ਸ਼੍ਰੀ ਬ੍ਰਾਹਮਣ ਸਭਾ ਵਿਖੇ ਪਰਸ਼ੂਰਾਮ ਜੈਅੰਤੀ 19 ਨੂੰ
19 ਅਪ੍ਰੈਲ ਨੂੰ ਸ਼੍ਰੀ ਬ੍ਰਾਹਮਣ ਸਭਾ ਵਿਖੇ ਪਰਸ਼ੂਰਾਮ ਪ੍ਰਕਾਸ਼ਉਤਸਵ ਮਨਾਇਆ ਜਾਵੇਗਾ
Publish Date: Thu, 16 Apr 2026 04:21 PM (IST)
Updated Date: Fri, 17 Apr 2026 04:01 AM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸ਼੍ਰੀ ਬ੍ਰਾਹਮਣ ਸਭਾ, ਮਹਿਲਾ ਵਿੰਗ ਅਤੇ ਯੁਵਾ ਬ੍ਰਾਹਮਣ ਸਭਾ ਵੱਲੋਂ 19 ਅਪ੍ਰੈਲ ਨੂੰ ਅਮਰ ਭਗਵਾਨ ਸ਼੍ਰੀ ਪਰਸ਼ੂਰਾਮ ਦਾ ਪ੍ਰਕਾਸ਼ਉਤਸਵ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾਵੇਗਾ। ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਮਧੂ ਸੂਦਨ ਕਾਲੀਆ ਨੇ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ 8 ਵਜੇ ਹਵਨ ਯੱਗ ਨਾਲ ਹੋਵੇਗੀ। ਇਸ ਮਗਰੋਂ ਸਵੇਰੇ 9 ਵਜੇ ਫੁੱਲ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਤੇ ਸਵੇਰੇ 10 ਵਜੇ ਸੁੰਦਰਕਾਂਡ ਦਾ ਪਾਠ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦੁਪਹਿਰ 12 ਵਜੇ ਤੱਕ ਸੰਕੀਰਤਨ ਜਾਰੀ ਰਹੇਗਾ। ਇਸ ਤੋਂ ਬਾਅਦ ਦੁਪਹਿਰ 1 ਵਜੇ ਸਨਮਾਨ ਸਮਾਰੋਹ ਆਯੋਜਿਤ ਕੀਤਾ ਜਾਵੇਗਾ, ਜਦਕਿ ਦੁਪਹਿਰ 1:30 ਵਜੇ ਲੰਗਰ ਦੀ ਵਿਵਸਥਾ ਕੀਤੀ ਗਈ ਹੈ। ਕਾਲੀਆ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ’ਚ ਪਹੁੰਚ ਕੇ ਪ੍ਰੋਗਰਾਮ ’ਚ ਸ਼ਿਰਕਤ ਕਰਨ ਤੇ ਭਗਵਾਨ ਪਰਸ਼ੂਰਾਮ ਦੀ ਕਿਰਪਾ ਪ੍ਰਾਪਤ ਕਰਨ।