ਨਰਿੰਦਰ ਸਿੰਘ ਗੋਲੀ ਪੈਨਸ਼ਨਰ ਯੂਨੀਅਨ ਦੇ ਮੁੜ ਬਣੇ ਜ਼ਿਲ੍ਹਾ ਪ੍ਰਧਾਨ
ਨਰਿੰਦਰ ਸਿੰਘ ਗੋਲੀ ਪੈਨਸ਼ਨਰ ਯੂਨੀਅਨ ਦੇ ਮੁੜ ਬਣੇ ਜ਼ਿਲ੍ਹਾ ਪ੍ਰਧਾਨ
Publish Date: Thu, 16 Apr 2026 04:31 PM (IST)
Updated Date: Fri, 17 Apr 2026 04:03 AM (IST)

ਐੱਚਐੱਸਪੀ 14 : ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਗੋਲੀ ਅਤੇ ਸਕੱਤਰ ਬ੍ਰਿਜ ਮੋਹਨ ਸੋਨੀ ਦਾ ਸਨਮਾਨ ਕਰਦੇ ਹੋਏ ਇਜਲਾਸ ਵਿੱਚ ਹਾਜ਼ਰ ਡੈਲੀਗੇਟ ਤੇ ਹੋਰ ਪੈਨਸ਼ਨਰ। * ਡੈਲੀਗੇਟ ਇਜਲਾਸ ਤੇ ਚੋਣ ਦੌਰਾਨ ਬ੍ਰਿਜ ਮੋਹਨ ਸੋਨੀ ਸਕੱਤਰ ਚੁਣੇ ਗਏ ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਹੁਸ਼ਿਆਰਪੁਰ ਦਾ ਡੈਲੀਗੇਟ ਇਜਲਾਸ ਅਤੇ ਜ਼ਿਲ੍ਹਾ ਪ੍ਰਧਾਨ ਤੇ ਸਕੱਤਰ ਦੀ ਚੋਣ ਸਥਾਨਕ ਸ਼੍ਰੀ ਮੌਨਸਰ ਮੰਦਿਰ ਵਿਖੇ ਬਹਾਦਰ ਸਿੰਘ ਸੰਪਾਦਕ ਮੁਲਾਜ਼ਮ ਕੇਂਦਰ ਦੀ ਸਰਪ੍ਰਸਤੀ ਹੇਠ ਕਰਵਾਈ ਗਈ। ਜਿਸ ਵਿੱਚ ਜ਼ਿਲ੍ਹੇ ਦੀਆਂ ਵੱਖ-ਵੱਖ ਤਹਿਸੀਲਾਂ ਤੋਂ ਡੈਲੀਗੇਟ ਸ਼ਾਮਲ ਹੋਏ। ਇਜਲਾਸ ਦੇ ਸ਼ੁਰੂ ਵਿੱਚ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਮਾਸਟਰ ਉਜਾਗਰ ਸਿੰਘ ਬੇਲੀ ਪਰਾਲ੍ਹ, ਰਾਮ ਪ੍ਰਕਾਸ਼ ਪੰਡੋਰੀ, ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਦੇ ਕੁੜਮ ਗੁਰਜੰਟ ਸਿੰਘ ਅਤੇ ਹੋਰ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਉਪਰੰਤ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਗਈ ਜਿਸ ਤੇ ਪ੍ਰਜਾਇਡਿੰਗ ਅਫ਼ਸਰ ਸੁਜਾਨ ਸਿੰਘ ਨੇ ਚੋਣ ਵਿੱਚ ਭਾਗ ਲੈਣ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਮੰਗ ਕੀਤੀ ਅਤੇ ਚੋਣ ਦੌਰਾਨ ਨਰਿੰਦਰ ਸਿੰਘ ਗੋਲੀ ਅਤੇ ਬ੍ਰਿਜ ਮੋਹਨ ਸੋਨੀ ਨੂੰ ਕ੍ਰਮਵਾਰ ਜ਼ਿਲ੍ਹਾ ਪ੍ਰਧਾਨ ਅਤੇ ਸਕੱਤਰ ਚੁਣੇ ਜਾਣ ਦਾ ਐਲਾਨ ਕੀਤਾ। ਇਸ ਸਮੇਂ ਬਹਾਦਰ ਸਿੰਘ, ਹਰਭਜਨ ਸਿੰਘ ਅਜਨੋਹਾ, ਬਲਵਿੰਦਰ ਸਿੰਘ, ਡਾ. ਜੁਗਿੰਦਰ ਸਿੰਘ, ਨੀਰਜ ਧੀਮਾਨ, ਪ੍ਰਿੰਸੀਪਲ ਦਵਿੰਦਰ ਸਿੰਘ, ਕੁੰਵਰ ਰਾਕੇਸ਼ ਸਿੰਘ, ਤੀਰਥ ਸਿੰਘ, ਜਸਵੀਰ ਸਿੰਘ, ਬਲਵੀਰ ਸਿੰਘ,ਪ੍ਰੇਮ ਸ਼ਰਮਾ, ਕਰਨੈਲ ਸਿੰਘ, ਓਮ ਪ੍ਰਕਾਸ਼ ਆਨੰਦ ਨੇ ਜਿੱਥੇ ਚੁਣੇ ਗਏ ਸਾਥੀਆਂ ਨੂੰ ਮੁਬਾਰਕਾਂ ਦਿੱਤੀਆਂ ਉੱਥੇ ਹੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਹੱਕੀ ਅਤੇ ਵਿਧਾਨਕ ਮੰਗਾਂ ਪ੍ਰਤੀ ਨਾਂਹ ਪੱਖੀ ਨੀਤੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਇਸ ਸਮੇਂ ਨਵ-ਨਿਯੁਕਤ ਪ੍ਰਧਾਨ ਅਤੇ ਸਕੱਤਰ ਨੂੰ ਬਸੰਤ ਸਿੰਘ, ਹਰਵਿੰਦਰ ਸਿੰਘ, ਸੁਭਾਸ਼ ਚੰਦਰ, ਰਵਿੰਦਰ ਸਿੰਘ ਮੁਕੇਰੀਆਂ, ਧਰਮ ਪਾਲ, ਕਮਲਜੀਤ ਸਿੰਘ ਹੁਸ਼ਿਆਰਪੁਰ, ਜਸਵੀਰ ਸਿੰਘ, ਜਸਵਿੰਦਰ ਸਿੰਘ ਭਾਮ, ਬਲਵੀਰ ਸਿੰਘ ਮਾਹਿਲਪੁਰ, ਹਰਭਜਨ ਸਿੰਘ, ਤੀਰਥ ਸਿੰਘ, ਹਰਮੇਸ਼ ਲਾਲ, ਪ੍ਰੀਤਮ ਸਿੰਘ ਸਮੇਤ ਬਹੁਤ ਸਾਰੇ ਸਾਥੀਆਂ ਨੇ ਮੁਬਾਰਕਾਂ ਭੇਟ ਕਰਦੇ ਹੋਏ ਉਨ੍ਹਾਂ ਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਦੂਜੀ ਵਾਰ ਪ੍ਰਧਾਨ ਅਤੇ ਸਕੱਤਰ ਚੁਣੇ ਗਏ ਨਰਿੰਦਰ ਸਿੰਘ ਗੋਲੀ ਅਤੇ ਬ੍ਰਿਜ ਮੋਹਨ ਸੋਨੀ ਨੇ ਸਮੂਹ ਪੈਨਸ਼ਨਰ ਸਾਥੀਆਂ ਦਾ ਉਨ੍ਹਾਂ ਵਿੱਚ ਭਰੋਸਾ ਪ੍ਰਗਟ ਕਰਨ ਤੇ ਧੰਨਵਾਦ ਕੀਤਾ ਅਤੇ ਇਹ ਵਿਸ਼ਵਾਸ ਦਿਵਾਇਆ ਕਿ ਉਹ ਤਨ, ਮਨ ਤੇ ਧਨ ਨਾਲ ਪੈਨਸ਼ਨਰਾਂ ਦੀਆਂ ਮੰਗਾਂ ਲਈ ਪੂਰੀ ਤਰ੍ਹਾਂ ਸੰਘਰਸ਼ਸ਼ੀਲ ਰਹਿਣਗੇ ਅਤੇ ਸਥਾਨਕ ਸਮੱਸਿਆਵਾਂ ਅਤੇ ਬੈਂਕਾਂ ਨਾਲ ਸਬੰਧਤ ਮਸਲਿਆਂ ਦੇ ਹੱਲ ਲਈ ਹਰ ਵੇਲੇ ਤੱਤਪਰ ਰਹਿੰਦੇ ਹੋਏ ਆਪਣਾ ਫਰਜ਼ ਨਿਭਾਉਣਗੇ। ਇਸ ਇਜਲਾਸ ਵਿੱਚ ਰਾਮ ਕ੍ਰਿਸ਼ਨ, ਅਵਤਾਰ ਸਿੰਘ, ਜਸਵਿੰਦਰ ਸਿੰਘ, ਨਰਿੰਦਰ ਪਾਲ, ਕਪਲਜੀਤ, ਗਿਰਧਾਰੀ ਲਾਲ, ਸ਼ਮਸ਼ੇਰ ਸਿੰਘ, ਹਰਦਿਆਲ ਸਿੰਘ, ਕ੍ਰਿਸ਼ਨ ਕੁਮਾਰ, ਨਿਰਮਲ ਚੰਦ ਛਿੱਬਰ, ਕ੍ਰਿਸ਼ਨ ਚੋਪੜਾ, ਇੰਸ.ਮਲਕੀਅਤ ਸਿੰਘ,ਪ੍ਰੀਤਮ ਸਿੰਘ ਢੀਂਡਸਾ ਅਤੇ ਹੋਰ ਬਹੁਤ ਸਾਰੇ ਪੈਨਸ਼ਨਰ ਹਾਜ਼ਰ ਸਨ।