਾ ਪੁੱਤਰੀ ਬਲਬੀਰ ਚੰਦ ਨੇ 91.6% , ਪ੍ਰਭਜੋਤ ਸਿੰਘ ਪੁੱਤਰ ਕਰਨੈਲ ਸਿੰਘ ਨੇ 91.5%, ਲਵਲੀਨ ਕੌਰ ਪੁੱਤਰੀ ਵਿਜੈ ਕੁਮਾਰ ਨੇ 90.8% ਅਤੇ ਤਰੁਨ ਚੌਧਰੀ ਪੁੱਤਰ ਸੰਜੀਵ ਕੁਮਾਰ ਨੇ 90% ਅੰਕ ਹਾਸਲ ਕਰਕੇ ਸ਼ਾਨਦਾਰ ਸਫ਼ਲਤਾ ਦਾ ਪ੍ਰਦਰਸ਼ਨ ਕੀਤਾ।
ਵੱਖ-ਵੱਖ ਵਿਸ਼ਿਆਂ ਵਿੱਚ ਵੀ ਵਿਦਿਆਰਥੀਆਂ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਹਿਸਾਬ ਵਿਸ਼ੇ ਵਿੱਚ ਗਗਨਜੋਤ ਕੌਰ ਨੇ 100/100 ਅਤੇ ਅਸੀਸ ਕੌਰ ਨੇ 98/100 ਅੰਕ ਪ੍ਰਾਪਤ ਕੀਤੇ। ਕੰਪਿਊਟਰ ਅੱਪਲੀਕੇਸ਼ਨ ਵਿਸ਼ੇ ਵਿਚ ਸਕੂਲ ਦੇ ਵਿਦਿਆਰਥੀਆਂ ਅਸੀਸ ਕੌਰ 100/100, ਗਗਨਜੋਤ ਕੌਰ, ਮਾਣਿਕ ਗਿੱਲ, ਮੈਥਿਲੀ ਅਤੇ ਸਾਕਸ਼ੀ ਸ਼ਰਮਾ ਨੇ 99/100 ਅੰਕ ਹਾਸਲ ਕੀਤੇ। ਸਮਾਜਿਕ ਸਿੱਖਿਆ ਵਿਚ ਅਸੀਸ ਕੌਰ ਅਤੇ ਗੁਰਲੀਨ ਕੌਰ ਨੇ 99/100 ਅੰਕ ਹਾਸਲ ਕੀਤੇ। ਅੰਗਰੇਜ਼ੀ ਵਿਸ਼ੇ ਵਿਚ ਵਿਦਿਆਰਥਣ ਅਸੀਸ ਕੌਰ ਅਤੇ ਮਾਣਿਕ ਗਿੱਲ ਨੇ 99/100 ਅੰਕ ਪ੍ਰਾਪਤ ਕੀਤੇ। ਸਾਇੰਸ ਵਿੱਚ ਮਾਣਿਕ ਗਿੱਲ ਨੇ 98/100 ਅੰਕ ਹਾਸਲ ਕੀਤੇ। ਪੰਜਾਬੀ ਵਿਸ਼ੇ ਵਿਚ ਮਹਿਕ, ਅਵਨੀਤ ਕੌਰ, ਜੈਸਮੀਨ ਕੌਰ, ਕੋਮਲਪ੍ਰੀਤ, ਮਾਣਿਕ ਗਿੱਲ, ਸੁਗੰਧਾ ਅਤੇ ਗੁਰਲੀਨ ਕੌਰ ਨੇ 99/100 ਅੰਕ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ। ਇਸ ਤੋਂ ਇਲਾਵਾ ਸਕੂਲ ਦੇ 50 ਤੋਂ ਵੱਧ ਵਿਦਿਆਰਥੀਆਂ ਨੇ 70% ਤੋਂ ਵੱਧ ਅੰਕ ਪ੍ਰਾਪਤ ਕਰਕੇ ਸਫ਼ਲਤਾ ਪ੍ਰਾਪਤ ਕੀਤੀ। ਇਸ ਸ਼ਾਨਦਾਰ ਨਤੀਜੇ ‘ਤੇ ਸਕੂਲ ਦੇ ਚੇਅਰਮੈਨ ਰਾਮ ਜੀ ਦਾਸ ਭੂੰਬਲਾ, ਡਾਇਰੈਕਟਰ ਸੁਮਿਤ ਚੌਧਰੀ, ਪ੍ਰਿੰਸੀਪਲ ਮਾਨਸੀ ਤਿਆਗੀ ਅਤੇ ਸਮੂਹ ਸਟਾਫ਼ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਦਿਲੋਂ ਵਧਾਈ ਦਿੱਤੀ।