ਡਾ. ਅੰਬੇਡਕਰ ਜੈਅੰਤੀ ਸਬੰਧੀ ਵਿਸ਼ਾਲ ਸਮਾਗਮ ਸਬੰਧੀ ਤਿਆਰੀਆਂ ਸ਼ੁਰੂ
ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਵਿਸ਼ਾਲ ਸਮਾਗਮ ਸਬੰਧੀ ਤਿਆਰੀਆਂ ਸ਼ੁਰੂ
Publish Date: Thu, 16 Apr 2026 04:55 PM (IST)
Updated Date: Fri, 17 Apr 2026 04:06 AM (IST)
ਐਚ ਐਸ ਪੀ 59: ਬਾਬਾ ਸਾਹਿਬ ਟਾਈਗਰ ਫੋਰਸ ਦੇ ਪੰਜਾਬ ਪ੍ਰਧਾਨ ਹੈਪੀ ਮੇਹਟੀਆਣਾ ਤੇ ਨਾਲ ਹੋਰ। ਮਹੇਸ਼ਵਰ ਕੁਮਾਰ ਛਾਬੜਾ, ਪੰਜਾਬੀ ਜਾਗਰਣ, ਨਸਰਾਲਾ: ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਮਹਾਨ ਸਮਾਗਮ ਕਰਵਾਉਣ ਸਬੰਧੀ ਇੱਕ ਮੀਟਿੰਗ ਮੇਹਟੀਆਣਾ ਕੀਤੀ ਗਈ। ਇਸੇ ਸਬੰਧੀ ਬਾਬਾ ਸਾਹਿਬ ਟਾਈਗਰ ਫੋਰਸ ਦੇ ਪੰਜਾਬ ਪ੍ਰਧਾਨ ਹੈਪੀ ਮੇਹਟੀਆਣਾ ਨੇ ਦੱਸਿਆ ਕਿ ਇਸ ਸਮਾਗਮ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਵੱਖ-ਵੱਖ ਫੋਰਸ ਦੇ ਮੈਂਬਰਾਂ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਹਨ। ਜਲਦ ਹੀ ਸਮਾਗਮ ਦੀ ਮਿਤੀ ਤੈਅ ਕਰ ਕੇ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ। ਇਸ ਕਰਵਾਏ ਜਾ ਰਹੇ ਸਮਾਗਮ ਵਿੱਚ ਧਾਰਮਿਕ, ਸਮਾਜਿਕ, ਰਾਜਨੀਤਿਕ ਸ਼ਖਸ਼ੀਅਤਾਂ ਅਤੇ ਜਥੇਬੰਦੀਆਂ ਹਾਜ਼ਰੀ ਭਰਨਗੀਆਂ।ਇਸ ਮੌਕੇ ਇਸ ਮੀਟਿੰਗ ਵਿੱਚ ਨਰਿੰਦਰ ਨਹਿਰੂ ਪੰਜਾਬ ਚੇਅਰਮੈਨ, ਦੀਪ ਆਦਮਪੁਰ ਚੇਅਰਮੈਨ, ਮੰਨਾ ਮਾਣਕੋ ਪੰਜਾਬ ਵਾਈਸ ਪ੍ਰਧਾਨ, ਗਿੱਲ ਆਦਮਪੁਰ ਸ਼ਹਿਰੀ ਪ੍ਰਧਾਨ, ਲੱਕੀ ਆਦਮਪੁਰ ਸੈਕਟਰੀ, ਲੱਕੀ ਫੁਗਲਾਨਾ, ਇੰਦਰਜੀਤ ਚੱਬੇਵਾਲ, ਦਮਨ ਜੈਤੇਵਾਲੀ, ਸਰਪੰਚ ਚਗਰਾਂ ਅਤੇ ਅਮਿਤ ਸ਼ਾਮ ਚੁਰਾਸੀ ਹਾਜ਼ਰ ਹੋਏ।