ਅਰਪਿਤਾ ਬੱਤਾ ਦਸਵੀਂ ਦੇ ਨਤੀਜੇ ’ਚੋਂ ਰਹੀ ਜ਼ਿਲੇ 'ਚੋਂ ਮੋਹਰੀ
ਅਰਪਿਤਾ ਬੱਤਾ ਦਸਵੀਂ ਦੇ ਨਤੀਜੇ ਵਿੱਚੋਂ ਰਹੀ ਜ਼ਿਲੇ 'ਚੋਂ ਮੋਹਰੀ
Publish Date: Thu, 16 Apr 2026 05:05 PM (IST)
Updated Date: Fri, 17 Apr 2026 04:07 AM (IST)
ਐਚ ਐਸ ਪੀ 63 : ਸਕੂਲ ਡਾਇਰੈਕਟਰ ਹਰਪ੍ਰੀਤ ਕੌਰ ਅਰਪਿਤਾ ਬੱਤਾ ਨੂੰ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਿਲ ਕਰਨ ਤੇ ਵਧਾਈ ਦਿੰਦੇ ਹੋਏ। ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜਸ਼ੰਕਰ : ਦੋਆਬਾ ਪਬਲਿਕ ਸਕੂਲ ਪਾਰੋਵਾਲ ਦੇ ਵਿਦਿਆਰਥੀਆਂ ਨੇ ਸੀਬੀਐਸਈ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਵਿਦਿਆਰਥਣ ਅਰਪਿਤਾ ਬੱਤਾ ਨੇ 99.2 ਫੀਸਦੀ ਅੰਕ ਹਾਸਲ ਕਰ ਕੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਮੋਹਰੀ ਵਿਦਿਆਰਥੀਆਂ ’ਚ ਆਪਣਾ ਨਾਂ ਦਰਜ ਕਰਵਾਇਆ। ਸਕੂਲ ਡਾਇਰੈਕਟਰ ਹਰਪ੍ਰੀਤ ਕੌਰ ਨੇ ਦਸਵੀਂ ਜਮਾਤ ਦੇ ਨਤੀਜੇ ’ਚੋਂ ਜ਼ਿਲ੍ਹੇ ’ਚ ਮੋਹਰੀ ਰਹਿਣ ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਸਕੂਲ ਵਿਦਿਆਰਥਣ ਅਰਪਿਤਾ ਬੱਤਾ ਨੇ ਸਭ ਤੋਂ ਵਧੇਰੇ ਅੰਕ ਲੈ ਕੇ ਜ਼ਿਲ੍ਹੇ ਭਰ ’ਚ ਸਕੂਲ ਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਹਰਪ੍ਰੀਤ ਕੌਰ ਨੇ ਦੱਸਿਆ ਕਿ ਸਕੂਲ ਦੇ 27 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਹਾਸਿਲ ਕੀਤੇ ਹਨ ਤੇ 124 ਵਿਦਿਆਰਥੀਆਂ ਨੇ ਪਹਿਲੇ ਦਰਜੇ ’ਚ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ।